ਸਮੱਗਰੀ 'ਤੇ ਜਾਓ

ਪਾਰਮੇਨੀਡੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਰਮੇਨੀਡੇਸ (Parmenides)
ਵੇਲੀਆ ਵਿਖੇ ਖੋਜਿਆ ਗਿਆ ਪਾਰਮੇਨੀਡੇਸ ਦੀ ਧੜ ਦਾ ਬੁੱਤ, ਸਮਝਿਆ ਜਾਂਦਾ ਹੈ ਕਿ ਇਹ ਮੈਟਰੋਡੋਰਸ ਦੇ ਧੜ ਦੇ ਬੁੱਤ ਤੋਂ ਬਣਾਇਆ ਗਿਆ ਹੈ।[1]
ਜਨਮਲਗਭਗ 515 ਈ.ਪੂ.[2]
ਕਾਲਪੂਰਵ-ਸੁਕਰਾਤ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਇਲੇਟਿਕ ਸਕੂਲ
ਮੁੱਖ ਰੁਚੀਆਂ
ਮੈਟਾਫ਼ਿਜ਼ਿਕਸ (ਆਂਟੋਲੌਜੀ)
ਮੁੱਖ ਵਿਚਾਰ
"ਵਿਚਾਰ ਅਤੇ ਹੋਂਦ ਦੋਵੇਂ ਇੱਕੋਂ ਹਨ।"[3]
ਦ ਟਰੁੱਥ-ਅਪੀਐਰੈਂਸ ਡਿਸਟਿੰਕਸ਼ਨ (The truth–appearance distinction)
ਨਥਿੰਗ ਕਮਜ਼ ਫ਼ਰੌਮ ਨਥਿੰਗ
ਦ ਵੌਇਡ
ਪ੍ਰਭਾਵਿਤ ਕਰਨ ਵਾਲੇ

