ਸਮੱਗਰੀ 'ਤੇ ਜਾਓ

ਪਿਤਰੀਮ ਸੋਰੋਕਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿਤਰੀਮ ਅਲੈਗਜ਼ੈਂਡਰੋਵਿਚ ਸੋਰੋਕਿਨ
Питирим Александрович Сорокин
ਪਿਤਰੀਮ ਸੋਰੋਕਿਨ 1934 ਵਿੱਚ
ਜਨਮ2 ਫਰਵਰੀ [ਪੁ.ਤ. 21 ਜਨਵਰੀ] 1889
ਮੌਤ10 ਫਰਵਰੀ 1968(1968-02-10) (ਉਮਰ 79)
ਰਾਸ਼ਟਰੀਅਤਾਰੂਸੀ
ਨਾਗਰਿਕਤਾ
ਅਲਮਾ ਮਾਤਰਸੇਂਟ ਪੀਟਰਸਬਰਗ ਇੰਪੀਰੀਅਲ ਯੂਨੀਵਰਸਿਟੀ
ਜੀਵਨ ਸਾਥੀਏਲੇਨਾ ਪੇਤਰੋਵਨਾ ਸੋਰੋਕਨਾ (ਜਨਮ ਸਮੇਂ ਬਾਰਾਤਿਨਸਕਾਇਆ) (1894–1975)
ਵਿਗਿਆਨਕ ਕਰੀਅਰ
ਖੇਤਰਸਮਾਜ ਸ਼ਾਸਤਰ
ਅਦਾਰੇ

ਪਿਤਰੀਮ ਅਲੈਗਜ਼ੈਂਡਰੋਵਿਚ ਸੋਰੋਕਿਨ (/səˈrkɪn, sɔː-/;[1] ਰੂਸੀ: Питири́м Алекса́ндрович Соро́кин,2 ਫਰਵਰੀ [ਪੁ.ਤ. 21 ਜਨਵਰੀ] 1889 – 10 ਫਰਵਰੀ 1968) ਇੱਕ ਰੂਸ ਵਿੱਚ ਜਨਮਿਆ ਅਮਰੀਕੀ ਸਮਾਜ ਵਿਗਿਆਨੀ ਅਤੇ ਸਿਆਸੀ ਕਾਰਕੁਨ ਸੀ ਜਿਸਨੂੰ ਸਭ ਤੋਂ ਵਧੇਰੇ ਸਮਾਜਿਕ ਚੱਕਰ ਥਿਊਰੀ ਵਿਚ ਉਸਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਸੋਰੋਕਿਨ ਰੂਸੀ ਕ੍ਰਾਂਤੀ ਦੇ ਮੋਹਰੀ ਡੈਮੋਕ੍ਰੇਟਾਂ ਦੇ ਵਿੱਚ ਇੱਕ ਆਗੂ ਸੀ, ਅਤੇ ਲੈਨਿਨ ਵਲੋਂ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਦੇ ਬਾਅਦ ਲੈਨਿਨ ਦੇ ਬਲਾਂ ਨੂੰ ਉਸਦੀ ਭਾਲ ਸੀ। ਕੁਝ ਮਹੀਨੇ ਛੁਪੇ ਰਹਿਣ ਤੋਂ ਬਾਅਦ ਉਹ 1922 ਵਿਚ ਸੋਵੀਅਤ ਯੂਨੀਅਨ ਤੋਂ ਤੋਂ ਚੋਰੀ ਛੁੱਪੇ ਨਿਕਲ ਗਿਆ ਅਤੇ ਅਮਰੀਕਾ ਪਹੁੰਚ ਗਿਆ ਅਤੇ 1930 ਵਿਚ ਉਥੋਂ ਦਾ ਨੈਚਰਲਾਈਜ਼ਡ ਨਾਗਰਿਕ ਬਣ ਗਿਆ।[2] ਸੋਰੋਕਿਨ ਨੂੰ ਨਿੱਜੀ ਤੌਰ 'ਤੇ ਬੇਨਤੀ ਕੀਤੀ ਗਈ ਸੀ ਕਿ ਉਹ ਹਾਵਰਡ ਯੂਨੀਵਰਸਿਟੀ ਵਿਚ ਇੱਕ ਅਹੁਦਾ ਸਵੀਕਾਰ ਕਰੇ, ਜਦੋਂ ਉਥੇ ਸਮਾਜ ਸ਼ਾਸਤਰ ਵਿਭਾਗ ਦੀ ਸਥਾਪਨਾ ਕੀਤੀ ਜਾ ਰਹੀ ਸੀ ਅਤੇ ਉਹ ਆਪਣੇ ਸਾਥੀ, ਤਾਲਕੋਟ ਪਾਰਸਨਸ ਦਾ ਬੇਬਾਕ ਆਲੋਚਕ ਬਣ ਗਿਆ ਸੀ। [3][4] ਸੋਰੋਕਿਨ ਕਮਿਊਨਿਜ਼ਮ ਦਾ ਕੱਟੜ ਵਿਰੋਧੀ ਸੀ, ਜਿਸਨੂੰ ਉਸਨੇ "ਮਨੁੱਖ ਦਾ ਕੁਤਰਨ ਵਾਲਾ" ਸਮਝਦਾ ਸੀ ਅਤੇ ਉਹ ਰੂਸੀ ਸੰਵਿਧਾਨ ਘੜਨੀ ਸਭਾ ਦੇ ਇੱਕ ਡਿਪਟੀ ਸੀ।

