ਸਮੱਗਰੀ 'ਤੇ ਜਾਓ

1962 ਪੰਜਾਬ ਵਿਧਾਨ ਸਭਾ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬ ਦੀਆਂ ਆਮ ਚੋਣਾਂ 1962 ਤੋਂ ਮੋੜਿਆ ਗਿਆ)
ਪੰਜਾਬ ਵਿਧਾਨ ਸਭਾ ਚੋਣਾਂ 1962

← 1957 1962 1967 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
77 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
Party SAD INC
ਆਖ਼ਰੀ ਚੋਣ 0 120
ਜਿੱਤੀਆਂ ਸੀਟਾਂ ਸ਼੍ਰੋਅਦ: 19 ਕਾਂਗਰਸ: 90
ਸੀਟਾਂ ਵਿੱਚ ਫ਼ਰਕ Increase19 Decrease30

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਤਾਪ ਸਿੰਘ ਕੈਰੋਂ
INC

ਮੁੱਖ ਮੰਤਰੀ

ਪ੍ਰਤਾਪ ਸਿੰਘ ਕੈਰੋਂ,
ਕਾਮਰੇਡ ਰਾਮ ਕਿਸ਼ਨ,
ਗਿਆਨੀ ਗੁਰਮੁਖ ਸਿੰਘ ਮੁਸਾਫਿਰ
INC

ਪੰਜਾਬ ਵਿਧਾਨ ਸਭਾ ਚੋਣਾਂ 1962 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਕੁਲ 154 ਸੀਟਾਂ ’ਚੋਂ ਕਾਂਗਰਸ ਨੇ 90 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਅਕਾਲੀਆਂ ਨੂੰ 19 ਸੀਟਾਂ ਮਿਲੀਆਂ। ਕਮਿਊੂਨਿਸਟ, ਰਿਪਬਲਿਕਨ, ਸੋਸ਼ਲਿਸਟ, ਜਨਸੰਘੀ ਅਤੇ ਆਜ਼ਾਦ ਉਮੀਦਵਾਰਾਂ ਨੇ ਮਿਲ ਕੇ 45 ਸੀਟਾਂ ਜਿੱਤੀਆਂ। ਪ੍ਰਤਾਪ ਸਿੰਘ ਕੈਰੋਂ 21 ਜੂਨ 1964 ਤਕ ਮੁੱਖ ਮੰਤਰੀ ਰਹੇ। 1962 ਵਿੱਚ ਅਕਾਲੀ ਦਲ ਫੁੱਟ ਦਾ ਸ਼ਿਕਾਰ ਹੋਇਆ। ਸੰਤ ਫਤਿਹ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਕੇ ਭਰਤੀ ਸ਼ੁਰੂ ਕੀਤੀ। 21 ਜੂਨ 1964 ਤੋਂ 6 ਜੁਲਾਈ 1964 ਤਕ ਰਾਸ਼ਟਰਪਤੀ ਰਾਜ ਲਾਗੂ ਰਿਹਾ। 6 ਜੁਲਾਈ 1964 ਨੂੰ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ ਅਤੇ ਉਹ 5 ਜੁਲਾਈ 1966 ਤਕ ਇਸ ਅਹੁਦੇ ’ਤੇ ਰਹੇ। ਇਸ ਸਮੇਂ ਦੌਰਾਨ 9 ਮਾਰਚ 1966 ਨੂੰ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ। 15 ਅਗਸਤ ਨੂੰ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਪਾਸ ਹੋਇਆ। ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਗਿਆ। ਭਾਸ਼ਾ ਦੇ ਆਧਾਰ ’ਤੇ ਬਣੇ ਪੰਜਾਬੀ ਸੂਬੇ ਦੀ ਵੰਡ ਸਮੇਂ ਚੰਡੀਗੜ੍ਹ, ਅੰਬਾਲਾ, ਕਰਨਾਲ, ਸਿਰਸਾ, ਸ੍ਰੀ ਗੰਗਾਨਗਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ। ਉਸ ਸਮੇਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ 104 ਸੀ। ਇੱਕ ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ’ਤੇ ਬਣੇ ਪੰਜਾਬ ਸੂਬੇ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਬਣੇ ਅਤੇ ਉਹ 8 ਮਾਰਚ 1967 ਤਕ ਇਸ ਅਹੁਦੇ ’ਤੇ ਰਹੇ।[1]

ਨਤੀਜੇ

[ਸੋਧੋ]
ਨੰ ਪਾਰਟੀ ਸੀਟਾਂ ਜਿੱਤੀਆਂ
1 ਭਾਰਤੀ ਰਾਸ਼ਟਰੀ ਕਾਂਗਰਸ 90
2 ਸ਼੍ਰੋਮਣੀ ਅਕਾਲੀ ਦਲ 19
3 ਭਾਰਤੀ ਕਮਿਊਨਿਸਟ ਪਾਰਟੀ 9
4 ਜਨ ਸੰਘ 8
5 ਸੋਸਲਿਸਟ ਪਾਰਟੀ 4
6 ਹਰਿਆਣਾ ਲੋਕ ਸੰਪਤੀ 3
7 ਸਤੰਤਰ ਪਾਰਟੀ 3
8 ਅਜ਼ਾਦ 18
ਕੁੱਲ 154

ਇਹ ਵੀ ਦੇਖੋ

[ਸੋਧੋ]

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