ਪ੍ਰਦੀਪ ਕੌਰ ਸੰਘੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਦੀਪ ਕੌਰ ਸੰਘੇਰਾ
Canadian Weightlifter.jpg
2015 ਪੱਛਮੀ ਕਨੇਡੀਅਨ ਚੈਮਪੀਅਨਸ਼ਿਪ
ਨਿੱਜੀ ਜਾਣਕਾਰੀ
ਜਨਮ (1993-11-15) 15 ਨਵੰਬਰ 1993 (ਉਮਰ 26)
ਜਲੰਧਰ, ਭਾਰਤ
Years active2002 - ਵਰਤਮਾਨ
ਭਾਰ74.00 kg (163.14 lb)
ਖੇਡ
ਦੇਸ਼ Canada
ਖੇਡਵੇਟਲਿਫਟਿੰਗ
Teamਰਾਸ਼ਟਰੀ/ ਅੰਤਰਰਾਸ਼ਟਰੀ ਟੀਮ
Coached byਮਖਣ ਸਿੰਘ ਸੰਧੂ

ਪ੍ਰਦੀਪ ਕੌਰ ਸੰਘੇਰਾ (ਜਨਮ 15 ਨਵੰਬਰ 1993) ਇੱਕ ਕਨੇਡੀਅਨ ਔਰਤ ਵੇਟਲਿਫਟਰ ਹੈ ਜੋ ਸ਼੍ਰੇਣੀ 75 ਕਿਲੋ ਦੀ ਪ੍ਰਤਿਯੋਗੀ ਹੈ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿੱਚ ਕਨੇਡਾ ਲਈ ਖੇਡਦੀ ਹੈ।

ਇਸਨੇ ਕਈ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਹਿੱਸਾ ਲਿਆ ਜਿਹਨਾਂ ਵਿਚੋਂ 2015 ਵਰਲਡ ਵੇਟਲਿਫਟਿੰਗ ਚੈਮਪੀਅਨਸ਼ਿਪ ਵਿਚੋਂ ਇੱਕ ਸੀ।[1]

ਇੱਕ ਪਹਿਲੀ ਭਾਰਤੀ ਔਰਤ ਵੇਟਲਿਫਟਰ ਸੀ ਜਿਸ ਨੂੰ "2010 ਯੂਥ ਸਮਰ ਓਲੰਪਿਕ ਗੇਮਸ" ਲਈ ਪਹਿਲੀ ਵਾਰ ਯੋਗਤਾ ਪ੍ਰਾਪਤ ਹੋਈ।

ਜੀਵਨ[ਸੋਧੋ]

ਪ੍ਰਦੀਪ ਕੌਰ ਦਾ ਜਨਮ [[15 ਨਵੰਬਰ 1993 ਨੂੰ ਜਲੰਧਰ, ਪੰਜਾਬ, ਭਾਰਤ ਵਿੱਚ ਹੋਇਆ ਅਤੇ ਇਸ ਦਾ ਪਾਲਣ-ਪੋਸ਼ਣ ਕਨੇਡਾ ਵਿੱਚ ਹੋਇਆ। ਪ੍ਰਦੀਪ ਕੌਰ ਸਾਬਕਾ ਵੇਟਲਿਫਟਰ "ਹਰਨੇਕ ਸਿੰਘ ਸੰਘੇਰਾ", ਜੋ ਪਿੰਡ ਤਲਵਣ, ਜ਼ਿਲ੍ਹਾ ਜਲੰਧਰ, ਪੰਜਾਬ ਦਾ ਖਿਡਾਰੀ ਸੀ, ਦੀ ਧੀ ਹੈ। ਹਰਨੇਕ ਸਿੰਘ ਭਾਰਤ ਵਲੋਂ ਖੇਡਣ ਵਾਲਾ ਖਿਡਾਰੀ ਸੀ ਜਿਸਨੇ ਆਪਣੀ ਸ਼੍ਰੇਣੀ ਵਿੱਚ ਰਿਕਾਰਡ ਵੀ ਕਾਇਮ ਕੀਤੇ ਅਤੇ "ਸਾਊਥ ਏਸ਼ੀਅਨ ਫੈਡਰੇਸ਼ਨ ਗੇਮਜ਼" ਵਿੱਚ ਸੋਨੇ ਦਾ ਤਮਗਾ ਵੀ ਜਿੱਤਿਆ। ਇਸਦੀ ਛੋਟੀ ਭੈਣ ਸਨਿਮਰਦੀਪ ਕੌਰ ਸੰਘੇਰਾ ਵੀ ਅੰਤਰਰਾਸ਼ਟਰੀ ਵੇਟਲਿਫਟਰ ਹੈ।

ਪ੍ਰਦੀਪ ਨੇ ਗ੍ਰੈਜੁਏਸ਼ਨ ਦੀ ਡਿਗਰੀ "ਲਾਰਡ ਟਵੀਦਸਮੂਰ ਸਕੈਂਡਰੀ" ਤੋਂ ਪ੍ਰਾਪਤ ਕੀਤੀ। ਇਸਨੇ ਆਪਣੀ ਹੀ ਜਿਮ ਤੋਂ ਐਥਲੀਟ ਦੀ ਸਿੱਖਿਆ ਲਈ ਸੀ।

ਰਾਸ਼ਟਰੀ ਪ੍ਰਾਪਤੀਆਂ[ਸੋਧੋ]

ਪ੍ਰਦੀਪ ਨੇ ਕਈ ਪ੍ਰਾਂਤਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰਾਂ ਉੱਪਰ ਤਮਗੇ ਹਾਸਿਲ ਕੀਤੇ।

ਇਸ ਦੀਆਂ ਪ੍ਰਾਪਤੀਆਂ :

ਜੂਨੀਅਰ ਨੈਸ਼ਨਲ ਚੈਮਪੀਅਨਸ਼ਿਪ

-2006 – ਸਿਲਵਰ

-2007 – ਸਿਲਵਰ

-2008 – ਗੋਲਡ

-2009 – ਗੋਲਡ

-2010 – ਸਿਲਵਰ

-2011 – ਗੋਲਡ

-2012 – ਗੋਲਡ ਅਤੇ ਬੇਸਟ ਫ਼ੀਮੇਲ ਲਿਫਟਰ

-2013 – ਗੋਲਡ

ਸੀਨੀਅਰ ਨੈਸ਼ਨਲ ਚੈਮਪੀਅਨਸ਼ਿਪ

-2009 – ਸਿਲਵਰ

-2011 – ਚੌਥਾ ਸਥਾਨ

-2012 – ਬਰੋਂਜ਼

-2013 – ਸਿਲਵਰ

ਹਵਾਲੇ[ਸੋਧੋ]

ਬਾਹਰੀ ਸ਼੍ਰੇਣਿਆਂ[ਸੋਧੋ]

ਇਹ ਵੀ ਦੇਖੋ[ਸੋਧੋ]