ਪੌਲ ਜ਼ਕਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੌਲ ਜ਼ਕਰੀਆ, ਆਪਣੀ ਕਲਮ ਦੇ ਨਾਮ ਜ਼ਕਰੀਆ ਨਾਲ ਪ੍ਰਸਿੱਧ, ਮਲਿਆਲਮ ਸਾਹਿਤ ਦਾ ਇੱਕ ਭਾਰਤੀ ਲੇਖਕ ਹੈ। ਛੋਟੀਆਂ ਕਹਾਣੀਆਂ, ਨਾਵਲਾਂ, ਯਾਤਰਾ ਵਿਵਰਨਾਂ, ਸਕ੍ਰੀਨਪਲੇ, ਲੇਖਾਂ, ਕਾਲਮਾਂ ਅਤੇ ਬੱਚਿਆਂ ਦੀਆਂ ਕਿਤਾਬਾਂ ਨਾਲ ਭਰਪੂਰ ਆਪਣੀ ਸਾਹਿਤਕ ਘਾਲਣਾ ਲਈ ਜਾਣਿਆ ਜਾਂਦਾ, ਜ਼ਕਰੀਆ ਕੇਰਲਾ ਸਾਹਿਤ ਅਕਾਦਮੀ ਦਾ ਇੱਕ ਨਿਰਾਲਾ ਫੈਲੋ ਹੈ। ਉਹ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਅਤੇ ਕਹਾਣੀ ਲਈ ਕੇਰਲ ਸਾਹਿਤ ਅਕਾਦਮੀ ਅਵਾਰਡ ਵੀ ਪ੍ਰਾਪਤ ਕਰ ਚੁੱਕਾ ਹੈ।

ਜੀਵਨੀ[ਸੋਧੋ]

ਚਾਵਰਾ ਵਿਕਾਸ ਸਭਿਆਚਾਰਕ ਕਲੱਬ ਵਿਖੇ ਜ਼ਕਰੀਆ

5 ਜੂਨ, 1945 ਨੂੰ ਦੱਖਣੀ ਭਾਰਤ ਦੇ ਕੇਰਲਾ ਦੇ ਕੋਟਾਯਾਮ ਜ਼ਿਲ੍ਹੇ ਦੇ ਉਰੁਲਿਕੁੰਨਮ ਵਿੱਚ ਜਨਮਿਆ,[1] ਜ਼ਕਰੀਆ, ਐਮ ਐਸ ਪਾਲ ਮੁੰਡੱਟੂਚੁੰਦਿਆਲ, ਇੱਕ ਕਿਸਾਨ ਅਤੇ ਉਸਦੀ ਪਤਨੀ, ਥਰੇਸਿਆਕੁੱਟੀ ਪੌਲ ਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ।ਉਸਦੀ ਮੁਢਲੀ ਵਿਦਿਆ ਸ੍ਰੀ ਦਯਾਨੰਦ ਪ੍ਰਾਇਮਰੀ ਸਕੂਲ, ਉਰੂਲੀਕੁੰਨਮ ਦੇ ਇੱਕ ਸਥਾਨਕ ਸਕੂਲ ਵਿੱਚ ਹੋਈ ਸੀ ਅਤੇ ਬਾਅਦ ਵਿੱਚ ਉਸਨੇ ਸੇਂਟ ਜੋਸੇਫ ਹਾਈ ਸਕੂਲ, ਵਿਲਾਕੁਮਾਡੋਮ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ ਜਿੱਥੋਂ ਉਸਨੇ 1960 ਵਿੱਚ ਦਸਵੀਂ ਪਾਸ ਕੀਤੀ। ਇਸ ਤੋਂ ਬਾਅਦ, ਉਸਨੇ 1961 ਵਿੱਚ ਸੇਂਟ ਥਾਮਸ ਕਾਲਜ, ਪਲਾਇ ਵਿਖੇ ਪ੍ਰੀ-ਯੂਨੀਵਰਸਿਟੀ ਕੋਰਸ ਪੂਰਾ ਕੀਤਾ ਅਤੇ 1964 ਵਿੱਚ ਅੰਗਰੇਜ਼ੀ ਸਾਹਿਤ, ਇਤਿਹਾਸ ਅਤੇ ਅਰਥ ਸ਼ਾਸਤਰ ਵਿੱਚ ਆਪਣੀ ਬੈਚਲਰ ਦੀ ਡਿਗਰੀ ਹਾਸਲ ਕਰਨ ਲਈ, ਸੇਟ ਫਿਲੋਮੈਨਾ ਕਾਲਜ, ਮੈਸੂਰ ਚਲੇ ਗਿਆ। ਉਸ ਦੀ ਪੋਸਟ ਗ੍ਰੈਜੂਏਟ ਸਿੱਖਿਆ ਬੰਗਲੌਰ ਦੇ ਸੈਂਟਰਲ ਕਾਲਜ ਤੋਂ ਸੀ ਅਤੇ 1966 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ, ਉਸਨੇ ਐਮ.ਈ.ਈ. ਕਾਲਜ, ਮਾਲੇਸਵਰਮ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਜਿਥੇ ਉਸਨੇ ਇੱਕ ਸਾਲ ਕੰਮ ਕੀਤਾ।

