ਪੱਤਰੀ ਘਾੜਤ
ਪੱਤਰੀ ਘਾੜਤ ਜਾਂ ਪੱਤਰ ਉਸਾਰੀ ਜਾਂ ਪਲੇਟ ਟੈੱਕਟੌਨਿਕਸ (English: Plate tectonics) ਇੱਕ ਵਿਗਿਆਨਕ ਸਿਧਾਂਤ ਹੈ ਜੋ ਧਰਤੀ ਦੇ ਚਟਾਨ-ਮੰਡਲ ਦੀ ਵੱਡੇ ਪੱਧਰ ਦੀ ਚਾਲ ਦਾ ਵੇਰਵਾ ਦਿੰਦਾ ਹੈ। ਇਹ ਸਿਧਾਂਤੀ ਨਮੂਨਾ ਮਹਾਂਦੀਪੀ ਵਹਾਅ ਦੇ ਨੇਮ ਉੱਤੇ ਖੜ੍ਹਾ ਹੈ ਜਿਹਦਾ ਵਿਕਾਸ 20ਵੀਂ ਸਦੀ ਦੇ ਅਗਲੇਰੇ ਦਹਾਕਿਆਂ ਵਿੱਚ ਹੋਇਆ ਸੀ। ਭੌਂ-ਵਿਗਿਆਨੀ ਭਾਈਚਾਰੇ ਨੇ ਇਸ ਨੇਮ ਨੂੰ ਉਦੋਂ ਕਬੂਲਿਆ ਜਦੋਂ ਪਿਛਲੇ 1950ਵਿਆਂ ਅਤੇ ਮੂਹਰਲੇ 60ਵਿਆਂ ਵਿੱਚ ਸਮੁੰਦਰੀ ਫ਼ਰਸ਼ ਦੇ ਪਸਾਰ ਦੇ ਅਸੂਲਾਂ ਨੂੰ ਵਧਾਇਆ ਅਤੇ ਨਿਖਾਰਿਆ ਗਿਆ।
ਚਟਾਨ-ਮੰਡਲ, ਜੋ ਕਿਸੇ ਗ੍ਰਹਿ ਦਾ ਸਭ ਤੋਂ ਬਾਹਰਲਾ ਸਖ਼ਤ ਖ਼ੋਲ ਹੁੰਦਾ ਹੈ (ਧਰਤੀ ਦਾ ਖੇਪੜ ਅਤੇ ਉਤਲਾ ਮੈਂਟਲ), ਕਈ ਸਾਰੇ ਘਾੜਤੀ ਪੱਤਰਿਆਂ ਵਿੱਚ ਟੁੱਟਿਆ ਹੋਇਆ ਹੁੰਦਾ ਹੈ। ਧਰਤੀ ਉੱਤੇ ਸੱਤ ਜਾਂ ਅੱਠ (ਪਰਿਭਾਸ਼ਾ ਦੇ ਆਸਰੇ) ਵੱੱਡੇ ਪੱਤਰ ਹਨ ਅਤੇ ਕਈ ਨਿੱਕੇ ਪੱਤਰ ਵੀ ਹਨ। ਜਿੱਥੇ ਇਹ ਪੱਤਰ ਖਹਿੰਦੇ ਹਨ ਉੱਥੇ ਇਹਨਾਂ ਦੀ ਤੁਲਨਾਤਮਕ ਚਾਲ ਦੇ ਅਧਾਰ ਉੱਤੇ ਹੱਦ-ਬੰਨੇ ਦੀ ਕਿਸਮ ਤੈਅ ਹੁੰਦੀ ਹੈ; ਮਿਲਾਪੀ, ਵਿਛੋੜ ਜਾਂ ਕਾਇਆ-ਪਲਟੀ। ਭੁਚਾਲ, ਜੁਆਲਾਮੁਖੀ ਸਰਗਰਮੀਆਂ, ਪਹਾੜ-ਉਸਾਰੀ ਅਤੇ ਸਮੁੰਦਰੀ ਖੱਡ ਦੀ ਬਣਤਰ, ਸਭ ਇਹਨਾਂ ਪੱਤਰਿਆਂ ਦੀਆਂ ਹੱਦਾਂ ਦੇ ਬੰਨੇ ਉੱਤੇ ਵਪਰਦੇ ਹਨ। ਇਹਨਾਂ ਪੱਤਰੇ ਇੱਕ ਸਾਲ ਵਿੱਚ ਲਾਂਭ ਪੱਖੋਂ ਇੱਕ-ਦੂਜੇ ਦੇ ਮੁਕਾਬਲੇ ਸਿਫ਼ਰ ਤੋਂ 100 ਮਿਮੀ ਤੱਕ ਹਿੱਲ-ਜੁੱਲ ਲੈਂਦੇ ਹਨ।
ਬਾਹਰਲੇ ਜੋੜ
[ਸੋਧੋ]- ਇਹ ਸਦਾ ਹਿੱਲਦੀ ਧਰਤੀ: ਪੱਤਰੀ ਘਾੜਤ ਦੀ ਕਹਾਣੀ। USGS.
- ਪੱਤਰੀ ਘਾੜਤ ਦੀ ਸਮਝ Archived 2006-02-07 at the Wayback Machine.। USGS.
- ਦ ਪਲੇਟਸ ਪ੍ਰਾਜੈਕਟ Archived 2010-03-08 at the Wayback Machine.। Jackson School of Geosciences.
- ਘਾੜਤੀ ਤਾਕਤਾਂ ਦਾ ਵੇਰਵਾ Archived 2017-09-12 at the Wayback Machine.। Example of calculations to show that Earth Rotation could be a driving force.
- Bird, P. (2003); ਪੱਤਰੀ ਹੱਦਾਂ ਦਾ ਸਮੇਂ ਦਾ ਹਾਣੀ ਡਿਜੀਟਲ ਨਮੂਨਾ।
- ਘਾੜਤੀ ਪੱਤਰਾਂ ਦਾ ਨਕਸ਼ਾ Archived 2017-01-12 at the Wayback Machine.।
- GPlates, ਪੱਤਰੀ ਘਾੜਤ ਦੇ ਦਰਸਾਵੇ ਲਈ ਡੈਸਕਟਾਪ-ਮੁਆਫ਼ਕ ਸਾਫ਼ਟਵੇਅਰ।
- MORVEL plate velocity estimates and information. C. DeMets, D. Argus, & R. Gordon.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |