ਪੀ. ਗੀਤਾ ਜੀਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀ. ਗੀਤਾ ਜੀਵਨ
ਸਮਾਜ ਭਲਾਈ ਲਈ ਤਮਿਲਨਾਡੂ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
ਮਈ 2008
ਪਹਿਲਾ ਮਿਨਿਸਟਰਐਮ. ਕਰੁਨਾਨੀਧੀ
ਸਾਬਕਾਪੁੰਗੋਥਾਈ ਅਲਾਦੀ ਅਰੁਣਾ
ਤਮਿਲਨਾਡੂ ਵਿਧਾਨ ਸਭਾ ਦੀ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
ਮਈ 2006
ਸਾਬਕਾਐਸ. ਰਾਜਾਮਲ
ਹਲਕਾਟੂਟੁਕੋਰਿਨ
ਪਸ਼ੂ ਪਾਲਣ ਮੰਤਰਾਲੇ ਦੀ ਮੰਤਰੀ
ਦਫ਼ਤਰ ਵਿੱਚ
ਮਈ 2006 – ਮਈ 2008
ਸਾਬਕਾਪੀ. ਵੀ. ਦਾਮੋਦਰਨ
ਉੱਤਰਾਧਿਕਾਰੀਪੋਂਗਾਲੁਰ ਐਨ. ਪਲਾਨੀਸਮੀ
ਪੰਚਾਇਤ ਮੈਂਬਰ
ਦਫ਼ਤਰ ਵਿੱਚ
2001–2006
ਹਲਕਾਟੂਟੁਕੋਰਿਨ ਜ਼ਿਲ੍ਹਾ ਪੰਚਾਇਤ
ਪੰਚਾਇਤ ਦੀ ਚੇਅਰਪਰਸਨ
ਦਫ਼ਤਰ ਵਿੱਚ
1996–2001
ਹਲਕਾਟੂਟੁਕੋਰਿਨ District Panchayat
ਨਿੱਜੀ ਜਾਣਕਾਰੀ
ਜਨਮ (1970-05-06) 6 ਮਈ 1970 (ਉਮਰ 51)
ਟੂਟੁਕੋਰਿਨ, ਤਮਿਲਨਾਡੂ, ਭਾਰਤ
ਸਿਆਸੀ ਪਾਰਟੀਦ੍ਰਾਵਿੜ ਮੁਨੇਤਰ ਕੜਗਮ
ਪਤੀ/ਪਤਨੀਜੀਵਨ ਜੈਕੋਬ ਰਾਜੇਂਦਰ
ਸੰਬੰਧਐਨ. ਪੇਰੀਆਸਮੀ (ਪਿਤਾ)
ਸੰਤਾਨ2
ਵੈਬਸਾਈਟTmt GEETHA JEEVAN. P

ਪੀ. ਗੀਤਾ ਜੀਵਨ (ਜਨਮ 6 ਮਈ 1970) 15ਵੀਂ ਤਾਮਿਲਨਾਡੂ ਵਿਧਾਨ ਸਭਾ ਵਿੱਚ ਥੂਥੁਕੁੜੀ ਹਲਕੇ ਦੇ ਮੌਜੂਦਾ ਵਿਧਾਇਕ ਹਨ। ਉਹ ਇਸ ਤੋਂ ਪਹਿਲਾਂ 2006-2011 ਦੀ ਡੀਐਮਕੇ ਸਰਕਾਰ ਦੌਰਾਨ ਤਾਮਿਲਨਾਡੂ ਵਿੱਚ ਸਮਾਜ ਭਲਾਈ ਮੰਤਰੀ ਰਹੀ ਸੀ ਅਤੇ ਇਹ ਅਹੁਦਾ ਸੰਭਾਲਣ ਤੋਂ ਪਹਿਲਾਂ ਪਸ਼ੂ ਪਾਲਣ ਮੰਤਰਾਲੇ ਦੀ ਕਾਰਜਭਾਰ ਸੰਭਾਲ ਰਹੀ ਸੀ।[1]

ਆਰੰਭਕ ਜੀਵਨ[ਸੋਧੋ]

