ਸਮੱਗਰੀ 'ਤੇ ਜਾਓ

ਪੰਜੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜੀਰੀ
ਪੰਜੀਰੀ
ਸਰੋਤ
ਸੰਬੰਧਿਤ ਦੇਸ਼ਪੰਜਾਬ, ਭਾਰਤ
ਖਾਣੇ ਦਾ ਵੇਰਵਾ
ਖਾਣਾਮਠਿਆਈ
ਮੁੱਖ ਸਮੱਗਰੀਆਟਾ, ਸ਼ੱਕਰ, ਘਿਉ, ਸੁੱਕੇ ਮੇਵੇ, ਜੜੀ-ਬੂਟੀਆਂ ਦੇ ਮਸੂੜੇ

ਪੰਜੀਰੀ ਘਿਓ ਵਿੱਚ ਆਟਾ ਭੁੰਨ ਕੇ ਅਤੇ ਚੀਨੀ-ਸ਼ੱਕਰ ਪਾ ਕੇ ਬਣਾਇਆ ਗਿਆ ਇੱਕ ਖਾਣ ਵਾਲਾ ਸੁਆਦਲਾ ਪਦਾਰਥ ਹੁੰਦਾ ਹੈ।[1]

ਪੰਜੀਰੀ ਭਾਰਤ ਅਤੇ ਪਾਕਿਸਤਾਨ ਵਿੱਚ ਬਣਾਇਆ ਜਾਣ ਵਾਲਾ ਪਕਵਾਨ ਹੈ। ਇਹ ਆਟੇ, ਮੂੰਗ ਦਾਲ ਦਾ ਆਟਾ, ਬੇਸਨ, ਘੀ, ਗੁੜ ਨਾਲ ਬਣਾਈ ਜਾਂਦੀ ਹੈ। ਇਸਨੂੰ ਸਰਦੀਆਂ ਵਿੱਚ ਠੰਢ ਤੋਂ ਬਚਾਅ ਕਰਨ ਲਈ ਖਾਧਾ ਜਾਂਦਾ ਹੈ। ਪੰਜੀਰੀ ਦੀ ਵਰਤੋਂ ਨਾਲ ਜੋੜਾਂ ਦੇ ਦਰਦ ਅਤੇ ਕਮਰਦਰਦ ਨੂੰ ਘੱਟ ਕਰਨ ਵਿੱਚ ਬਹੁਤ ਲਾਭ ਹੁੰਦਾ ਹੈ। ਪੰਜਾਬ ਵਿੱਚ ਇੱਕ ਪੁਰਾਣੀ ਰਿਵਾਇਤ ਅਨੁਸਾਰ ਜਦੋਂ ਵਿਆਹੀ ਹੋਈ ਕੁੜੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਸਹੁਰੇ ਪਰਿਵਾਰ ਵਲੋਂ ਪੰਜੀਰੀ ਰਲਾ ਕੇ ਬਹੂ ਦੇ ਪਿੰਡ ਜਾ ਕੇ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਉਸਦੀ ਖੁਰਾਕ ਵਧੀਆ ਰਹੇ ਅਤੇ ਬੱਚਾ ਵੀ ਤੰਦਰੁਸਤ ਰਹੇ। ਇਸਦੇ ਨਾਲ ਮਾਤਾ ਦੀ ਖੁਰਾਕ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਬੱਚੇ ਨੂੰ ਦੁੱਧ ਪੌਸਟਿਕ ਦਿੰਦੀ ਹੈ। ਪੰਜੀਰੀ ਮਾਤਾ ਵਿੱਚ ਦੁੱਧ ਦੀ ਮਾਤਰਾ ਵਧਾਉਣ ਵਿੱਚ ਲਾਭਦਾਇਕ ਹੁੰਦੀ ਹੈ।

