ਪੰਜਾਬੀ ਸ਼ੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਸ਼ੇਖ
ਕਰਨਲ ਜੇਮਸ ਸਕਿੱਨਰ (1778-1841) ਦੀ ਪੁਸਤਕ ਕਿਤਾਬ-ਏ-ਤਸਰੀਹ ਅਲ-ਅਕਵਮ ਵਿੱਚ ਦਿਖਾਇਆ ਇੱਕ ਖੱਤਰੀ ਆਦਮੀ।
ਅਹਿਮ ਅਬਾਦੀ ਵਾਲੇ ਖੇਤਰ
 ਪਾਕਿਸਤਾਨਫਰਮਾ:Country data Europe ਸੰਯੁਕਤ ਰਾਜ ਕੈਨੇਡਾ ਆਸਟਰੇਲੀਆਫਰਮਾ:Country data Dubai ਸਾਊਦੀ ਅਰਬ ਯੂਨਾਈਟਿਡ ਕਿੰਗਡਮ ਭਾਰਤ
ਭਾਸ਼ਾਵਾਂ
ਪੰਜਾਬੀਅੰਗਰੇਜ਼ੀਉਰਦੂ
ਧਰਮ
ਇਸਲਾਮ 100%
ਸਬੰਧਿਤ ਨਸਲੀ ਗਰੁੱਪ
ਦੱਖਣੀ ਏਸ਼ੀਆ ਵਿੱਚ ਸ਼ੇਖਖੱਤਰੀਕੰਬੋਜ/ਕੰਬੋਹ/ਕੰਬੋਜਾਮੁਸਲਮਾਨ ਰਾਜਪੂਤਲੋਹਾਰਅਰਾਇਨ

ਪੰਜਾਬੀ ਸ਼ੇਖ (ਉਰਦੂ: پنجابی شيخ‎) ਦੱਖਣੀ ਏਸ਼ੀਆ ਦੇ ਸ਼ੇਖਾਂ ਦੀ ਸ਼ਾਖਾ ਹੈ।

ਨਾਂਅ[ਸੋਧੋ]

ਸ਼ੇਖ ਇੱਕ ਅਰਬੀ ਸ਼ਬਦ ਹੈ ਜਿਸਦਾ ਮਤਲਬ ਕਬੀਲੇ ਦੇ ਵਡੇਰੇ, ਸਨਮਾਨਯੋਗ ਬਜ਼ੁਰਗ ਜਾਂ ਇਸਲਾਮੀ ਵਿਦਿਆਰਥੀ ਹੈ। ਦੱਖਣੀ ਏਸ਼ੀਆ ਵਿੱਚ ਇਹ ਸ਼ਬਦ ਇਸਲਾਮੀ ਵਪਾਰਕ ਪਰਿਵਾਰਾਂ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ।

ਦੱਖਣੀ ਏਸ਼ੀਆ ਵਿੱਚ 713 ਈਸਵੀ ਦੌਰਾਨ ਮੁਸਲਮਾਨਾਂ ਦੇ ਰਾਜ ਦੀ ਸ਼ੁਰੂਆਤ ਹੋਣ ਲੱਹ ਪਈ ਸੀ। ਉਦੋਂ ਤੋਂ ਹੀ ਇਸਲਾਮੀ ਵਪਾਰੀ, ਦਾਰਸ਼ਨਿਕ, ਅਧਿਆਪਕ, ਸੈਨਿਕ, ਅਫ਼ਸਰਸ਼ਾਹੀ, ਸੂਫ਼ੀ, ਆਦਿ ਇਸਲਾਮੀ ਜਗਤ ਦੇ ਲੋਕ ਇਸਲਾਮਿਕ ਸਲਤਨਤ ਅਤੇ ਦੱਖਣੀ ਏਸ਼ੀਆ ਵੱਲ ਆ ਰਹੇ ਹਨ ਅਤੇ ਉਹਨਾਂ ਨੇ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਦੱਖਣੀ ਏਸ਼ੀਆ ਵਿੱਚ ਇਸਲਾਮ ਦੇ ਵਵਧਧਦੇ ਪ੍ਰਭਾਵ ਕਾਰਨ ਕਈ ਹਿੰਦੂ ਬ੍ਰਾਹਮਣ ਤੇ ਖੱਤਰੀ ਵੀ ਇਸਲਾਮ ਧਰਮ ਵਿੱਚ ਪ੍ਰਵੇਸ਼ ਕਰ ਗਏ ਅਤੇ ਬਾਅਦ ਵਿੱਚ ਇਹ ਪੰਜਾਬੀ ਸ਼ੇਖ (پنجابی شيخ) ਦੇ ਨਾਂਅ ਨਾਲ ਜਾਣੇ ਜਾਣ ਲੱਗੇ। ਪੰਜਾਬੀ ਸ਼ੇਖ ਜ਼ਿਆਦਾਤਰ ਸ਼ਹਿਰਾਂ ਵਿੱਚ ਹੀ ਰਹਿੰਦੇ ਸਨ ਅਤੇ ਵਪਾਰ ਤੇ ਸਮਾਜਿਕ ਸੇਵਾਵਾਂ ਹੀ ਇਹਨਾਂ ਦਾ ਮੁੱਖ ਧੰਦਾ ਸੀ ਪਰ ਪੱਛਮੀ ਖੇਤਰ ਦੇ ਕੁਝ ਸ਼ੇਖਾਂ ਕੋਲ ਆਪਣੀ ਜ਼ਮੀਨ ਹੋਣ ਕਾਰਨ ਉਹ ਖੇਤੀ ਵੀ ਕਰਦੇ ਸਨ। 12ਵੀਂ ਸਦੀ ਦੌਰਾਨ ਕਈ ਰਾਜਪੂਤਾਂ ਨੇ ਵੀ ਇਸਲਾਮ ਧਰਮ ਕਬੂਲ ਕਰ ਲਿਆ ਜਿਸਦੇ ਸਿੱਟੇ ਵਜੋਂ ਅਰਬੀ ਸ਼ਾਸਕਾਂ ਜਾਂ ਪੀਰਾਂ ਨੇ ਇਹਨਾਂ ਨੂੰ ਸ਼ੇਖ ਦੀ ਉਪਾਧੀ ਬਕਸ਼ੀ। ਸ਼ੇਖ ਰਾਜਪੂਤ ਪਹਿਲੇ ਰਾਜਪੂਤ ਹੋਏ ਸਨ ਜਿਨਾਂ ਨੇ ਇਸਲਾਮ ਕਬੂਲ ਕੀਤਾ। ਇਹਨਾਂ ਤੋਂ ਇਲਾਵਾ ਹੋਰ ਪ੍ਰਮੁੱਖ ਉਦਹਾਰਣ ਖਵਾਜਾ ਸ਼ੇਖਾਂ ਦੀ ਦਿੱਤੀ ਜਾ ਸਕਦੀ ਹੈ।