ਪੰਜਾਬੀਅਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬੀਅਤ [1] ਪੰਜਾਬੀ ਬੋਲੀ ਅਤੇ ਪੰਜਾਬ ਦੀ ਭਾਵਨਾ ਨੂੰ ਦ੍ਰਿੜਾਉਣ ਦੇ ਅੰਦੋਲਨ ਦਾ ਨਾਮ ਹੈ। ਪਾਕਿਸਤਾਨ ਵਿੱਚ ਇਸ ਅੰਦੋਲਨ ਦਾ ਟੀਚਾ ਸਰਕਾਰ ਵਲੋਂ ਪੰਜਾਬੀ ਦੀ ਥਾਂ ਉਰਦੂ ਥੋਪ ਕੇ ਕੀਤੇ ਜਾ ਰਹੇ ਦਮਨ ਨੂੰ ਰੋਕਣਾ ਅਤੇ ਪੰਜਾਬੀ ਨੂੰ ਮਾਣਯੋਗ ਰੁਤਬਾ ਦਿਵਾਉਣਾ ਹੈ, ਅਤੇ ਭਾਰਤ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਦੇ ਅਹਿਸਾਸ ਨੂੰ ਤਕੜਾ ਕਰਨਾ। ਪੰਜਾਬੀ ਡਾਇਆਸਪੋਰਾ ਸਾਂਝੀ ਸਭਿਆਚਾਰਕ ਵਿਰਾਸਤ ਨੂੰ ਪ੍ਰਫੁਲਿਤ ਕਰਨ ਤੇ ਜੋਰ ਦੇ ਰਿਹਾ ਹੈ।[2]ਪੰਜਾਬੀਅਤ ਦਾ ਸੰਕਲਪ ਪੰਜਾਬੀ ਸਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਬਹੁਤੀ ਵਾਰ ਅਸੀਂ ਇਹਨਾ ਨੂੰ ਸਮਾਨਾਰਥਕ ਸੰਕਲਪਾਂ ਵਜੋਂ ਵੀ ਵਰਤ ਲੈਂਦੇ ਹਾਂ ।ਪੰਜਾਬੀ ਸਭਿਆਚਾਰ ਇਕ ਵਿਸ਼ਾਲ, ਵਿਆਪਕ,ਬਹੁ ਬਣਤਰੀ ਪ੍ਰਬੰਧ ਹੈ ਅਤੇ ਪੰਜਾਬੀਅਤ ਇਸ ਪ੍ਰਬੰਧ ਉੱਤੇ ਉਸਰੀ ਮਾਨਸਿਕਤਾ । [3]ਪ੍ਰੇਮ ਭਾਟੀਆ ਅਨੁਸਾਰ ,"ਪੰਜਾਬੀਅਤ ਦਾ ਠੀਕ ਪ੍ਰਤੀਬਿੰਬ ਪੰਜਾਬੀ ਭਾਸ਼ਾ ਹੀ ਹੈ ।"[4]ਪੰਜਾਬੀਅਤ ਆਪਣੇ ਆਪ ਵਿਚ ਕੋਈ ਸਥਿਰ ਅਤੇ ਅੰਤਰਮੁਖੀ ਵਰਤਾਰਾ ਨਹੀਂ ਸਗੋਂ ਆਰਥਿਕ ਰਾਜਸੀ ਪਰਿਵਰਤਨ ਅਧੀਨ ਉਸਰਦੀ ਬਦਲਦੀ ਪੰਜਾਬੀ ਮਾਨਸਿਕਤਾ ਦਾ ਅਕਸ ਹੈ ।[5] ਪੰਜਾਬੀਅਤ ਇਕ ਅਜਿਹਾ ਅਹਿਸਾਸ ਹੈ ਜਿਸ ਤੋਂ ਇਕ ਵਿਸ਼ੇਸ਼ ਪ੍ਰਕਾਰ ਦੀ ਵਿਲਖਣਤਾ ਦਾ ਝਲਕਾਰਾ ਪੈਂਦਾ ਹੈ ।ਪੰਜਾਬੀਅਤ ਦਾ ਸਬੰਧ ਪੰਜਾਬ ਦੇ ਭੂਗੋਲਿਕ ਖਿੱਤੇ,ਉਸ ਖੇਤਰ ਦੀ ਸਥਾਨਕ ਭਾਸ਼ਾ,ਲੋਕਾਂ ਦੀ ਰਹਿਤਲ ਅਤੇ ਉਹਨਾ ਦੇ ਵਿਸ਼ੇਸ਼ ਗੁਣਾਂ ਜੀਵਨ ਜਾਚ ਆਦਿ ਨਾਲ ਹੁੰਦਾ ਹੈ ।