ਸੁੱਕੇ ਮੇਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁੱਕੇ ਮੇਵੇ
DriedfruitS.jpg
ਸੁੱਕੇ ਮੇਵੇ
ਉਤਪਾਦਨ ਭੂ-ਮੱਧ ਸਮੁੰਦਰ ਦਾ ਇਲਾਕਾ ਮੈਸੋਪੋਟਾਮੀਆ
ਵਰਤੋਂ ਭੋਜਨ
ਪੌਸ਼ਟਿਕ ਸੁੱਕੇ ਮੇਵੇ ਵਧੀਆ ਭੋਜਨ ਹੈ।

ਸੁੱਕੇ ਮੇਵੇ ਰੋਗ ਨਿਰੋਧਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਮੇਵੇ ਭੋਜਨ ਦਾ ਹੀ ਅੰਗ ਹਨ। ਬਦਾਮ, ਕਾਜੂ, ਅੰਜੀਰ, ਖਜੂਰ, ਛੁਹਾਰਾ, ਕੇਸਰ, ਮੂੰਗਫਲੀ, ਤਿਲ, ਕਿਸ਼ਮਿਸ਼ ਅਤੇ ਮੁਨੱਕਾ ਆਦਿ ਸੁੱਕੇ ਮੇਵੇੇ[1] ਹਨ। ਇਹ ਪ੍ਰਕਿਰਤਕ ਤੌਰ ’ਤੇ ਇਹ ਤਰ ਅਤੇ ਗਰਮ ਹੁੰਦੇ ਹਨ। ਸੁੱਕੇ ਮੇਵੇ ਦਾ ਇਸਤੇਮਾਲ ਕਈ ਰੋਗ ਲਈ ਕੀਤਾ ਜਾਂਦਾ ਹੈ ਇਹਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਸਰੀਰ ਦੀ ਪ੍ਰਾਕਿਰਤੀ ਬਾਰੇ ਜਾਣ ਲੈਣਾ ਜ਼ਰੂਰੀ ਹੈ। ਨਹੀਂ ਤਾਂ ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ। ਖ਼ਾਸ ਕਰਕੇ ਗਰਮ ਪ੍ਰਕਿਰਤੀ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਦਾ ਇਸਤੇਮਾਲ ਕਾਫ਼ੀ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਰੋਗ ਦੇ ਇਲਾਜ ਲਈ ਇਨ੍ਹਾਂ ਦਾ ਇਸਤੇਮਾਲ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ। ਇਨ੍ਹਾਂ ਦਾ ਜ਼ਿਆਦਾ ਇਸਤੇਮਾਲ ਸਰਦੀ ਦੇ ਮੌਸਮ ਵਿੱਚ ਕੀਤਾ ਜਾਂਦਾ ਹੈ।

ਅਰਮੇਨੀਆ ਵਿੱਚ ਇੱਕ ਸੁੱਕੇ ਫਲ ਵੇਚਣ ਵਾਲੀ

ਹਵਾਲੇ[ਸੋਧੋ]

  1. Hui, YH. Handbook of fruits and fruit processing. Blackwell Publishing, Oxford UK (2006) p. 81