ਪੋਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਸਤ
Illustration Papaver somniferum0.jpg
ਪਾਪਾਵੇਰ ਸੋਮਨੀਫੇਰਮ
ਵਿਗਿਆਨਿਕ ਵਰਗੀਕਰਨ
ਜਗਤ: ਬਨਸਪਤੀ
ਵੰਡ: Magnoliophyta (ਮੈਗਨੋਲੀਓਫਾਈਟਾ)
ਵਰਗ: Magnoliopsida (ਮੈਗਨੋਲੀਓਸਾਈਡਾ)
ਤਬਕਾ: Ranunculales (ਰਾਨੁਨਕੁਲਾਲੇਸ)
ਪਰਿਵਾਰ: Papaveraceae (ਪਾਪਾਵੇਰਾਸੀ)
ਜਿਣਸ: ਪਾਪਾਵੇਰ
ਪ੍ਰਜਾਤੀ: ਪੀ. ਸੋਮਨੀਫੇਰਮ
ਦੁਨਾਵਾਂ ਨਾਮ
ਪਾਪਾਵੇਰ ਸੋਮਨੀਫੇਰਮ
ਐੱਲ.[1]
ਅਫ਼ੀਮ ਦੇ ਪੌਦੇ (ਡੋਡੇ) ਦੀ ਡੋਡੀ ਨੂੰ ਦਿੱਤੇ ਚੀਰੇ ਵਿੱਚੋਂ ਨਿਕਲ ਰਿਹਾ ਦੁਧ

ਪੋਸਤ, ਖਸ਼ਖਾਸ਼ ਜਾਂ ਡੋਡੇ (ਬੋਟਨੀਕਲ ਨਾਮ: Papaver somniferum), ਇੱਕ ਫੁੱਲਾਂ ਵਾਲੇ ਬੂਟੇ ਦਾ ਨਾਮ ਹੈ ਜਿਸ ਤੋਂ ਅਫੀਮ ਅਤੇ ਹੋਰ ਕਈ ਨਸ਼ੇ ਵਾਲੀਆਂ ਚੀਜ਼ਾਂ ਬਣਦੀਆਂ ਹਨ। ਇਸ ਦੇ ਬੋਟਨੀਕਲ ਨਾਮ ਦਾ ਮਤਲਬ ਹੈ ਨੀਂਦ ਲਿਆਉਣ ਵਾਲਾ ਡੋਡਾ (ਪੋਪੀ)। ਇਸ ਦੇ ਫੁੱਲ ਬਹੁਤ ਸੁੰਦਰ ਅਤੇ ਕਈ ਪ੍ਰਕਾਰ ਦੇ ਹੁੰਦੇ ਹਨ। ਇਹ ਅਫੀਮ ਦੇ ਇਲਾਵਾ ਸਜਾਵਟ ਲਈ ਵੀ ਉਗਾਇਆ ਜਾਂਦਾ ਹੈ। ਅਫਗਾਨਿਸਤਾਨ ਇਸ ਦੀ ਖੇਤੀ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਦੇ ਬੀਜ ਨੂੰ ਖਸ਼ਖਾਸ਼ ਕਹਿੰਦੇ ਹਨ। ਇਸ ਦਾ ਇਸਤੇਮਾਲ ਭੋਜਨ ਅਤੇ ਦਵਾਈਆਂ ਵਿੱਚਕੀਤਾ ਜਾਂਦਾ ਹੈ। ਇਹ ਪੰਜਾਬ ਵਿੱਚ ਨਸ਼ੇ ਦੇ ਤੌਰ 'ਤੇ ਵੀ ਪ੍ਰਚੱਲਤ ਹੈ।

ਹਵਾਲੇ[ਸੋਧੋ]

  1. Linnaeus, Carl von (1753). Species Plantarum. Holmiae (Laurentii Salvii). p. 508.