[6] ਜਦੋਂ ਅਸੀਂ ਪੰਜਾਬੀਅਤ ਨੂੰ ਸੰਕਲਪਗਤ ਅਰਥਾਂ ਚ ਵਰਤਦੇ ਹਾਂ ਅਸੀਂ ਵਸਤਾਂ ਵੱਲ ਜਾਂ ਸੰਸਥਾਵਾਂ ਵੱਲ ਰੁਚਿਤ ਨਹੀਂ ਹੁੰਦੇ ਸਗੋਂ ਸਾਡਾ ਭਾਵ ਸ਼ਖਸੀਅਤ ਸੁਭਾਅ ਅਤੇ ਸੋਚਧਾਰਾ ਤੋਂ ਹੁੰਦਾ ਹੈ। ਪੰਜਾਬੀਅਤ ਤੋਂ ਸਾਡਾ ਭਾਵ ਪੰਜਾਬੀ ਜੁੱਸੇ ਅਤੇ ਰੂਹ ਦੀ ਤਾਸੀਰ ਤੋਂ ਹੈ ਉਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿਚ ਉੱਸਰਿਆ ਹੈ ।[7]

ਹਵਾਲੇ[ਸੋਧੋ]

  1. Ayres, Alyssa (August 2008). "Language, the Nation, and Symbolic Capital: The Case of Punjab". The Journal of Asian Studies. The Association for Asian Studies, Inc. 67 (3): 917–946. 
  2. Singh, Pritam. "The idea of Punjabiyat". Academy of the Punjab in North America. Retrieved 10 ਅਕਤੂਬਰ 2013.  Check date values in: |access-date= (help)
  3. ਡਾ.ਧਨਵੰਤ ਕੌਰ ,ਪੰਜਾਬੀਅਤ:ਸੰਕਲਪ ਤੇ ਸਰੂਪ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
  4. ਸਤਿੰਦਰ ਕੌਰ ਰੰਧਾਵਾ,ਸਭਿਆਚਾਰ ਤੇ ਪੰਜਾਬੀ ਸਭਿਆਚਾਰ :ਨਵ ਪਰਿਪੇਖ ,ਸੁੰਦਰ ਬੁਕ ਡੀਪੂ,ਜਲੰਧਰ
  5. ਡਾ.ਧਨਵੰਤ ਕੌਰ ,ਪੰਜਾਬੀਅਤ:ਸੰਕਲਪ ਤੇ ਸਰੂਪ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
  6. ਸਤਿੰਦਰ ਕੌਰ ਰੰਧਾਵਾ,ਸਭਿਆਚਾਰ ਤੇ ਪੰਜਾਬੀ ਸਭਿਆਚਾਰ :ਨਵ ਪਰਿਪੇਖ ,ਸੁੰਦਰ ਬੁਕ ਡੀਪੂ,ਜਲੰਧਰ
  7. ਡਾ.ਧਨਵੰਤ ਕੌਰ ,ਪੰਜਾਬੀਅਤ:ਸੰਕਲਪ ਤੇ ਸਰੂਪ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