ਪੈਂਖੜ
ਮੱਝ, ਗਾਂ, ਬਲਦਾਂ, ਘੋੜੇ ਆਦਿ ਦੇ ਇਕ ਪਾਸੇ ਦੀ ਅਗਲੀ ਲੱਤ ਨਾਲ ਤੇ ਇਕ ਪਾਸੇ ਦੀ ਪਿਛਲੀ ਲੱਤ ਨਾਲ ਬੰਨ੍ਹੇ ਰੱਸੇ ਨੂੰ ਪੈਂਖੜ ਕਹਿੰਦੇ ਹਨ। ਪੈਂਖੜ ਕਿਸੇ ਪਸ਼ੂ ਨੂੰ ਦੂਸਰੇ ਪਸ਼ੂਆਂ ਨਾਲੋਂ ਵੱਖ ਹੋ ਕੇ ਭੱਜਣ ਤੋਂ ਰੋਕਣ ਲਈ, ਆਲੇ ਦੁਆਲੇ ਦੀਆਂ ਫ਼ਸਲਾਂ ਦੇ ਨੁਕਸਾਨ ਤੋਂ ਬਚਾਉਣ ਲਈ ਤੇ ਕਾਬੂ ਕਰਨ ਲਈ ਲਾਇਆ ਜਾਂਦਾ ਹੈ। ਦਰਅਸਲ ਪਹਿਲੇ ਸਮਿਆਂ ਵਿਚ ਜ਼ਮੀਨਾਂ ਬਹੁਤ ਗੈਰ-ਆਬਾਦ ਹੁੰਦੀਆਂ ਸਨ। ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਤਾਂ ਸਾਰੀਆਂ ਹੀ ਗੈਰ ਆਬਾਦ ਹੁੰਦੀਆਂ ਸਨ। ਇਨ੍ਹਾਂ ਜ਼ਮੀਨਾਂ ਵਿਚ ਘਾਹ, ਖੱਬਲ ਅਤੇ ਹੋਰ ਬਹੁਤ ਕਿਸਮ ਦੇ ਕੱਖ ਪਸੂਆਂ ਦੇ ਚਰਨ ਵਾਲੇ ਹੋ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਸਾਰੇ ਪਸ਼ੂ ਹੀ ਬਾਹਰ ਚਾਰੇ ਜਾਂਦੇ ਸਨ। ਪਸ਼ੂਆਂ ਨੂੰ ਚਾਰਨ ਲਈ ਪਾਲੀ ਰੱਖੇ ਹੁੰਦੇ ਸਨ। ਉਸ ਸਮੇਂ ਪਸ਼ੂਆਂ ਨੂੰ ਚਾਰਨ ਸਮੇਂ ਜਾਂ ਹੋਰ ਕੰਮਾਂ ਸਬੰਧੀ ਬਾਹਰ ਲਿਜਾਣ ਸਮੇਂ ਪੈਂਖੜ ਲਾਇਆ ਜਾਂਦਾ ਸੀ।
ਹੁਣ ਪੰਜਾਬ ਦੀ ਸਾਰੀ ਧਰਤੀ ਆਬਾਦ ਹੈ। ਕੋਈ ਵੀ ਥਾਂ ਪਸ਼ੂਆਂ ਦੇ ਚਾਰਨ ਲਈ ਬਾਕੀ ਨਹੀਂ ਰਹੀ।ਪਸ਼ੂ ਹੁਣ ਸਾਰਾ ਦਿਨ ਹੀ ਘਰੀਂ ਬੰਨ੍ਹੇ ਰਹਿੰਦੇ ਹਨ। ਇਸ ਲਈ ਪਸ਼ੂਆਂ ਨੂੰ ਪੈਂਖੜ ਲਾਉਣ ਦੀ ਲੋੜ ਹੀ ਨਹੀਂ ਪੈਂਦੀ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.