ਜੀਵਨੀ[ਸੋਧੋ]

ਪਿਤਰੀਮ ਅਲੈਗਜ਼ੈਂਡਰੋਵਿਚ ਸੋਰੋਕਿਨ ਦਾ ਜਨਮ 2 ਫਰਵਰੀ2 February [ਪੁ.ਤ. 21 January] 1889O. S.2 February [ਪੁ.ਤ. 21 January] 1889 ਵਿੱਚ, ਯਾਰੇਨਸਕ ਜੂਯੇਜ਼ਡ, ਵੋਲਗਦਾ ਗਵਰਨਰੇਟ, ਰੂਸੀ ਸਾਮਰਾਜ (ਹੁਣ ਕਨਝਪੋਗੋਸਟਸਕੀ ਜ਼ਿਲਾ, ਕੋਮੀ ਗਣਰਾਜ, ਰੂਸ) ਦੇ ਇੱਕ ਛੋਟੇ ਜਿਹੇ ਪਿੰਡ ਤੂਰਿਆ ਵਿਚ ਇੱਕ ਰੂਸੀ ਪਿਤਾ ਅਤੇ ਕੋਮੀ ਮਾਂ ਦੇ ਘਰ ਦੂਜੇ ਪੁੱਤਰ ਦੇ ਤੌਰ 'ਤੇ ਹੋਇਆ ਸੀ। ਸੋਰੋਕਿਨ ਦਾ ਪਿਤਾ, ਅਲੈਗਜੈਂਡਰ ਪ੍ਰਕੋਪੀਏਵਿਚ ਸੋਰੋਕਿਨ, ਵੈਲਿਕੀ ਉਸਤਯੂਗ ਤੋਂ ਸੀ ਅਤੇ ਇੱਕ ਘੁੰਮ ਫਿਰ ਕੇ ਕੰਮ ਕਰਨ ਵਾਲਾ ਕਾਰੀਗਰ ਸੀ ਜੋ ਸੋਨਾ ਅਤੇ ਚਾਂਦੀ ਵਿੱਚ ਵਿਸ਼ੇਸ਼ ਕਰਕੇ ਮਾਹਿਰ ਸੀ, ਜਦੋਂ ਕਿ ਉਸਦੀ ਮਾਂ, ਪਲੇਗਿਆ ਵਸੀਲੀਏਵਨਾ, ਜ਼ੇਸ਼ਾਰਤ ਦੀ ਮੂਲ ਨਿਵਾਸੀ ਸੀ ਅਤੇ ਇੱਕ ਕਿਸਾਨ ਪਰਿਵਾਰ ਵਿੱਚੋਂ ਸੀ। ਉਸ ਦਾ ਵੱਡਾ ਭਰਾ, ਵਸੀਲੀ, 1885 ਵਿਚ ਪੈਦਾ ਹੋਇਆ ਸੀ, ਅਤੇ ਉਸ ਦੇ ਛੋਟੇ ਭਰਾ ਪ੍ਰਕੋਪੀ ਦਾ ਜਨਮ 1893 ਵਿਚ ਹੋਇਆ ਸੀ। 7 ਮਾਰਚ 1894 ਨੂੰ ਸੋਰੋਕਿਨ ਦੀ ਮਾਂ ਦਾ ਕੋਕਵਿਤਸਾ ਪਿੰਡ ਵਿਚ ਦੇਹਾਂਤ ਹੋ ਗਿਆ, ਅਤੇ ਉਸ ਦੀ ਮੌਤ ਤੋਂ ਬਾਅਦ ਸੋਰੋਕਿਨ ਅਤੇ ਉਸ ਦਾ ਵੱਡਾ ਭਰਾ ਵਸੀਲੀ ਉਹਨਾਂ ਦੇ ਪਿਤਾ ਨਾਲ ਰਿਹਾ, ਕੰਮ ਦੀ ਭਾਲ ਵਿਚ ਪਿੰਡਾਂ ਵਿਚ ਉਸ ਨਾਲ ਸਫ਼ਰ ਕਰਦਾ, ਜਦੋਂ ਕਿ ਪ੍ਰਕੋਪੀ ਨੂੰ ਉਸਦੀ ਮਾਸੀ ਅਨੀਸਿਆ ਵਸੀਲੀਏਵਨਾ ਰਿਮਸਕੀ ਨੇ ਲੈ ਲਿਆ ਸੀ, ਜੋ ਰਿਮਿਆ ਦੇ ਪਿੰਡ ਵਿਚ ਆਪਣੇ ਪਤੀ ਵਾਸੀਲੀ ਇਵਾਨੋਵਿਚ ਨਾਲ ਰਹਿੰਦੀ ਸੀ। ਸਲੋਕਿਨ ਦੇ ਪਿਤਾ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਅਤੇ ਸਰੀਰਕ ਸ਼ੋਸ਼ਣ ਦੇ ਅਨੁਭਵ ਤੋਂ ਬਾਅਦ, ਉਸ ਨੇ ਅਤੇ ਵਸੀਲੀ ਨੇ ਆਪਣੇ ਪਿਤਾ ਤੋਂ ਸੁਤੰਤਰ ਹੋਣ ਲਈ ਛੱਡ ਕੇ ਚਲੇ ਗਏ।

