ਪ੍ਰਿਅੰਕਾ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਿਅੰਕਾ ਗਿੱਲ
ਜਨਮ (1980-06-02) 2 ਜੂਨ 1980 (ਉਮਰ 39)
ਰਿਹਾਇਸ਼ਨਵੀਂ ਦਿੱਲੀ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਵਿਦਿਆ ਦੇਵੀ ਜਿੰਦਲ ਸਕੂਲ (ਸਕੂਲੀ ਪੜ੍ਹਾਈ)
ਲੇਡੀ ਸ਼੍ਰੀ ਰਾਮ ਕਾਲਜ ਫਾਰ ਵੁਮੈਨ (ਬੀਏ)
ਕਿੰਗਜ਼ ਕਾਲਜ ਲੰਡਨ (ਐਮ ਏ)
ਪੇਸ਼ਾPOPxo (ਬਾਨੀ ਅਤੇ ਸੀਈਓ)[1]
ਸਾਥੀਰਾਜ ਗਿੱਲ
ਵੈੱਬਸਾਈਟpopxo.com

ਪ੍ਰਿਅੰਕਾ ਗਿੱਲ (ਜਨਮ 2 ਜੂਨ 1980) ਇੱਕ ਬ੍ਰਿਟਿਸ਼ ਫੈਸ਼ਨ ਪੱਤਰਕਾਰ, ਉਦਯੋਗਪਤੀ ਅਤੇ ਦੂਤ ਨਿਵੇਸ਼ਕਾਰ ਹੈ,[2] ਜੋ ਵਰਤਮਾਨ ਸਮੇਂ ਦਿੱਲੀ, ਭਾਰਤ ਵਿੱਚ ਰਹਿੰਦੀ ਹੈ।[3]

ਕਰੀਅਰ[ਸੋਧੋ]

ਗਿੱਲ ਨੇ ਲਾਈਫ ਸਟਾਈਲ ਬ੍ਰਾਂਡਾਂ ਅਤੇ ਸ਼ੁਰੂਆਤੀ ਪੜਾਵਾਂ ਦੀ ਟੈਕਨੋਲੋਜੀ ਸ਼ੁਰੂਆਤਾਂ ਵਿੱਚ ਨਿਵੇਸ਼ ਕਰਦੀ ਹੈ। ਉਹ ਲੰਡਨ ਦੀਆਂ ਕੇਕ ਦੀਆਂ ਦੁਕਾਨਾਂ ਦੀ ਲੜੀ, ਬਲੂਮਜ਼ਬਰੀ ਬੀਜ਼, ਯੇਲੀਡਿਫ਼ੀ, ਕੈਪਾਂਜਾ, ਸਾਊਂਡਆਊਟ, ਰੈਪਟਰ ਸਪਲਾਈਜ਼ ਦੀ ਨਿਵੇਸ਼ਕ ਹੈ।[4]

2006 ਵਿਚ, ਗਿੱਲ ਨੇ ਈਸਟਾਈਲਿਸਟਾ ਨਾਮਕ ਬਲਾਗ ਦੀ ਸ਼ੁਰੂਆਤ ਕੀਤੀ। ਇਹ ਅੱਗੇ ਚੱਲ ਕੇ POPxo .com ਬਣ ਗਿਆ। ਬਲੌਗ ਤੋਂ ਇਲਾਵਾ, ਉਸਨੇ ਦ ਇੰਡੀਪੈਂਡੈਂਟ ਅਤੇ ਟਰੈਵਲ ਐਂਡ ਲਈਯਰ ਵਰਗੇ ਕਈ ਕੌਮਾਂਤਰੀ ਪ੍ਰਕਾਸ਼ਨਾਂ ਵਿੱਚ ਵੀ ਯੋਗਦਾਨ ਪਾਇਆ ਹੈ। ਗਿੱਲ ਫਿਲਹਾਲ ਹਾਰਪਰ ਬਾਜ਼ਾਰ ਇੰਡੀਆ ਦੀ ਸੰਪਾਦਕ ਹੈ। ਉਹ ਗਾਰਡੀਅਨ,[2] ਵੋਗ ਇੰਡੀਆ ਅਤੇ ਹੈਲੋ ਪਾਕਿਸਤਾਨ[4] ਵਰਗੇਪ੍ਰਕਾਸ਼ਨਾਂ ਲਈ ਵੀ ਲਿਖਦੀ ਹੈ।

POPxo[ਸੋਧੋ]

ਇਹ ਵੈਬਸਾਈਟ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਮਾਰਚ 2014 ਵਿੱਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿੱਚ ਇਹ ਤਿੰਨ ਸ਼ਹਿਰੀ ਕੇਂਦਰਾਂ ਲੰਡਨ, ਨਵੀਂ ਦਿੱਲੀ ਅਤੇ ਮੁੰਬਈ ਵਿੱਚ ਸਥਾਪਿਤ ਹੈ।[5]