ਜੀਵਨ ਦਾ ਜਨਮ 6 ਮਈ, 1970 ਨੂੰ ਤਾਮਿਲਨਾਡੂ, ਥੂਥੁਕੁੜੀ ਵਿੱਚ ਹੋਇਆ ਸੀ। ਐਨ. ਪੇਰੀਅਸਾਮੀ ਦੀ ਧੀ ਹੈ, ਜੋ ਖ਼ੁਦ ਥੂਥੁਕੁੜੀ ਹਲਕੇ ਦੇ ਸਾਬਕਾ ਵਿਧਾਇਕ ਹਨ।[2] ਉਸ ਨੇ ਏ.ਪੀ.ਸੀ. ਮਹਾਲਕਸ਼ਮੀ ਕਾਲਜ ਫਾਰ ਵੂਮੈਨ, ਟੂਟੀਕੋਰਿਨ ਤੋਂ ਕਾਮਰਸ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਜਿਸ ਨੇ ਪਹਿਲਾਂ ਸ਼ਹਿਰ ਦੇ ਗੀਤਾ ਮੈਟ੍ਰਿਕ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ ਸੀ।

ਗੀਤਾ ਨੇ 7 ਸਤੰਬਰ, 1990 ਨੂੰ ਜੀਵਨ ਜੈਕਬ ਰਾਜੇਂਦਰਨ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ।

ਰਾਜਨੀਤਿਕ ਕੈਰੀਅਰ[ਸੋਧੋ]

ਗੀਤਾ ਜੀਵਨ 1996-2006 ਦੇ ਵਿਚਕਾਰ ਟੂਟੁਕੋਰਿਨ ਜ਼ਿਲ੍ਹਾ ਪੰਚਾਇਤ ਦਾ ਮੈਂਬਰ ਅਤੇ ਚੇਅਰਪਰਸਨ ਸੀ।[3] ਉਸ ਨੇ ਥੂਥੁਕੁੜੀ ਹਲਕੇ ਵਿੱਚ ਏਡੀਐਮਕੇ ਤੋਂ ਲਗਭਗ 15000 ਵੋਟਾਂ ਨਾਲ ਡੇਨੀਅਲਰਾਜ ਨੂੰ ਹਰਾਇਆ ਅਤੇ ਵਿਧਾਨ ਸਭਾ ਦੀ ਮੈਂਬਰ ਬਣੀ।[4][5] ਸਮਾਜ ਭਲਾਈ ਮੰਤਰਾਲੇ ਦਾ ਪੋਰਟਫੋਲੀਓ ਉਸ ਨੂੰ ਉਦੋਂ ਦਿੱਤਾ ਗਿਆ ਸੀ, ਜਦੋਂ ਪੁੰਗਥੋਈ ਅਲਾਦੀ ਅਰੁਣਾ ਨੂੰ ਇੱਕ ਟੈਲੀਫੋਨ ਵਿਵਾਦ ਵਿੱਚ ਫਸਾਇਆ ਗਿਆ ਸੀ।[6]

ਸਾਲ 2011 ਦੇ ਤਾਮਿਲਨਾਡੂ ਰਾਜ ਦੀਆਂ ਚੋਣਾਂ ਵਿੱਚ, ਗੀਤਾ ਜੀਵਨ ਨੂੰ ਏਆਈਏਡੀਐਮਕੇ ਪਾਰਟੀ ਦੇ ਐਸ.ਟੀ. ਚੈਲਾਪਾਂਡੀਅਨ ਨੇ ਤਕਰੀਬਨ 27,000 ਵੋਟਾਂ ਨਾਲ ਹਰਾਇਆ ਸੀ। ਇਸ ਦੇ ਉਲਟ, 2016 ਦੀਆਂ ਚੋਣਾਂ ਵਿੱਚ ਗੀਤਾ ਨੇ ਉਸ ਨੂੰ ਲਗਭਗ 20,000 ਵੋਟਾਂ ਨਾਲ ਹਰਾਇਆ।

ਹਵਾਲੇ[ਸੋਧੋ]