ਪੰਜਾਬ ਦੇ ਰਵਾਇਤੀ ਉਦਯੋਗ
ਰਵਾਇਤੀ ਉਦਯੋਗ ਤੋਂ ਭਾਵ ਹੈ ਉਹ ਉਦਯੋਗ ਜੋ ਕਿਸੇ ਖਿੱਤੇ ਵਿੱਚ ਲੋਕਾਂ ਦੀ ਪੁਸ਼ਤ ਦਰ ਪੁਸ਼ਤ ਹੁਨਰ ਜਾਂ ਦਸਤਕਾਰੀ ਦੇ ਅਧਾਰ ਤੇ ਚਲ ਰਹੇ ਹੁੰਦੇ ਹਨ। ਮਿਸਾਲ ਦੇ ਤੌਰ ਤੇ ਪੰਜਾਬ ਵਿੱਚਹੱਥ ਖੱਡੀ, ਪਟਿਆਲਾ ਵਿੱਚ ਫੁਲਕਾਰੀ , ਪਰਾਂਦੇ ਅਤੇ ਜੁੱਤੀ ਬਣਾਉਣ ਦਾ ਕੰਮ, ਅੰਮ੍ਰਿਤਸਰ ਵਿੱਚ ਅੰਮ੍ਰਿਤਸਰੀ ਪਾਪੜ ਵੜੀਆਂ ਬਣਾਉਣ ਦਾ ਕੰਮ, ਕਿਰਪਾਨਾਂ ਦੀ ਦਸਤਕਾਰੀ, ਬਟਾਲੇ ਵਿੱਚ ਖ਼ਰਾਦ ਤੇ ਹੋਰ ਮਸ਼ੀਨੀ ਸੰਦ, ਢਲਾਈ ਉਦਯੋਗ, ਜਲੰਧਰ ਦੇ ਦਸਤੀ ਸੰਦ, ਮੰਡੀ ਗੋਬਿੰਦਗੜ੍ਹ ਦਾ ਆਦਿ ਅਜਿਹੇ ਉਦਯੋਗ ਕਹੇ ਜਾ ਸਕਦੇ ਹਨ।ਇਹ ਉਦਯੋਗ ਆਧੁਨਿਕਤਾ,ਗੁਣਵੱਤਾ, ਪ੍ਰਤੀਸਪਰਧਾ ਤੇ ਸਰਕਾਰੀ ਪ੍ਰਤਿਕੂਲ ਨੀਤੀਆਂ ਦੀ ਮਾਰ ਦੇ ਅਧੀਨ ਪੰਜਾਬ, ਹਰਿਆਣਾ,ਹਿਮਾਚਲ ਵਿਚੋਂ ਖਤਮ ਹੁੰਦੇ ਜਾ ਰਹੇ ਹਨ।[1] ਅੰਮ੍ਰਿਤਸਰ ਦੀਆਂ ਦਸਤੀ ਕਿਰਪਾਨਾਂ ਤੇ ਚੀਨ ਦੀਆਂ ਮਸ਼ੀਨੀ ਕਿਰਪਾਨਾਂ ਨੇ ਮਦਾਨ ਜਿੱਤ ਲਿਆ ਹੈ। ਚਾਦਰਾਂ ਤੇ ਦਰੀਆਂ ਦੇ ਮਸ਼ੀਨੀ ਉਤਪਾਦਨ ਤੇ ਹੋਰ ਰਸਾਇਣਿਕ ਕੱਚੇ ਮਾਲ ਤੋਂ ਬਣੀਆਂ ਚਟਾਈਆਂ ਤੇ ਟਾਟਾਂ ਨੇ ਨੋਕਦਰ ਦੇ ਦਰੀ ਉਦਯੋਗ ਨੂੰ ਖੋਰਾ ਲਾਇਆ ਹੈ।ਕਢਾਈ ਦੀਆਂ ਕੰਪਿਊਟਰੀਕ੍ਰਿਤ ਮਸ਼ੀਨਾਂ ਨੇ ਕਾਰੀਗਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਸੰਬੰਧਤ ਸਰਕਾਰਾਂ ਵੱਲੋਂ ਇਨ੍ਹਾਂ ਸਭ ਦੀ ਸੰਭਾਲ਼ ਦੀ ਬਹੁਤ ਲੋੜ ਹੈ।[2]