ਘਿਉ ਵਿਚ ਆਟਾ ਭੁੰਨ ਕੇ, ਵਿਚ ਖੰਡ ਮਿਲਾ ਕੇ ਬਣਾਏ ਖਾਣ ਪਦਾਰਥ ਨੂੰ ਪੰਜੀਰੀ ਕਹਿੰਦੇ ਹਨ।ਪੰਜੀਰੀ ਇਕ ਵਧੀਆ ਤੇ ਸ਼ੁੱਧ ਤਾਕਤਵਰ ਖੁਰਾਕ ਹੈ। ਪਹਿਲੇ ਸਮਿਆਂ ਵਿਚ ਜਦ ਮੁੰਡੇ/ਕੁੜੀ ਦਾ ਵਿਆਹ ਰੱਖਿਆ ਜਾਂਦਾ ਸੀ ਤਾਂ ਉਨ੍ਹਾਂ ਨੂੰ ਦੋਦੋ ਮਹੀਨੇ ਪਹਿਲਾਂ ਹੀ ਪੰਜੀਰੀ ਰਲਾ ਕੇ ਖਾਣ ਨੂੰ ਦਿੱਤੀ ਜਾਂਦੀ ਸੀ। ਜਦ ਜਨਾਨੀ ਦੇ ਬੱਚਾ ਪੈਦਾ ਹੁੰਦਾ ਹੈ, ਉਸ ਨੂੰ ਵੀ ਪੰਜੀਰੀ ਰਲਾ ਕੇ ਦਿੱਤੀ ਜਾਂਦੀ ਹੈ ਜਿਸ ਵਿਚ ਹੋਰ ਵੀ ਬਹੁਤ ਸਾਰੀਆਂ ਤਾਕਤ ਦੇਣ ਵਾਲੀਆਂ ਵਸਤਾਂ ਪਾਈਆਂ ਜਾਂਦੀਆਂ ਹਨ। ਪਹਿਲੇ ਸਮਿਆਂ ਵਿਚ ਲੋਕ ਪੈਦਲ ਸਫਰ ਕਰਦੇ ਸਨ। ਇਸ ਲਈ ਜਦ ਕਿਸੇ ਨੇ ਤੀਰਥ ਯਾਤਰਾ ਤੇ ਜਾਣਾ ਹੁੰਦਾ ਸੀ ਤਾਂ ਉਹ ਰਸਤੇ ਵਿਚ ਖਾਣ ਲਈ ਪੰਜੀਰੀ ਬਣਾ ਕੇ ਲਿਜਾਂਦੇ ਸਨ। ਪੰਜੀਰੀ ਦੇ ਦੋ ਲਾਭ ਹੁੰਦੇ ਸਨ। ਇਕ ਤਾਂ ਸਫਰ ਵਿਚ ਪੰਜੀਰੀ ਤਾਕਤ ਦਿੰਦੀ ਸੀ। ਦੂਜੇ ਜਿੱਥੇ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਸੀ, ਉੱਥੇ ਖੁਰਾਕ ਦਾ ਕੰਮ ਦਿੰਦੀ ਸੀ।

ਪੰਜੀਰੀ ਬਣਾਉਣ ਲਈ ਪਹਿਲਾਂ ਕੜਾਹੀ ਵਿਚ ਘਿਉ ਗਰਮ ਕੀਤਾ ਜਾਂਦਾ ਹੈ। ਫਿਰ ਵਿਚ ਆਟਾ ਪਾਇਆ ਜਾਂਦਾ ਹੈ। ਜਦ ਆਟਾ ਭੁੱਜ ਜਾਂਦਾ ਹੈ ਤਾਂ ਉਸ ਵਿਚ ਖੰਡ ਮਿਲਾ ਦਿੱਤੀ ਜਾਂਦੀ ਹੈ। ਬਸ, ਬਣ ਗਈ ਪੰਜੀਰੀ। ਹੁਣ ਪੰਜੀਰੀ ਖਾਣ ਦਾ ਰਿਵਾਜ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਿਆ ਹੈ। ਮੁੰਡੇ ਕੁੜੀ ਨੂੰ ਵਿਆਹ ਸਮੇਂ ਹੁਣ ਪੰਜੀਰੀ ਘੱਟ ਹੀ ਰਲਾ ਕੇ ਦਿੱਤੀ ਜਾਂਦੀ ਹੈ। ਸਫਰ ਵਿਚ ਤਾਂ ਹੁਣ ਕੋਈ ਪੰਜੀਰੀ ਲੈ ਕੇ ਹੀ ਨਹੀਂ ਜਾਂਦਾ।[2]

ਸਮੱਗਰੀ[ਸੋਧੋ]

ਬਣਾਉਣ ਦੀ ਵਿਧੀ[ਸੋਧੋ]

  1. ਆਟੇ ਨੂੰ ਕੜਾਹੀ ਵਿੱਚ ਪਾਕੇ ਭੁੰਨ ਲਓ।
  2. ਉਸਨੂੰ ਕੜਛੀ ਨਾਲ ਹਿਲਾਂਉਦੇ ਰਹੋ ਜਦ ਤੱਕ ਉਸਦਾ ਰੰਗ ਬਦਲਣ ਨਾ ਲੱਗ ਜਾਵੇ।
  3. ਹੁਣ ਇਸ ਵਿੱਚ ਬਦਾਮ, ਕਾਜੂ ਅਤੇ ਦਾਖਾਂ ਪਾ ਕੇ ਪਕਾਓ।
  4. ਹੁਣ ਇਸ ਵਿੱਚ ਘੀ ਪਾ ਕੇ ਚੰਗੀ ਤਰਾਂ ਮਿਲਾਓ।
  5. ਪੰਜੀਰੀ ਨੂੰ 10-15 ਮਿੰਟ ਹਿਲਾਉਣ ਤੋਂ ਬਾਅਦ ਅੱਗ ਤੋਂ ਉਤਾਰ ਲਓ।
  6. ਹੁਣ ਇਸ ਵਿੱਚ ਬੂਰਾ ਮਿਲਾ ਕੇ ਠੰਢਾ ਹੋਣ ਲਈ ਰੱਖ ਦਿਓ ।
  7. ਹੁਣ ਪੰਜੀਰੀ ਖਾਣ ਲਈ ਤਿਆਰ ਹੈ।

ਹਵਾਲੇ[ਸੋਧੋ]

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 1662–1663. ISBN 81-7116-164-4. {{cite book}}: Check |isbn= value: checksum (help)
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.