ਪਿੰਡ ਚਿੱਲਾ (ਮੁਹਾਲੀ)
ਪਿੰਡ ਚਿੱਲਾ
ਚਿੱਲਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਐੱਸ.ਏ.ਐੱਸ.ਨਗਰ |
ਬਲਾਕ | ਖਰੜ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਚਿੱਲਾਪੰਜਾਬ ਦੇ ਜਿਲ੍ਹਾ ਅਜੀਤਗੜ੍ਹ ਦਾ ਇੱਕ ਪਿੰਡ ਹੈ।ਇਹ ਪਿੰਡ ਪੁਆਧ ਇਲਾਕੇ ਦਾ ਹਿੱਸਾ ਹੈ ਜੋ ਕਿ ਹੁਣ ਮੁਹਾਲੀ ਦੇ ਸੈਕਟਰ 81 ਵਿੱਚ ਪੈਂਦਾ ਹੈ।ਇਸ ਪਿੰਡ ਦੀ ਇੱਕ ਵਿਲਖਣ ਖੂਬੀ ਇਹ ਹੈ ਕਿ ਇਸ ਪਿੰਡ ਦੇ ਵਾਸੀ ਦੀਵਾਲੀ ਦਾ ਤਿਉਹਾਰ ਆਮ ਨਾਲੋਂ ਇੱਕ ਦਿਨ ਬਾਅਦ ਮਨਾਉਂਦੇ ਹਨ।ਪਿੰਡ ਵਾਸੀ ਸਦੀਆਂ ਤੋਂ ਅਜਿਹਾ ਕਰਦੇ ਆ ਰਹੇ ਹਨ ਅਤੇ ਇਹ ਪ੍ਰਥਾ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਪਿੰਡ ਚਿੱਲਾ ਦੀ ਆਬਾਦੀ ਪੰਜ ਸੌ ਦੇ ਕਰੀਬ ਹੈ। ਸਾਰੇ ਪਿੰਡ ਵਾਸੀਆਂ ਦਾ ਗੋਤ ਸ਼ੇਰ ਗਿੱਲ ਹੈ। ਪਿੰਡ ਵਿੱਚ ਹੁਣ ਤੱਕ ਸਿਰਫ ਚਾਰ ਵੇਰ ਹੀ ਪੰਚਾਇਤੀ ਚੋਣਾਂ ਹੋਈਆਂ ਹਨ ਨਹੀਂ ਤਾਂ ਇੱਥੇ ਹਮੇਸ਼ਾ ਸਰਬਸੰਮਤੀ ਨਾਲ ਹੀ ਪੰਚਾਇਤ ਚੁਣੀ ਜਾਂਦੀ ਰਹੀ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਨਦਾਰ ਇਮਾਰਤ ਵਿੱਚ ਚੱਲ ਰਿਹਾ ਹੈ। ਪਿੰਡ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਕੌਮਾਂਤਰੀ ਪ੍ਰਸਿੱਧੀ ਵਾਲੇ ਚਿੱਤਰਕਾਰ ਅਮਰਾਓ ਸਿੰਘ ਗਿੱਲ, ਨਾਮਵਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ, ਸਮਾਜ ਸੇਵੀ ਭਾਈ ਸੁਖਚੈਨ ਸਿੰਘ, ਪ੍ਰੋ ਜਗਤਾਰ ਸਿੰਘ ਗਿੱਲ, ਰਮਨਜੀਤ ਸਿੰਘ ਗਿੱਲ, ਪਰਵਿੰਦਰ ਸਿੰਘ ਗਿੱਲ, ਮੁਲਾਜਮ ਆਗੂ ਮੇਵਾ ਸਿੰਘ ਗਿੱਲ, ਦੇਵਿੰਦਰ ਸਿੰਘ, ਨੰਬਰਦਾਰ ਮੇਵਾ ਸਿੰਘ, ਸਾਬਕਾ ਸਰਪੰਚ ਅਜੈਬ ਸਿੰਘ ਆਦਿ ਸ਼ਾਮਿਲ ਹਨ। ਪਿੰਡ ਦੇ ਦਰਜਨ ਦੇ ਕਰੀਬ ਨੌਜਵਾਨ ਕੈਨੇਡਾ, ਆਸਟਰੇਲੀਆ ਅਤੇ ਹੋਰਨਾਂ ਦੇਸ਼ਾਂ ਵਿੱਚ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਹਨ।