ਪਾਲ ਇਲਯਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਲ ਇਲਯਾਰ
ਪਾਲ ਇਲਯਾਰ ਦੀ ਕਬਰ
ਪਾਲ ਇਲਯਾਰ ਦੀ ਕਬਰ
ਜਨਮEugène Émile Paul Grindel
(1895-12-14)14 ਦਸੰਬਰ 1895
ਸੇਂਟ-ਡੇਨਿਸ, ਫ਼ਰਾਂਸ
ਮੌਤ26 ਨਵੰਬਰ 1952(1952-11-26) (ਉਮਰ 56)
Charenton-le-Pont, ਫ਼ਰਾਂਸ
ਕਲਮ ਨਾਮਪਾਲ ਇਲਯਾਰ
ਕਿੱਤਾਲੇਖਕ
ਰਾਸ਼ਟਰੀਅਤਾਫ਼ਰਾਂਸੀਸੀ
ਕਾਲ20ਵੀਂ ਸਦੀ
ਸ਼ੈਲੀਕਵਿਤਾ
ਸਾਹਿਤਕ ਲਹਿਰਪੜਯਥਾਰਥਵਾਦ
ਜੀਵਨ ਸਾਥੀGala Dalí, Maria Benz (Nusch)
ਦਸਤਖ਼ਤ

ਪਾਲ ਇਲਯਾਰ (ਫ਼ਰਾਂਸੀਸੀ ਉਚਾਰਨ: ​[elɥar]), ਜਨਮ ਸਮੇਂ Eugène Émile Paul Grindel ([ɡʁɛ̃dɛl]; 14 ਦਸੰਬਰ 1895 – 26 ਨਵੰਬਰ 1952), ਇੱਕ ਫ਼ਰਾਂਸੀਸੀ ਸ਼ਾਇਰ ਸੀ।[1] ਉਹ ਪੜਯਥਾਰਥਵਾਦੀ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ।

ਜੀਵਨੀ[ਸੋਧੋ]

ਇਲਯਾਰ ਫ਼ਰਾਂਸ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਉਸ ਦੇ ਜਨਮ ਸਮੇਂ ਇੱਕ ਲੇਖਾਕਾਰ ਸੀ ਅਤੇ ਉਸ ਦੀ ਮਾਤਾ ਦਰਜ਼ੀ ਦਾ ਕੰਮ ਕਰਦੀ ਸੀ।

ਨਮੂਨਾ ਕਾਵਿ[ਸੋਧੋ]

 ਸੱਚ
ਦੁੱਖ ਦੇ ਖੰਭ ਨਹੀਂ ਹੁੰਦੇ
ਨਾ ਹੀ ਪਿਆਰ ਦੇ
ਨਾ ਹੀ ਕੋਈ ਚਿਹਰਾ
ਉਹ ਬੋਲਦੇ ਨਹੀਂ।
ਮੈਂ ਹਿਲਦਾ - ਡੁਲਦਾ ਨਹੀਂ
ਮੈਂ ਉਸ ਵੱਲ ਟਿਕਟਿਕੀ ਲਗਾਏ ਨਹੀਂ ਵੇਖਦਾ
ਮੈਂ ਉਸ ਨਾਲ ਗੱਲ ਨਹੀਂ ਕਰਦਾ
ਲੇਕਿਨ ਅਸਲੀ ਹਾਂ
ਮੈਂ ਆਪਣੇ ਦੁੱਖ ਅਤੇ ਪਿਆਰ ਦੀ ਤਰ੍ਹਾਂ

ਹਵਾਲੇ[ਸੋਧੋ]

  1. BANDEIRA, M. Itinerário de Pasárgada. 3rd edition. Rio de Janeiro, Nova Fronteira, 1984.