ਰਚਨਾਵਾਂ [ਸੋਧੋ]

ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰੋਫੈਸਰ ਦੇ ਤੌਰ 'ਤੇ ਆਪਣੀਆਂ ਪ੍ਰਾਪਤੀਆਂ ਤੋਂ ਪਹਿਲਾਂ, ਉਸ ਨੇ 1924 ਇੱਕ ਰੂਸੀ ਦੀ ਡਾਇਰੀ ਦੇ ਪੰਨੇ (ਈ.ਪੀ. ਡੁਟਨ ਐਂਡ ਕੰਪਨੀ) ਦੁਆਰਾ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਰੂਸੀ ਇਨਕਲਾਬ ਦਾ ਰੋਜ਼ਾਨਾ, ਅਤੇ ਕਈ ਵਾਰ ਘੰਟੇ ਘੰਟੇ ਦਾ ਲੇਖਾ-ਖੁਲਾਸਾ ਕੀਤਾ ਗਿਆ ਹੈ, ਜੋ ਕਿ ਅਸਲ ਵਿੱਚ ਪਹਿਲਾਂ ਫਰਵਰੀ 1917 ਵਿੱਚ ਸ਼ੁਰੂ ਹੋਇਆ ਸੀ, ਜਦ ਉਹ ਅਸਥਾਈ ਸਰਕਾਰ ਬਣਾਉਣ ਵਿਚ ਮੋਹਰੀ ਸੀ, ਪਰ ਅਕਤੂਬਰ 1917 ਵਿਚ ਇਸ ਨੂੰ ਗੁਆ ਲਿਆ ਅਤੇ ਸੱਤਾ ਬੋਲਸ਼ਵਿਕਾਂ ਦੇ ਹਥ ਚਲੀ ਗਈ। ਸਾਲ 1950 ਵਿਚ, ਸੋਰੋਕਿਨ ਨੇ 'ਤੀਹ ਸਾਲ ਬਾਅਦ' ਨਾਂ ਦੀ ਕਿਤਾਬ ਦਾ ਇੱਕ ਜ਼ਮੀਮਾ ਪ੍ਰਕਾਸ਼ਿਤ ਕੀਤਾ। ਇਹ ਇਨਕਲਾਬ ਦਾ ਅਤੇ ਉਸ ਦੀ ਜਲਾਵਤਨੀ ਦਾ ਇੱਕ ਨਿਜੀ ਅਤੇ ਬੇਕਿਰਕ ਨਾਲ ਇਮਾਨਦਾਰ ਵਰਣਨ ਹੈ। 

ਹਵਾਲੇ[ਸੋਧੋ]

  1. "Sorokin". Random House Webster's Unabridged Dictionary.
  2. Sorokin, Pitirim (1992). Дальняя дорога: автобиография [Long journey: autobiography] (in Russian). Moscow: Terra. p. 9.{{cite book}}: CS1 maint: unrecognized language (link) CS1 maint: Unrecognized language (link)
  3. Jeffries, Vincent. "Sorokin, Pitirim," Encyclopedia of Social Theory. California: Sage Publications.
  4. In "Fads and Foibles," Sorokin accuses Parsons of borrowing his work without acknowledgement.