ਸਮੱਗਰੀ 'ਤੇ ਜਾਓ

ਪ੍ਰੋ. ਕੰਵਲਜੀਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋ. ਕੰਵਲਜੀਤ ਸਿੰਘ (1964 - 28 ਸਤੰਬਰ 2014) ਪੰਜਾਬੀ ਕਵੀ, ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ, ਖੇਡ ਪ੍ਰਮੋਟਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟਰੋਨਿਕ ਵਿਭਾਗ ਮੁਖੀ ਸਨ।

ਜੀਵਨ ਵੇਰਵੇ

[ਸੋਧੋ]

"ਜੇਕਰ ਕੰਵਲਜੀਤ ਫੋਟੋਗਰਾਫ਼ਰ ਨਾ ਹੁੰਦਾ ਤਾਂ ਸ਼ਾਇਦ ‘ਕਦੋਂ ਦੇ ਖੜ੍ਹੇ ਨੇ’ ਨਾਮ ਦੀ ਏਨੀ ਪ੍ਰਭਾਵਸ਼ਾਲੀ ਕਵਿਤਾ ਨਾ ਲਿਖ ਸਕਦਾ। ਪਰਵਾਸੀ ਪੰਜਾਬੀ ਜੀਵਨ ਦੇ ਏਨੇ ਪੱਖਾਂ ਨੂੰ ਆਪਣੇ ਵਿੱਚ ਸਮੋਂਦਾ, ਏਨਾ ਬਹੁ-ਪਰਤੀ, ਗਹਿਰਾ ਤੇ ਕਲਾਮਈ ਬਿਆਨ ਮੈਂ ਕਿਸੇ ਹੋਰ ਕਾਵਿ-ਪੁਸਤਕ ਵਿੱਚ ਨਹੀਂ ਪੜ੍ਹਿਆ। ਇਹ ਪੁਸਤਕ ਸਿਰਫ ਪਰਵਾਸ ਦਾ ਬਿਆਨ ਨਹੀ, ਇਹ ਸਮੁੱਚੇ ਤੌਰ ਤੇ ਸਮਕਾਲੀ ਪੰਜਾਬੀ ਮਾਨਸਿਕਤਾ ਦੀ ਵੀ ਤਸਵੀਰ ਹੈ।"

ਸੁਰਜੀਤ ਪਾਤਰ

ਪ੍ਰੋ. ਕੰਵਲਜੀਤ ਸਿੰਘ 1988 ਤੋਂ ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਲੁਧਿਆਣਾ ਵਿਖੇ ਲੈਕਚਰਾਰ ਸਨ। ਨਾਲ ਹੀ 1989 ਤੋਂ ਉਹ ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ ਅਤੇ ਕੈਨੇਡਾ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਵੀ ਖ਼ਬਰਾਂ ਪੜ੍ਹਦੇ ਸਨ। ਉਹ ਇੱਕ ਖੇਡ ਪ੍ਰਮੋਟਰ ਵੀ ਸਨ ਅਤੇ ਜਰਖੜ ਖੇਡਾਂ ਨਾਲ ਪਿਛਲੇ 20 ਸਾਲ ਤੋਂ ਜੁੜੇ ਹੋਏ ਸਨ। ਉਨ੍ਹਾਂ ਨੇ ਪਰਵਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਫੋਟੋ ਕਲਾਕਾਰੀ ਅਤੇ ਕਵਿਤਾਵਾਂ ਲਿਖਣ ਅਤੇ ਪੇਟਿੰਗ ਵਿੱਚ ਵੀ ਉਨ੍ਹਾਂ ਦਾ ਕੰਮ ਹੈ। ਫੋਟੋ ਕਲਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਨੂੰ 130 ਦੇ ਕਰੀਬ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਐਵਾਰਡ ਮਿਲੇ। 1997 ਵਿੱਚ ਉਨ੍ਹਾਂ ਨੂੰ ਪੰਜਾਬ ਸਟੇਟ ਲਲਿਤ ਕਲਾ ਅਕੈਡਮੀ ਐਵਾਰਡ ਨਾਲ ਸਨਮਾਨਿਆ ਗਿਆ। ਸਰਵੋਤਮ ਨਾਗਰਿਕ ਦਾ ਐਵਾਰਡ ਅਤੇ ਹੋਰ ਅਨੇਕਾ ਐਵਾਰਡ ਉਨ੍ਹਾਂ ਨੂੰ ਮਿਲ ਚੁੱਕੇ ਸਨ। 28 ਸਤੰਬਰ 2014 ਨੂੰ ਉਨ੍ਹਾਂ ਦੀ ਬੇਵਕਤ ਮੌਤ ਹੋ ਗਈ।