ਨਵੰਬਰ 2014 ਵਿਚ, POPxo.com ਨੇ ਵਿਅਕਤੀਗਤ ਨਿਵੇਸ਼ਕਾਂ ਤੋਂ ਫੰਡ ਉਗਰਾਹੀ ਦੇ ਇੱਕ ਦੌਰ ਵਿਚ 500,000 ਅਮਰੀਕੀ ਡਾਲਰ ਉਗਰਾਹੇ।[6][7]

ਕਲਾ ਕੁਲੈਕਟਰ[ਸੋਧੋ]

ਗਿੱਲ ਆਧੁਨਿਕ ਭਾਰਤੀ ਕਲਾ ਦੀ ਇੱਕ ਕੁਲੈਕਟਰ ਅਤੇ ਨਿਵੇਸ਼ਕ ਹੈ।[8] 2009 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਕ੍ਰਿਸਟੀ ਦੀ ਨਿਲਾਮੀ ਵਿੱਚ 1.2 ਮਿਲੀਅਨ ਅਮਰੀਕੀ ਡਾਲਰ ਵਿੱਚ ਤਾਇਬ ਮਹਿਤਾ ਦੀ ਮਹਿਸਾਸੁਰ ਖਰੀਦੀ। . ਇਹ ਕ੍ਰਿਤੀ ਦਸੰਬਰ 2013 ਵਿਚ ਮੁੰਬਈ ਵਿਚ ਕ੍ਰਿਸਟੀਜ਼ ਦੀ ਉਦਘਾਟਨੀ ਭਾਰਤੀ ਸੇਲ ਵਿਚ 3.2 ਮਿਲੀਅਨ ਅਮਰੀਕੀ ਡਾਲਰ ਵਿੱਚ ਵੇਚੀ ਗਈ ਸੀ।[9] ਗਿੱਲ ਕਲਾ ਲਈ ਸ਼ਾਮ ਦੀਆਂ ਪਾਰਟੀਆਂ ਅਤੇ ਸਮਾਰੋਹਾਂ ਦੀ ਮੇਜ਼ਬਾਨੀ ਕਰਕੇ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਦੀ ਹੈ।[10][11]

ਨਿੱਜੀ ਜੀਵਨ[ਸੋਧੋ]

ਪ੍ਰਿਅੰਕਾ ਦਾ ਵਿਆਹ ਰਾਜ ਗਿੱਲ ਨਾਲ ਹੋਇਆ ਹੈ, ਜੋ ਲੰਦਨ ਦਾ ਇੱਕ ਸੁਤੰਤਰ ਵਪਾਰੀ ਹੈ। ਰੈਡ ਹੌਟ ਕਰੀ ਵਲੋਂ ਪੇਸ਼ ਕੀਤੇ ਗਏ ਏਸ਼ੀਅਨ ਪਾਵਰ ਕਪਲਜ ਹੌਟ 100 ਦੀ ਸੂਚੀ ਵਿਚ ਇਸ ਜੋੜੀ ਨੂੰ 33 ਨੰਬਰ ਤੇ ਰੱਖਿਆ ਗਿਆ ਹੈ।[12]

ਇਹ ਵੀ ਵੇਖੋ[ਸੋਧੋ]

 • ਭਾਰਤੀ ਪੱਤਰਕਾਰਾਂ ਦੀ ਸੂਚੀ

ਹਵਾਲੇ[ਸੋਧੋ]

 1. https://in.linkedin.com/in/priyankagill
 2. 2.0 2.1 "How can your small business stand out to a potential investor?". The Guardian. 27 November 2012. Retrieved 25 November 2014. 
 3. https://www.popxo.com/2016/10/priyanka-gill/
 4. 4.0 4.1 Sharma, Meera (5 November 2012). "Bollyspice.com chats to Priyanka Gill about fashion and blogging". Bolly Spice. Retrieved 25 November 2014. 
 5. Rai, Swati (8 March 2014). "The many shades of a woman". Hindustan Times. Retrieved 22 November 2014. 
 6. "Chennai Angels invests in POPxo". Business Line. 11 November 2014. Retrieved 22 November 2014. 
 7. Pai, Vivek (10 November 2014). "Funding roundup: POPxo, PayPal, GetVee, Collegedunia, SectorQube & More". MediaNama. Retrieved 22 November 2014. 
 8. Bhuyan, Avantika (13 December 2013). "Christie's India palette". Business Standard. Retrieved 26 November 2014. 
 9. Elliott, John (20 December 2013). "0 Christie's wakes up the Indian art market with a $15m Mumbai auction". The Independent. Retrieved 26 November 2014. 
 10. "Christie's and Priyanka Gill Exclusive Tour". Curzon. 12 November 2012. Retrieved 26 November 2014. 
 11. "Christie's Hosts a Private Art Viewing in New York to Introduce eStylista.com". Peepul. 16 September 2013. Retrieved 26 November 2014. 
 12. "Asian Power Couples Hot 100: Surname - G". Red Hot Curry. Retrieved 25 November 2014. 

ਬਾਹਰੀ ਲਿੰਕ[ਸੋਧੋ]