ਪੀ ਸੀ ਮਹਾਲਨੋਬਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਸਾਂਤ ਚੰਦਰ ਮਹਾਲਨੋਬਿਸ
ਜਨਮ29 ਜੂਨ 1893
ਮੌਤ28 ਜੂਨ 1972(1972-06-28) (ਉਮਰ 78)
ਰਾਸ਼ਟਰੀਅਤਾਭਾਰਤ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਕੈਮਬਰਿਜ ਯੂਨੀਵਰਸਿਟੀ
ਲਈ ਪ੍ਰਸਿੱਧਮਹਾਲਨੋਬਿਸ ਦੂਰੀ
ਜੀਵਨ ਸਾਥੀਨਿਰਮਲ ਕੁਮਾਰੀ ਮਹਾਲਨੋਬਿਸ[2]
ਪੁਰਸਕਾਰਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ ਦਾ ਅਧਿਕਾਰੀ (ਓ ਬੀ ਈ, 1942)
ਰੋਇਲ ਸੋਸਾਇਟੀ ਦਾ ਫੈਲੋ (ਐੱਫ ਆਰ ਐੱਸ)[1]
ਵੈਲਡਨ ਮੇਮੋਰੀਅਲ ਪ੍ਰਾਈਜ਼ (1944)
ਪਦਮ ਵਿਭੂਸ਼ਣ (1968)
ਵਿਗਿਆਨਕ ਕਰੀਅਰ
ਖੇਤਰਹਿਸਾਬ, ਅੰਕੜਾ ਵਿਗਿਆਨ
ਅਦਾਰੇਕੈਮਬਰਿਜ ਯੂਨੀਵਰਸਿਟੀ
ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ
ਦਸਤਖ਼ਤ

ਪ੍ਰਸਾਂਤ ਚੰਦਰ ਮਹਾਲਨੋਬਿਸ ਓ ਬੀ ਈ, ਐਫ ਐਨ ਏ,[3] FASc,[4] FRS[1](ਬੰਗਾਲੀ: প্রশান্ত চন্দ্র মহলানবিস) (29 ਜੂਨ 1893 – 28 ਜੂਨ 1972) ਇੱਕ ਭਾਰਤ ਵਿਗਿਆਨੀ ਅਤੇ ਵਿਵਹਾਰਕ ਅੰਕੜਾ ਵਿਗਿਆਨ ਦਾ ਮਾਹਿਰ ਸੀ। ਉਸ ਨੂੰ ਇੱਕ ਅੰਕੜਾ-ਮਾਪ ਮਹਾਲਨੋਬਿਸ ਦੂਰੀ, ਅਤੇ ਆਜ਼ਾਦ ਭਾਰਤ ਦੇ ਪਹਿਲੇ ਯੋਜਨਾ ਕਮਿਸ਼ਨ ਦੇ ਮੈਂਬਰਾਂ ਵਿਚੋਂ ਇੱਕ ਹੋਣ ਦੇ ਲਈ ਉਸ ਨੂੰ ਸਭ ਤੋਂ ਵਧੇਰੇ ਯਾਦ ਕੀਤਾ ਜਾਂਦਾ ਹੈ। ਉਹ ਭਾਰਤ ਵਿੱਚ ਮਾਨਵਮਿਤੀ ਅਧਿਐਨਾਂ ਵਿੱਚ ਮੁਢਲਾ ਕੰਮ ਕਰਨ ਵਾਲਾ ਸੀ। ਉਸਨੇ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਦੀ ਸਥਾਪਨਾ ਕੀਤੀ, ਅਤੇ ਵੱਡੇ ਪੈਮਾਨੇ ਦੇ ਸੈਂਪਲ ਸਰਵੇਖਣਾਂ ਦੇ ਡਿਜ਼ਾਇਨ ਵਿੱਚ ਯੋਗਦਾਨ ਪਾਇਆ।[1][5][6][7]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਮਹਾਲਨੋਬਿਸ ਬਿਕਰਮਪੁਰ (ਹੁਣ ਬੰਗਲਾਦੇਸ਼ ਵਿਚ ਰਹਿੰਦੇ ਇੱਕ ਬੰਗਾਲੀ ਜ਼ਿੰਮੀਦਾਰ ਘਰਾਣੇ ਨਾਲ ਸੰਬੰਧਿਤ ਸੀ। ਉਸ ਦਾ ਦਾਦਾ ਗੁਰਚਰਨ (1833-1916) 1854 ਵਿੱਚ ਕਲਕੱਤੇ ਚਲਿਆ ਗਿਆ ਸੀ ਅਤੇ 1860 ਵਿੱਚ ਇੱਕ ਕੈਮਿਸਟ ਦੀ ਦੁਕਾਨ ਸ਼ੁਰੂ ਕਰ ਲਈ ਸੀ। ਗੁਰਚਰਨ ਨੋਬਲ ਪੁਰਸਕਾਰ ਜੇਤੂ ਕਵੀ ਰਬਿੰਦਰਨਾਥ ਟੈਗੋਰ ਦੇ ਪਿਤਾ ਦਬੇਂਦਰਨਾਥ ਟੈਗੋਰ (1817-1905) ਤੋਂ ਪ੍ਰਭਾਵਿਤ ਸੀ। ਗੁਰਚਰਨ ਬ੍ਰਹਮੋ ਸਮਾਜ ਵਰਗੇ ਸਮਾਜਿਕ ਅੰਦੋਲਨਾਂ ਵਿੱਚ ਸਰਗਰਮ ਰੂਪ ਵਿੱਚ ਕੰਮ ਕਰਦਾ ਸੀ। ਉਹ ਬ੍ਰਹਮੋ ਸਮਾਜ ਦਾ ਖਜ਼ਾਨਚੀ ਅਤੇ ਪ੍ਰਧਾਨ ਰਿਹਾ। 210 ਕੋਰਨਵਾਲਿਸ ਸਟ੍ਰੀਟ ਵਿੱਚ ਉਸ ਦਾ ਘਰ ਬ੍ਰਹਮੋ ਸਮਾਜ ਦਾ ਕੇਂਦਰ ਸੀ। ਗੁਰਚਰਨ ਨੇ ਇੱਕ ਵਿਧਵਾ ਨਾਲ ਵਿਆਹ ਕੀਤਾ, ਜੋ ਉਸਦਾ ਸਮਾਜਿਕ ਪਰੰਪਰਾਵਾਂ ਦੇ ਵਿਰੁੱਧ ਇੱਕ ਕਦਮ ਸੀ।