ਏਲੀਆ ਦਾ ਪਾਰਮੇਨੀਡੇਸ (/pɑːrˈmɛnɪdz əv ˈɛliə/; ਯੂਨਾਨੀ: Παρμενίδης ὁ Ἐλεάτης; ਲਗਭਗ 6ਵੀਂ ਸ਼ਤਾਬਦੀ ਈ.ਪੂ. ਦੇ ਅੰਤ ਜਾਂ 5 ਸ਼ਤਾਬਦੀ ਈ.ਪੂ. ਦੀ ਸ਼ੁਰੂਆਤ) ਇੱਕ ਪੂਰਵ-ਸੁਕਰਾਤ ਯੂਨਾਨੀ ਫਿਲਾਸਫ਼ਰ ਸੀ। ਉਹ ਮੈਗਨਾ ਗਰੇਸ਼ੀਆ ਦੇ ਵੇਲੀਆ ਦਾ ਬਾਸ਼ਿੰਦਾ ਸੀ। ਉਹ ਫਲਸਫ਼ੇ ਦੇ ਇਲੇਟਿਕ ਸਕੂਲ ਦਾ ਸੰਸਥਾਪਕ ਸੀ। ਪਾਰਮੇਨੀਡੇਸ ਦਾ ਇੱਕੋ-ਇੱਕ ਕੰਮ ਦੀ ਜਾਣਕਾਰੀ ਇੱਕ ਕਵਿਤਾ ਦੀ ਰੂਪ ਵਿੱਚ ਮਿਲਦੀ ਹੈ, ਜਿਸਦਾ ਨਾਮ ਕੁਦਰਤ ਤੇ (On Nature) ਹੈ, ਅਤੇ ਇਹ ਹੁਣ ਤੱਕ ਸਿਰਫ਼ ਟੋਟਿਆਂ ਵਿੱਚ ਹੀ ਬਚ ਸਕੀ ਹੈ। ਇਸ ਕਵਿਤਾ ਵਿੱਚ ਪਾਰਮੇਨੀਡੇਸ ਨੇ ਯਥਾਰਥ ਦੇ ਦੋ ਰੂਪਾਂ ਨੂੰ ਦਰਸਾਇਆ ਹੈ। ਸੱਚ ਦੇ ਰਾਹ (the way of truth) ਵਿੱਚ ਜਿਹੜਾ ਕਿ ਕਵਿਤਾ ਦਾ ਇੱਕ ਹਿੱਸਾ ਹੈ, ਉਹ ਦੱਸਦਾ ਹੈ ਕਿ ਕਿਵੇਂ ਯਥਾਰਥ ਇੱਕ ਹੈ, ਬਦਲਾਅ ਨਾਮੁਮਕਿਨ ਹੈ, ਅਤੇ ਹੋਂਦ ਚਿਰਸਥਾਈ, ਨਿਰੰਤਰ, ਜ਼ਰੂਰੀ ਅਤੇ ਅਸਥਿਰ ਹੈ। ਖ਼ਿਆਲ ਦੇ ਰਾਹ (the way of opinion) ਵਿੱਚ ਉਹ ਵਿਖਾਵੇ ਦੀ ਦੁਨੀਆ ਬਾਰੇ ਦੱਸਦਾ ਹੈ, ਜਿਸ ਵਿੱਚ ਕਿਸੇ ਦੀਆਂ ਸੰਵੇਦੀ ਯੋਗਤਾਵਾਂ ਉਸਨੂੰ ਧਾਰਨਾਵਾਂ ਵੱਲ ਲੈ ਜਾਂਦੀਆਂ ਹਨ ਜਿਹੜੀਆਂ ਕਿ ਗਲਤ ਅਤੇ ਫ਼ਰੇਬੀ ਹਨ। ਉਸਨੂੰ ਮੈਟਾਫ਼ਿਜ਼ਿਕਸ ਜਾਂ ਆਂਟੋਲੌਜੀ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ।[4] ਉਸਦੇ ਵਿਚਾਰਾਂ ਦੇ ਪਲੈਟੋ ਅਤੇ ਹੋਰ ਆਉਣ ਵਾਲੇ ਦਾਰਸ਼ਨਿਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਉਸਦਾ ਦਰਸ਼ਨ ਭੌਤਿਕਵਾਦੀ ਬ੍ਰਹਮਵਾਦ ਤੇ ਅਧਾਰਿਤ ਸੀ, ਅਤੇ ਜਿਸਦਾ ਮਤਲਬ ਇਹ ਹੈ ਕਿ ਸਾਰਾ ਬ੍ਰਹਿਮੰਡ ਇੱਕ ਹੀ ਪਦਾਰਥ ਤੋਂ ਬਣਿਆ ਹੋਇਆ ਹੈ ਅਤੇ ਬਦਲਾਅ ਦੀ ਹੋਂਦ ਨਹੀਂ ਹੈ। ਪਾਰਮੇਨੀਡੇਸ ਦੇ ਅਨੁਸਾਰ ਅਸੀਂ ਲਗਾਤਾਰ ਬਦਲਾਅ ਨੂੰ ਵੇਖਦੇ ਹਾਂ ਪਰ ਸਾਡੀਆਂ ਸੰਵੇਦੀ ਤਾਕਤਾਂ ਭਰੋਸੇਯੋਗ ਨਹੀਂ ਹਨ, ਅਤੇ ਇਹ ਬਦਲਾਅ ਦਾ ਭਰਮ ਪੈਦਾ ਕਰਦੀਆਂ ਹਨ।

ਮੁੱਢਲਾ ਜੀਵਨ[ਸੋਧੋ]

ਪਾਰਮੇਨੀਡੇਸ ਦਾ ਜਨਮ ਵੇਲੀਆ ਦੀ ਇੱਕ ਯੂਨਾਨੀ ਕਲੋਨੀ ਵਿੱਚ ਹੋਇਆ ਸੀ ਅਤੇ ਇਸਨੂੰ ਹੇਰੋਡੋਟਸ ਦੇ ਅਨੁਸਾਰ[5] 535 ਈ.ਪੂ. ਦੇ ਕੁਝ ਦੇਰ ਪਿੱਛੋਂ ਸਥਾਪਿਤ ਕੀਤਾ ਗਿਆ ਸੀ। ਉਹ ਇੱਕ ਅਮੀਰ ਅਤੇ ਮਸ਼ਹੂਰ ਪਰਿਵਾਰ ਵਿੱਚ ਹੋਇਆ ਸੀ।[6]

ਉਸ ਬਾਰੇ ਠੀਕ ਤਰੀਕਾਂ ਬਾਰੇ ਮੱਤਭੇਦ ਹਨ। ਦਿਓਜੇਨਸ ਲਾਏਰਤੀਅਸ ਦੇ ਅਨੁਸਾਰ ਉਹ 500 ਈ.ਪੂ. ਦੇ ਕੁਝ ਸਮਾਂ ਪਹਿਲਾਂ ਰਿਹਾ ਸੀ,[7] ਜਿਸ ਨਾਲ ਉਸਦਾ ਜਨਮ 540 ਈ.ਪੂ. ਦੇ ਆਸ-ਪਾਸ ਬਣਦਾ ਹੈ, ਪਰ ਪਲੈਟੋ ਦੇ ਅਨੁਸਾਰ ਉਹ ਏਥਨਜ਼ ਆਉਂਦਾ ਸੀ ਜਦੋਂ ਉਹ 65 ਸਾਲਾਂ ਦਾ ਸੀ, ਅਤੇ ਜਦੋਂ ਸੁਕਰਾਤ ਨੌਜਵਾਨ ਸੀ।[8] ਅਤੇ ਜੇ ਇਹ ਸੱਚ ਹੈ ਤਾਂ ਉਸਦਾ ਜਨਮ 515 ਈ.ਪੂ. ਦੇ ਆਸਪਾਸ ਬਣਦਾ ਹੈ। ਮੰਨਿਆ ਜਾਂਦਾ ਹੈ ਕਿ ਉਹ ਜ਼ੀਨੋਫੇਨਸ ਦਾ ਵਿਦਿਆਰਥੀ ਸੀ,[9] ਅਤੇ ਇਸ ਤੱਥ ਦੀ ਸੱਚਾਈ ਬਾਰੇ ਪਰਵਾਹ ਕੀਤੇ ਬਿਨ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਜ਼ੀਨੋਫੇਨਸ ਦਾ ਪਾਰਮੇਨੀਡੇਸ ਉੱਪਰ ਸਪਸ਼ਟ ਪ੍ਰਭਾਵ ਮਿਲਦਾ ਹੈ।[10] ਦਿਓਜੇਨਸ ਲਾਏਰਤੀਸ ਦੇ ਅਨੁਸਾਰ ਪਾਰਮੇਨੀਡੇਸ ਅਮੀਨੀਅਸ ਦਾ ਵੀ ਸ਼ਾਗਿਰਦ ਸੀ ਜਿਹੜਾ ਕਿ ਇੱਕ ਪਾਈਥਾਗੋਰੀਅਨ ਸੀ, ਪਰ ਉਸਦੇ ਵਿਚਾਰਾਂ ਵਿੱਚ ਸਪਸ਼ਟ ਤੌਰ 'ਤੇ ਕੋਈ ਪਾਈਥਾਗੋਰੀਅਨ ਵਿਚਾਰ ਨਹੀਂ ਮਿਲਦਾ।

ਬਾਹਰੀ ਕੜੀਆਂ[ਸੋਧੋ]

 • Palmer, John. "Parmenides". Stanford Encyclopedia of Philosophy. {{cite encyclopedia}}: Cite has empty unknown parameter: |1= (help)
 • "Lecture Notes: Parmenides", S. Marc Cohen, University of Washighton
 • Parmenides and the Question of Being in Greek Thought with a selection of critical judgments
 • Parmenides of Elea: Critical Editions and Translations – annotated list of the critical editions and of the English, German, French, Italian and Spanish translations
 • Parmenides Bilingual Anthology (in Greek and English, side by side)
 • What is Parmenides' Being: explanation of a philosophical enigma Archived 2018-04-27 at the Wayback Machine.
 • Works by or about ਪਾਰਮੇਨੀਡੇਸ at Internet Archive
 • Works by ਪਾਰਮੇਨੀਡੇਸ at LibriVox (public domain audiobooks)

ਹਵਾਲੇ[ਸੋਧੋ]

 1. Sheila Dillon (2006). "Ancient Greek Portrait Sculpture: Contexts, Subjects, and Styles". Cambridge University Press.
 2. Curd, Patricia (2011). A Presocratics Reader. Selected Fragments and Testimonia (2nd ed.). Indianapolis/Cambridge: Hackett Publishing. pp. 53–63. ISBN 978-1603843058.
 3. DK fragment B 6: "χρὴ τὸ λέγειν τε νοεῖν τ᾿ ἐὸν ἔμμεναι"; cf. DK B 3 "τὸ γὰρ αὐτὸ νοεῖν ἐστίν τε καὶ εἶναι [It is the same thing that can be thought and that can be]."
 4. John Palmer. "Parmenides". Stanford Encyclopedia of Philosophy.
 5. Herodotus, i.164
 6. Diogenes Laërtius, ix. 21
 7. Diogenes Laërtius, ix. 23
 8. Plato, Parmenides, 127a–128b
 9. Aristotle, Metaphysics, i. 5; Sextus Empiricus, adv. Math. vii. 111; Clement of Alexandria, Stromata, i. 301; Diogenes Laërtius, ix. 21
 10. Cf. Simplicius, Physics, 22.26–23.20; Hippolytus, i. 14