ਪਾਲ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾ. ਪਾਲ ਕੌਰ
ਪਾਲ ਕੌਰ
ਜਨਮ ਪਾਲ ਕੌਰ
(1957-05-15) 15 ਮਈ 1957 (ਉਮਰ 60)
ਜਿਲ੍ਹਾ ਪਟਿਆਲਾ, ਪੰਜਾਬ, ਭਾਰਤ
ਅਲਮਾ ਮਾਤਰ ਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ
ਕਿੱਤਾ ਅਧਿਆਪਕ, ਕਵਿਤਰੀ, ਲੇਖਕ

ਡਾ. ਪਾਲ ਕੌਰ (15 ਮਈ 1957) ਨਾਰੀਵਾਦੀ ਦ੍ਰਿਸ਼ਟੀਕੋਣ ਦੀ ਧਾਰਨੀ[1] ਇੱਕ ਪੰਜਾਬੀ ਕਵਿਤਰੀ ਹੈ।

ਜੀਵਨ ਵੇਰਵੇ[ਸੋਧੋ]

ਪਾਲ ਕੌਰ ਦਾ ਜਨਮ ਪਿੰਡ ਕਾਲੌਮਾਜਰਾ ਜਿਲਾ ਪਟਿਆਲਾ ਵਿਖੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਪਾਲ ਕੌਰ ਨੇ ਚੰਡੀਗੜ੍ਹ ਵਿੱਚ ਐਮ ਸੀ ਐਮ ਡੀ.ਏ.ਵੀ. ਕਾਲਜ ਤੋਂ ਬੀ ਏ ਤੱਕ ਪੜ੍ਹਾਈ ਕੀਤੀ ਅਤੇ ਫਿਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਅਤੇ ਡਾਕਟਰੇਟ। ਪਾਲ ਕੌਰ ਐਸ ਏ ਜੈਨ ਕਾਲਜ, ਅੰਬਾਲਾ ਸ਼ਹਿਰ ਵਿੱਚ ਪੰਜਾਬੀ ਦੀ ਅਧਿਆਪਕਾ ਰਹੀ ਹੈ। ਉਸ ਨੇ ਕਵਿਤਾ ਅਤੇ ਆਲੋਚਨਾ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਉਸ ਦੀ ਨਵੀਨਤਮ ਕਾਵਿ-ਕਿਤਾਬ ਬਾਰਿਸ਼ ਅੰਦਰੇ-ਅੰਦਰ ਲਈ ਪੁਰਸਕਾਰ ਦਿੱਤਾ ਗਿਆ ਸੀ।[2] ਪਾਲ ਕੌਰ ਇਸੇ ਦ੍ਰਿਸ਼ਟੀਕੋਣ ਤੋਂ ਹੀ ਉਹ ਔਰਤ ਦੀਆਂ ਪ੍ਰਸਥਿਤੀਆਂ ਦਾ ਅਧਿਐਨ ਵਿਸ਼ਲੇਸ਼ਣ ਕਰਦੀ, ਨਾਰੀ ਦੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਸ਼ਾਵਾਦੀ ਦਿਸ਼ਾ ਵੀ ਪ੍ਰਦਾਨ ਕਰਦੀ ਹੈ।


ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਖ਼ਲਾਅਵਾਸੀ
  • ਮੈਂ ਮੁਖ਼ਾਤਿਬ ਹਾਂ
  • ਸਵੀਕਾਰ ਤੋਂ ਬਾਦ
  • ਇੰਜ ਨਾ ਮਿਲੀਂ
  • ਬਾਰਿਸ਼ ਅੰਦਰੇ-ਅੰਦਰ

ਸੰਪਾਦਨ[ਸੋਧੋ]

  • ਬਲਦੇ ਖ਼ਤਾਂ ਦੇ ਸਿਰਨਾਵੇਂ
  • ਪਰਿੰਦੇ ਕਲਪਨਾ ਦੇ ਦੇਸ਼ ਦੇ
  • ਪਾਸ਼ : ਜਿੱਥੇ ਕਵਿਤਾ ਖਤਮ ਨਹੀਂ ਹੁੰਦੀ (ਸਹਿ-ਸੰਪਾਦਕ)

ਕਾਵਿ ਵੰਨਗੀ[ਸੋਧੋ]

ਨਾਪ-ਅਨਾਪਪਾਇਆ ਸੀ ਕਦੇ ਚੋਲਾ ਇਕ
ਪਰ ਸੁੰਗੜਦਾ ਰਿਹਾ ਉਸ ਅੰਦਰ ਜਿਸਮ
ਲੈ ਨਾ ਸਕੀ ਖੁਲ੍ਹ ਕੇ ਸਾਹ !

ਮਿਲਿਆ ਕੋਈ
ਤਾਂ ਕਤਰ ਦਿੱਤਾ ਉਸ ਚੋਲੇ ਦਾ ਵਾਫ਼ਰ ਆਕਾਰ
ਕਰ ਦਿਤਾ ਉਸ ਨੂੰ ਮੇਰੇ ਜਿਸਮ ਦੇ ਨਾਪ

ਪਰ ਹਿੱਲ ਗਿਆ ਏ ਹੁਣ ਫਿਰ ਨਾਪ
ਘੁਟ ਰਹੀ ਹਾਂ ਇਸ ਲਿਬਾਸ ਵਿਚ
ਤੇ ਘਿਰ ਗਈ ਹਾਂ ਇਸ ਲਿਬਾਸ
ਤੇ ਆਪਣੀਆਂ ਕਤਰਨਾਂ ਦੇ ਵਿਚਕਾਰ !

ਕਦੇ ਤਾਂ ਜੀ ਕਰਦਾ ਏ
ਚੁੱਕ ਲਵਾਂ ਇਹ ਕਤਰਨਾਂ
ਸੀਅ ਲਵਾਂ ਇਨ੍ਹਾਂ ਨੂੰ ਲਿਬਾਸ ਦੇ ਨਾਲ
ਪਰ ਕੀ ਕਰਾਂਗੀ ਇਹ ਲੀਰੋ-ਲੀਰ ਜੁੜਿਆ ਚੋਲਾ ?

ਹੁਣ ਤਾਂ ਇਹੋ ਜੀਅ ਕਰਦਾ ਏ
ਲਾਹ ਸੁਟਾਂ ਇਹ ਲਿਬਾਸ
ਤੇ ਮਾਰ ਕੇ ਲੋਈ ਦੀ ਬੁੱਕਲ
ਕਰ ਦਿਆਂ ਜਿਸਮ ਨੂੰ
ਕਿਸੇ ਵੀ ਨਾਪ ਤੋਂ ਪਾਰ

ਫੇਸਬੁੱਕ ਖਾਤਾ[ਸੋਧੋ]

https://www.facebook.com/paul.kaur

ਹਵਾਲੇ[ਸੋਧੋ]