ਗੁਰਚਰਨ ਦਾ ਵੱਡਾ ਪੁੱਤਰ, ਸੁਬੋਧਚੰਦਰ (1867-1953), ਐਡਿਨਬਰਗ ਯੂਨੀਵਰਸਿਟੀ ਵਿੱਚ ਸਰੀਰ ਵਿਗਿਆਨ ਦੀ ਪੜ੍ਹਾਈ ਦੇ ਬਾਅਦ ਇੱਕ ਵਿਸ਼ੇਸ਼ ਸਿੱਖਿਅਕ ਬਣ ਗਿਆ। ਉਹ ਐਡਿਨਬਰਗ ਦੀ ਰਾਇਲ ਸੁਸਾਇਟੀ ਦਾ ਫੈਲੋ ਚੁਣਿਆ ਗਿਆ ਸੀ। [2] Archived 2016-03-04 at the Wayback Machine. ਉਹ ਕਾਰਡਿਫ ਯੂਨੀਵਰਸਿਟੀ ਵਿੱਚ ਫਿਜ਼ੀਓਲੋਜੀ ਵਿਭਾਗ ਦਾ ਮੁਖੀ (ਬ੍ਰਿਟਿਸ਼ ਯੂਨੀਵਰਸਿਟੀ ਵਿੱਚ ਇਸ ਅਹੁਦੇ ਤੇ ਪਹੁੰਚਣ ਵਾਲਾ ਪਹਿਲਾ ਭਾਰਤੀ) ਸੀ। 1900 ਵਿਚ, ਸੁਬੋਧਚੰਦਰ ਭਾਰਤ ਵਾਪਸ ਆ ਗਿਆ ਅਤੇ ਪ੍ਰੈਜੀਡੈਂਸੀ ਕਾਲਜ, ਕਲਕੱਤਾ ਵਿੱਚ ਫਿਜ਼ੀਓਲੋਜੀ ਵਿਭਾਗ ਦੀ ਸਥਾਪਨਾ ਕੀਤੀ। ਸੁਬੋਧਚੰਦਰ ਕਲਕੱਤਾ ਯੂਨੀਵਰਸਿਟੀ ਦੀ ਸੈਨੇਟ ਦਾ ਮੈਂਬਰ ਵੀ ਬਣਿਆ।

ਗੁਰਚਰਨ ਦਾ ਛੋਟਾ ਪੁੱਤਰ, ਪ੍ਰਬੋਧ ਚੰਦਰ (1869-1942) ਮਹਾਲਨੋਬਿਸ ਦਾ ਪਿਤਾ ਸੀ। 210 ਕੋਨਵਾਲੀਲਿਸ ਸਟਰੀਟ ਵਿਖੇ ਘਰ ਵਿੱਚ ਪੈਦਾ ਹੋਇਆ ਮਹਾਲਨੋਬਿਸ ਇੱਕ ਸਮਾਜਿਕ ਤੌਰ 'ਤੇ ਸਰਗਰਮ ਪਰਵਾਰ ਵਿੱਚ ਵੱਡਾ ਹੋਇਆ, ਜੋ ਬੁੱਧੀਜੀਵੀਆਂ ਅਤੇ ਸੁਧਾਰਕਾਂ ਨਾਲ ਘਿਰਿਆ ਹੋਇਆ ਸੀ।[1]

ਹਵਾਲੇ[ਸੋਧੋ]

  1. 1.0 1.1 1.2 1.3 Rao, C. R. (1973). "Prasantha Chandra Mahalanobis 1893-1972". Biographical Memoirs of Fellows of the Royal Society. 19: 454. doi:10.1098/rsbm.1973.0017.
  2. [1] Archived 2018-07-13 at the Wayback Machine. Prasanta Chandra Mahalanobis: a Biography by Ashok Rudra. Delhi: Oxford University Press, 1996
  3. Rao, C.R. (1972). "Prasanta Chandra Mahalanobis: 1893-1972" (PDF). Biographical Memoirs of Fellows of the Indian National Science Academy. 5: 1–24.
  4. "Fellowship - Mahalanobis, Prasanta Chandra". Indian Academy of Sciences. Retrieved 18 February 2018.
  5. Hagger-Johnson, G. (2005). "Mahalanobis, Prasanta Chandra". Encyclopedia of Statistics in Behavioral Science. doi:10.1002/0470013192.bsa360. ISBN 0470860804.
  6. O'Connor, John J.; Robertson, Edmund F., "ਪੀ ਸੀ ਮਹਾਲਨੋਬਿਸ", MacTutor History of Mathematics archive, University of St Andrews.
  7. Ghosh, J. K.; Majumder, P. P. (2005). "Mahalanobis, Prasanta Chandra". Encyclopedia of Biostatistics. doi:10.1002/0470011815.b2a17090. ISBN 047084907X.