ਸਮੱਗਰੀ 'ਤੇ ਜਾਓ

ਪਿਆਰ ਵਿਆਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿਆਰ ਵਿਆਹ ਉਸ ਵਿਆਹ ਨੂੰ ਕਹਿੰਦੇ ਹਨ ਜਿਸ ਮੁੰਡਾ ਕੁੜੀ ਦਾ ਪਹਿਲਾਂ ਪਿਆਰ ਹੋ ਜਾਵੇ ਫਿਰ ਉਹ ਆਪਸ ਵਿੱਚ ਵਿਆਹ ਕਰਵਾ ਲੈਣ। ਪਿਆਰ ਵਿਆਹ ਮਾਪਿਆਂ ਦੀ ਸਹਿਮਤੀ ਨਾਲ ਵੀ ਹੁੰਦੇ ਹਨ, ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵੀ ਹੁੰਦੇ ਹਨ।

ਪੰਜਾਬੀ ਲੋਕਧਾਰਾ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਮਾਜ 'ਚ ਪਿਆਰ ਵਿਆਹ ਦੀ ਇਵੇਂ ਭਾਰੂ ਪ੍ਰਵਿਰਤੀ ਨਹੀਂ ਸੀ ਜਿਵੇਂ ਕਿ 20ਵੀਂ ਸਦੀ ਦੇ ਅੰਤ ਜਾਂ 21ਵੀਂ ਸਦੀ ਦੇ ਸ਼ੁਰੂਆਤ 'ਚ ਬਣ ਗਈ ਹੈ।

ਪਰਿਭਾਸ਼ਾ[ਸੋਧੋ]

ਵਿਆਹ ਤੋਂ ਪਹਿਲਾਂ ਜੇਕਰ ਲੜਕੇ ਤੇ ਲੜਕੀ 'ਚ ਪਿਆਰ ਹੋਵੇ ਤਾਂ ਇਸ ਕਿਸਮ ਦਾ ਵਿਆਹ ਪਿਆਰ ਵਿਆਹ ਹੁੰਦਾ ਹੈ।

ਜਾਤੀ[ਸੋਧੋ]

ਪਿਆਰ ਵਿਆਹ ਆਪਣੀ ਜਾਤੀ ਵਿੱਚ ਵੀ ਹੁੰਦਾ ਹੈ ਤੇ ਵਿੱਚ ਵੀ ਹੁੰਦਾ ਹੈ। ਦੂਸਰੀ ਜਾਤੀ ਦੇ ਵਿਆਹ ਨੂੰ ਅੰਤਰ ਜਾਤੀ ਵਿਆਹ ਵੀ ਕਹਿੰਦੇ ਹਨ। ਪਿਆਰ ਵਿਆਹ ਪੰਜਾਬ ਵਿੱਚ ਆਮ ਨਹੀਂ ਹਨ। ਕੋਈ ਕੋਈ ਹੀ ਪਿਆਰ ਵਿਆਹ ਕਰਵਾਉਦਾ ਹੈ।

ਪਿਆਰ ਵਿਆਹ: ਸਫ਼ਲ ਤੇ ਅਸਫ਼ਲ[ਸੋਧੋ]

ਪਿਆਰ ਵਿਆਹ ਬਹੁਤੇ ਸਫਲ ਵੀ ਨੀ ਰਹਿੰਦੇ। ਤੋੜ ਤੱਕ,ਅਖੀਰ ਤੱਕ ਬਹੁਤ ਹੀ ਘੱਟ ਨਿਬਦੇ ਹਨ। ਦੂਸਰੀ ਜਾਤੀ ਦੇ ਵਿਆਹ ਤਾ ਆਮ ਤੋਰ ਤੇ ਘੱਟ ਹੀ ਸਫਲ ਹੁੰਦੇ ਹਨ। ਕਾਰਨ ਇਹ ਹੈ ਕਿ ਹਰ ਜਾਤੀ ਦੇ ਧਾਰਮਿਕ ਵਿਸ਼ਵਾਸ, ਰਸਮ ਰਿਵਾਜ਼, ਵਰਤ ਵਿਹਾਰ, ਪਾਲਣ ਪੋਸ਼ਣ, ਰਹਿਣ ਸਹਿਣ ਆਦਿ ਵਿੱਚ ਥੋੜਾ ਬਹੁਤਾ ਤਾ ਫ਼ਰਕ ਹੁੰਦਾ ਹੀ ਹੈ, ਜਿਹੜਾ ਵਿਆਹ ਦੇ ਟੁੱਟਣ ਦਾ ਕਾਰਨ ਬਣਦਾ ਹੈ, ਪਰ ਹੁਣ ਲੋਕਾਂ ਵਿੱਚ ਜਾਗ੍ਰਿਤੀ ਸ਼ੁਰੂ ਹੋ ਗਈ ਹੈ, ਜਿਸ ਕਰ ਕੇ ਵਿਦਿਆ ਦਾ ਪਸਾਰ ਹੋਣ ਕਰ ਕੇ ਪਿਆਰ ਵਿਆਹ ਜ਼ਿਆਦਾ ਹੋਣ ਲੱਗ ਪਏ ਹਨ।

ਪੰਜਾਬ 'ਚ ਪਿਆਰ ਵਿਆਹ ਤੇ ਨਜ਼ਰੀਆ[ਸੋਧੋ]

ਪਿਆਰ ਵਿਆਹ ਜ਼ਿਆਦਾਤਰ 1970 ਦੇ ਵਿੱਚ ਪ੍ਰਚਲਿਤ ਹੋਣ ਲੱਗੇ। 2012 ਵਿੱਚ ਏਨ ਡੀ ਟੀਵੀ ਦੇ ਇੱਕ ਸਰਵੇ ਵਿੱਚ 74% ਲੋਕ ਪਿਆਰ ਵਿਆਹ ਦੇ ਵਿਰੁੱਧ ਸਨ।[1]

ਸਹਾਇਕ ਪੁਸਤਕ[ਸੋਧੋ]

ਪੰਜਾਬੀ ਵਿਰਸਾ ਕੋਸ਼'

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼, ਲੇਖਕ-ਹਰਕੇਸ਼ ਸਿੰਘ ਕਹਿਲ, ਪੰਨਾ-468