ਆਪਣੇ ਗ੍ਰਹਿ ਰਾਜ ਵਾਪਸ ਪਰਤਦਿਆਂ, ਜ਼ੈਕਰੀਆ ਨੇ 1967 ਵਿੱਚ ਸੇਂਟ ਡੋਮਿਨਿਕਸ ਕਾਲਜ, ਕੰਜੀਰੱਪੱਲੀ ਵਿੱਚ ਬਤੌਰ ਲੈਕਚਰਾਰ ਨਿਯੁਕਤ ਹੋਇਆ ਅਤੇ 1971 ਵਿੱਚ ਰੂਬੀ ਟਾਇਰ ਅਤੇ ਰਬੜ ਵਰਕਸ, ਬੰਗਲੁਰੂ ਦੇ ਏਰੀਆ ਮੈਨੇਜਰ ਦਾ ਅਹੁਦਾ ਸੰਭਾਲਣ ਲਈ ਕੋਇੰਬਟੂਰ ਚਲੇ ਜਾਣ ਤਕ ਉਹ ਉਥੇ ਰਿਹਾ। ਕੋਇੰਬਟੂਰ ਵਿੱਚ ਉਹ ਸਿਰਫ ਇੱਕ ਸਾਲ ਰਿਹਾ ਅਤੇ ਅਗਲੇ ਦੋ ਦਹਾਕਿਆਂ ਲਈ ਆਪਣਾ ਅਧਾਰ ਨਵੀਂ ਦਿੱਲੀ ਤਬਦੀਲ ਕਰ ਲਿਆ, ਵੱਖ-ਵੱਖ ਮੀਡੀਆ ਅਤੇ ਪ੍ਰਕਾਸ਼ਨ ਘਰਾਂ ਜਿਵੇਂ ਕਿ ਐਫੀਲੀਏਟਡ ਈਸਟ-ਵੈਸਟ ਪ੍ਰੈਸ, ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏਆਈਐੱਮਏ),[2] ਪ੍ਰੈਸ ਟਰੱਸਟ ਆਫ਼ ਇੰਡੀਆ (ਪੀਟੀਆਈ) ਅਤੇ ਇੰਡੀਆ ਟੂਡੇ ਦਾ ਮਲਿਆਲਮ ਐਡੀਸ਼ਨ ਨਾਲ ਕੰਮ ਕੀਤਾ। ਉਹ 1993 ਵਿੱਚ ਕੇਰਲਾ ਵਾਪਸ ਆਇਆ[3] ਅਤੇ ਉਸ ਸਮੂਹ ਦਾ ਹਿੱਸਾ ਸੀ ਜਿਸਨੇ ਏਸ਼ੀਅਨੈੱਟ ਦੀ ਸਥਾਪਨਾ ਕੀਤੀ। ਉਥੇ, ਉਸਨੇ ਇੱਕ ਸ਼ੋਅ, ਪਤਰਾਵਿਸੇਸ਼ਮ, ਪਹਿਲੀ ਟੈਲੀਵਿਜ਼ਨ ਪ੍ਰੋਗਰਾਮ ਸਮੀਖਿਆ, ਦੀ ਸੀਨੀਅਰ ਪੱਤਰਕਾਰ, ਬੀ. ਆਰ. ਪੀ. ਭਾਸਕਰ ਦੇ ਨਾਲ, ਸਾਂਝੇ ਤੌਰ ਮੇਜ਼ਬਾਨੀ ਕੀਤੀ।[4] ਇਹ ਸ਼ੋਅ 7 ਸਾਲਾਂ ਤੱਕ ਚੱਲਿਆ।

ਹਵਾਲੇ[ਸੋਧੋ]

  1. "Paul Zacharia on Veethi portal". veethi.com. 2019-02-02. Retrieved 2019-02-02. 
  2. Mohan Lal (1992). Encyclopaedia of Indian Literature: Sasay to Zorgot. Sahitya Akademi. pp. 4644–. ISBN 978-81-260-1221-3. 
  3. "A writer's tale of being a drinker in Kerala". BBC (in ਅੰਗਰੇਜ਼ੀ). 2014-08-22. Retrieved 2019-02-02. 
  4. "Bhaskar BRP on Kerala Media Academy". archive.keralamediaacademy.org. 2019-02-02. Retrieved 2019-02-02.