ਸਮੱਗਰੀ 'ਤੇ ਜਾਓ

ਪਾਲਮ ਜੁਮੇਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2005 ਵਿੱਚ ਪਾਲਮ ਜੁਮੇਰਾ
2010 ਸਮੇਂ ਕੇਂਦਰ ਵਿੱਚ ਪਾਲਮ ਜੁਮੇਰਾ ਦੀ ਤਸਵੀਰ (ਇਹ ਨਕਸ਼ਾ ਦੁਬਈ ਸ਼ਹਿਰ ਦੀ ਇੱਕ ਝਲਕ ਹੈ)

ਪਾਲਮ ਜੁਮੇਰਾ ਇੱਕ ਖ਼ਾਸ ਜਗ੍ਹਾ ਦਾ ਨਾਮ ਹੈ, ਜੋ ਕਿ ਸੰਯੁਕਤ ਅਰਬ ਇਮਰਾਤ ਦੇ ਵਿੱਚ ਬਣੀ ਹੋਈ ਹੈ। ਇਹ ਜਗ੍ਹਾ ਦੁਬਈ ਦੇ ਵਿੱਚ ਬਣੀ ਹੋਈ ਹੈ। ਇਸ ਜਗ੍ਹਾ ਦਾ ਆਕਾਰ 'ਖਜੂਰ' ਦੇ ਪੱਤੇ ਵਰਗਾ ਹੈ। ਇਸਨੂੰ 'ਨਖ਼ੀਲ' ਨਾਮ ਦੀ ਕੰਪਨੀ ਨੇ ਬਣਾਇਆ ਸੀ, ਜੋ ਕਿ ਦੁਬਈ ਸਰਕਾਰ ਲਈ ਕੰਮ ਕਰਦੀ ਹੈ। ਇਸ ਜਗ੍ਹਾ ਨੂੰ ਮੁਕੰਮਲ ਕਰਨ ਦਾ ਕੰਮ ਹੇਲਮੈਨ ਹੁਰਲੇ ਚਾਰਵਤ ਪੀਕੌਕ/ਆਰਕੀਟੈਕਟਸ (ਅੰਗਰੇਜ਼ੀ:Helman Hurley Charvat Peacock/Architects, Inc.) ਨੇ ਕੀਤਾ ਸੀ। ਇਹ ਜਗ੍ਹਾ ਦੁਬਈ ਵਿੱਚ ਬਣੇ 'ਪਾਲਮ' ਨਾਮ ਦੇ ਤਿੰਨ ਟਾਪੂਆਂ (ਪਾਲਮ ਜੁਮੇਰਾ, ਪਾਲਮ ਜੇਬਲ ਅਲੀ ਅਤੇ ਪਾਲਮ ਡੇਰਾ) ਵਿੱਚੋਂ ਇੱਕ ਹੈ। ਇਨ੍ਹਾਂ ਤਿੰਨੋਂ ਟਾਪੂਆਂ ਵਿੱਚੋਂ ਪਾਲਮ ਜੁਮੇਰਾ ਸਭ ਤੋਂ ਛੋਟਾ ਟਾਪੂ ਹੈ।

ਇਸ ਨੂੰ ਬਣਾਉਣ ਦਾ ਕੰਮ 2001 ਵਿੱਚ ਸ਼ੁਰੂ ਕੀਤਾ ਗਿਆ ਸੀ।

ਉਸਾਰੀ

[ਸੋਧੋ]
2007 ਵਿੱਚ ਪਾਲਮ ਜੁਮੇਰਾ ਦਾ ਇੱਕ ਦ੍ਰਿਸ਼
2007 ਵਿੱਚ ਪਾਲਮ ਜੁਮੇਰਾ ਦਾ ਇੱਕ ਦ੍ਰਿਸ਼
5 ਜਨਵਰੀ 2013 ਨੂੰ ਪਾਲਮ ਜੁਮੇਰਾ ਦਾ ਹਵਾਈ ਦ੍ਰਿਸ਼

ਜੂਨ 2001 ਵਿੱਚ ਪਾਲਮ ਜੁਮੇਰਾ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ 2006 ਵਿੱਚ ਨਿਰਮਾਤਾਵਾਂ ਨੇ ਇਸਨੂੰ ਰਿਹਾਇਸ਼ ਲਈ ਸੌਂਪ ਦਿੱਤਾ ਸੀ, ਭਾਵ ਕਿ ਇੱਥੇ ਰਹਿਣ ਲਈ ਇਹ ਜਗ੍ਹਾ ਖੋਲ੍ਹ ਦਿੱਤੀ ਸੀ।[1]

ਅਕਤੂਬਰ 2007 ਤੱਕ 500 ਪਰਿਵਾਰਾਂ ਨੇ ਇੱਥੇ ਰਹਿਣ ਦੀ ਇੱਛਾ ਜਾਹਿਰ ਕੀਤੀ ਸੀ।[2] 2009 ਦੇ ਅੰਤ ਤੱਕ, ਇੱਥੇ 28 ਹੋਟਲ ਖੋਲ੍ਹੇ ਗਏ ਸਨ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. "ਦ ਪਾਲਮ ਜੁਮੇਰਾ". Nakheel. 2006. Archived from the original on 2007-02-17. Retrieved 11 ਫ਼ਰਵਰੀ 2007. {{cite web}}: External link in |publisher= (help); Unknown parameter |dead-url= ignored (|url-status= suggested) (help)
  2. "Dubai's Palm and World Islands – progress update". AMEInfo. 4 ਅਕਤੂਬਰ 2007. Archived from the original on 2007-10-11. Retrieved 28 ਅਕਤੂਬਰ 2007. {{cite web}}: Unknown parameter |dead-url= ignored (|url-status= suggested) (help)