ਸ਼ਰਧਾ ਰਾਮ ਫਿਲੌਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੰਡਤ ਸ਼ਰਧਾ ਰਾਮ ਤੋਂ ਰੀਡਿਰੈਕਟ)
Jump to navigation Jump to search
ਪੰਡਿਤ ਸ਼ਰਧਾ ਰਾਮ ਫਿਲੌਰੀ
ਜਨਮਸ਼ਰਧਾ ਰਾਮ ਸ਼ਰਮਾ
(1807-09-30)30 ਸਤੰਬਰ 1807
ਫਿੱਲੌਰ ਸ਼ਹਿਰ, ਜਲੰਧਰ, ਸਾਂਝਾ ਪੰਜਾਬ
ਮੌਤ24 ਜੂਨ, 1881(ਉਮਰ 73 ਸਾਲ)
ਵੱਡੀਆਂ ਰਚਨਾਵਾਂਪੰਜਾਬੀ ਬਾਤ-ਚੀਤ, ਸਿੱਖਾਂ ਦੇ ਰਾਜ ਦੀ ਵਿਥਿਆ
ਕਿੱਤਾਨਾਵਲਕਾਰ, ਨਿਬੰਧਕਾਰ ਅਤੇ ਆਲੋਚਕ

ਸ਼ਰਧਾ ਰਾਮ ਫਿਲੌਰੀ (ਜਾਂ ਸ਼ਰਧਾ ਰਾਮ ਸ਼ਰਮਾ 30 ਸਤੰਬਰ 1807 –24 ਜੂਨ 1881)[1] ਪੰਜਾਬੀ ਅਤੇ ਹਿੰਦੀ ਲੇਖਕ ਸਨ ਅਤੇ ਉਨ੍ਹਾਂ ਨੂੰ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਕਿਹਾ ਜਾਂਦਾ ਹੈ। ਉਨ੍ਹਾਂ ਦਾ ਪ੍ਰਚਲਿਤ ਨਾਮ ਪੰਡਤ ਸ਼ਰਧਾ ਰਾਮ ਫ਼ਿਲੌਰੀ ਹੈ ਅਤੇ ਉਹ ਮਸ਼ਹੂਰ ਆਰਤੀ ਓਮ ਜੈ ਜਗਦੀਸ਼ ਹਰੇ ਦੇ ਲੇਖਕ ਸਨ। ਫ਼ਿਲੋਰ ਵਿਖੇ ਪੰਡਤ ਜੈ ਦਿਆਲ ਜੋਸ਼ੀ ਦੇ ਘਰ 30 ਸਤੰਬਰ 1807 ਈਸਵੀ ਵਿੱਚ ਉਨ੍ਹਾਂ ਦਾ ਜਨਮ ਹੋਇਆ।[2]

ਜੀਵਨ[ਸੋਧੋ]

ਸ਼ਰਧਾ ਰਾਮ ਫਿਲੌਰੀ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਫਿਲੌਰ ਸ਼ਹਿਰ ਵਿੱਚ ਹੋਇਆ।[3][4] ਉਸ ਦਾ ਪਿਤਾ ਜੈ ਦਿਆਲੂ ਇੱਕ ਜੋਤਸ਼ੀ ਸੀ।[3]

ਕੰਮ[ਸੋਧੋ]

ਕੰਮ ਸਾਲ ਵਰਣਨ
ਸਿੱਖਾਂ ਦੇ ਰਾਜ ਦੀ ਵਿਥਿਆ[3][4] 1866 ਇਹ ਪੁਸਤਕ ਸਿੱਖ ਧਰਮ ਅਤੇ ਰਣਜੀਤ ਸਿੰਘ ਦੇ ਰਾਜ ਬਾਰੇ ਹੈ।[4][5] ਆਖਰੀ ਤਿੰਨ ਅਧਿਆਏ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਬਾਰੇ ਹਨ।[4] ਇਹ ਪੁਸਤਕ ਅਕਸਰ ਇੱਕ ਪਾਠ-ਪੁਸਤਕ ਦੇ ਰੂਪ ਵਿੱਚ ਜਾਣੀ ਜਾਂਦੀ ਹੈ।[4]
ਪੰਜਾਬੀ ਬਾਤ-ਚੀਤ1875 ਇਹ ਕਿਤਾਬ ਖਾਸ ਤੌਰ ਤੇ ਬ੍ਰਿਟਿਸ਼ ਨੂੰ ਸਥਾਨਕ ਬੋਲੀ ਨੂੰ ਸਮਝਣ ਵਿੱਚ ਮਦਦ ਕਰਨ ਲਈ ਲਿਖੀ ਗਈ ਸੀ।[4] ਗੁਰਮੁਖੀ ਲਿਪੀ ਤੋਂ ਰੋਮਨ ਸਕਰਿਪਟ ਵਿੱਚ ਲਿਪੀਅੰਤਰ ਕੀਤੀ ਗਈ ਸ਼ਾਇਦ ਇਹ ਪਹਿਲੀ ਕਿਤਾਬ ਹੈ।[3][4] ਪ੍ਰਬੰਧਕੀ ਸੇਵਾ ਵਿੱਚ ਦਾਖਲੇ ਲਈ ਇਸ ਦਾ ਅਧਿਐਨ ਕਰਨਾ ਜ਼ਰੂਰੀ ਸੀ।[3][4]
ਓਮ ਜੈ ਜਗਦੀਸ਼ ਹਰੇ[4] 1870 ਪਹਿਲੀ ਵਾਰ ਪੰਜਾਬੀ ਵਿੱਚ ਅਨੁਵਾਦ ਹੋਇਆ[4]
ਭਾਗਿਆਵਤੀ[3][4] 1888 ਇਹ ਹਿੰਦੀ ਦਾ ਸਭ ਤੋਂ ਪਹਿਲਾਂ ਨਾਵਲ ਹੈ[4]
ਸਤਿ ਸ਼ਰਮ ਮੁਕਤਵਲੀ[4]
ਸ਼ਤੋਪਦੇਸ਼[4]
ਸਤਿਮਪਰਿਤ ਪਰਵਾਹਾ[4]

ਹਵਾਲੇ[ਸੋਧੋ]

  1. Singh Bedi, Harmohinder. Shardha Ram Granthawali. Nirmal Publisher. (A three-volume work by the dean and head of the "ਗੁਰੂ ਨਾਨਕ ਦੇਵ ਯਨੀਵਰਸਿਟੀ" /Hindi Department.)
  2. http://www.veerpunjab.com/ਪੰਡਤ ਸ਼ਰਧਾ ਰਾਮ ਫ਼ਿਲੌਰੀ
  3. 3.0 3.1 3.2 3.3 3.4 3.5 Walia, Varinda. "Hindi novel’s first cradle." The Tribune (March 17, 2005).
  4. 4.00 4.01 4.02 4.03 4.04 4.05 4.06 4.07 4.08 4.09 4.10 4.11 4.12 4.13 4.14 Maitray, Mohan. "The creator of Om Jai Jagdish Hare." ਟ੍ਰਿਬਿਊਨ (September 27, 1998).
  5. Sisir Kumar Das. A History of Indian Literature, p.540. Sahitya Akademi (1991), ISBN 81-7201-006-0.