ਰਚਨਾਵਾਂ

[ਸੋਧੋ]

ਕਵਿਤਾ ਅਧਾਰਿਤ ਸਲਾਈਡ ਸੋ਼ਅ

[ਸੋਧੋ]
  • ਜਿੰਦਗੀ ਦੀਆਂ ਰੁੱਤਾਂ (1989)
  • ਚੱਲੋ ਚਾਨਣ ਦੀ ਗੱਲ ਕਰੀਏ (1998)
  • ਸੂਰਜਮੁਖੀ ਫਿਰ ਖਿੜ ਪਏ ਨੇ (1999)
  • ਬੁੱਢਾ ਬਿਰਖ ਤੈਨੂੰ ਅਰਜ ਕਰਦਾ ਹੈ (2008)

ਪੁਸਤਕਾਂ

[ਸੋਧੋ]
  • ਕੂੰਜਾਂ (ਪਰਵਾਸੀ ਪੰਜਾਬੀਆਂ ਬਾਰੇ)
  • ਬਿਨਾਂ ਪਤੇ ਵਾਲਾ ਖ਼ਤ (1997)

ਫ਼ੋਟੋ ਨੁਮਾਇਸ਼ਾਂ

[ਸੋਧੋ]
  • ਫ਼ਰੋਜ਼ਨ ਫ਼ਰੇਮਜ਼ (ਨਾਰਥ ਜ਼ੋਨ ਕਲਚਰਲ ਸੈਟਰ ਵੱਲੋਂ, ਲੁਧਿਆਣਾ-ਚੰਡੀਗੜ੍ਹ- 1997)
  • ਮੇਰੀ ਧਰਤੀ ਮੇਰੇ ਲੋਕ (ਟੋਰਾਂਟੋ,ਸਰੀ, ਵੈਨਕੂਵਰ - 2000)
  • ਨੱਚਣ ਕੁੱਦਣ ਮਨ ਕਾ ਚਾਓ (ਲੁਧਿਆਣਾ - 2004)
  • ਮੇਰੀ ਧਰਤੀ ਮੇਰੇ ਲੋਕ, (ਪੰਜਾਬੀ ਯੂਨੀਵਰਸਿਟੀ ਮਿਊਜ਼ੀਅਮ ਪਟਿਆਲਾ -2008)
  • ਨੇਚਰ ਸਕੇਪਸ (ਆਰਟ ਪੰਜਾਬ ਗੈਲਰੀ, ਜਲੰਧਰ – 2009)

ਮਾਣ-ਸਨਮਾਨ

[ਸੋਧੋ]
  • ਪੰਜਾਬ ਸਟੇਟ ਅਵਾਰਡ (ਕਲਾ, 2007)
  • ਪੰਜਾਬ ਰਾਜ ਲਲਿਤ ਕਲਾ ਅਕੈਡਮੀ ਅਵਾਰਡ (ਫ਼ੋਟੋਗ੍ਰਾਫ਼ੀ, 1997)
  • ਸਰਵੋਤਮ ਭਾਰਤੀ ਫ਼ੋਟੋਗ੍ਰਾਫ਼ੀ ਅਵਾਰਡ
  • ਇੰਡੀਅਨ ਅਕਾਡਮੀ ਆਫ਼ ਫ਼ਾਈਨ ਆਰਟਸ (2004)
  • ਐਸੋਸੀਏਟਸ਼ਿਪ ਭਾਰਤੀ ਅੰਤਰਰਾਸ਼ਟਰੀ ਫ਼ੋਟੋਗ੍ਰਾਫ਼ੀ ਕਾਊਂਸਲ (2009)