ਫਜ਼ਲ-ਏ-ਹੱਕ ਖ਼ੈਰਾਬਾਦੀ
ਫਜ਼ਲ-ਏ-ਹੱਕ (1797– 20 ਅਗਸਤ 1861) ਭਾਰਤੀ ਬਗਾਵਤ 1857 ਦੀਆਂ ਮੁੱਖ ਹਸਤੀਆਂ ਵਿੱਚੋਂ ਇੱਕ ਸੀ। ਉਹ ਇੱਕ ਫ਼ਿਲਾਸਫ਼ਰ, ਇੱਕ ਲੇਖਕ, ਇੱਕ ਕਵੀ, ਇੱਕ ਧਾਰਮਿਕ ਵਿਦਵਾਨ ਸੀ, ਪਰ ਸਭ ਤੋਂ ਵੱਧ ਕੇ 1857 ਵਿੱਚ 'ਅੰਗਰੇਜ਼' ਦੇ ਵਿਰੁੱਧ ਜਹਾਦ ਦੇ ਹੱਕ ਵਿੱਚ ਇੱਕ ਫ਼ਤਵਾ ਜਾਰੀ ਕਰਨ ਲਈ ਯਾਦ ਕੀਤਾ ਜਾਂਦਾ ਹੈ।[1][2]
ਜ਼ਿੰਦਗੀ
[ਸੋਧੋ]ਖ਼ੈਰਾਬਾਦ ਲਖਨਊ ਵਿੱਚ ਇੱਕ ਚੀਫ਼ ਜੱਜ ਸਨ। 1857 ਦੀ ਭਾਰਤੀ ਬਗ਼ਾਵਤ ਦੇ ਅਸਫ਼ਲ ਹੋਣ ਦੇ ਬਾਅਦ, ਉਸ ਨੇ 30 ਜਨਵਰੀ 1859 ਨੂੰ ਖ਼ੈਰਾਬਾਦ ਵਿੱਚ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤਾ ਗਿਆ।[3] ਉਸ ਤੇ ਮੁਕੱਦਮਾ ਚਲਾਇਆ ਗਿਆ ਅਤੇ ਕਤਲ ਕਰਨ ਲਈ ਉਤਸ਼ਾਹਿਤ ਕਰਨ ਅਤੇ ਵਿਦਰੋਹ ਵਿੱਚ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਦੋਸ਼ੀ ਪਾਇਆ ਗਿਆ।ਉਸ ਨੇ ਆਪਣੀ ਵਕਾਲਤ ਖ਼ੁਦ ਆਪ ਕੀਤੀ। ਉਸ ਦੀਆਂ ਦਲੀਲਾਂ ਅਤੇ ਜਿਸ ਢੰਗ ਨਾਲ ਉਹ ਆਪਣੇ ਕੇਸ ਦੀ ਵਕਾਲਤ ਕੀਤੀ ਸੀ, ਉਹ ਇੰਨਾ ਕਾਇਲ ਕਰਨ ਵਾਲਾ ਸੀ ਕਿ ਪ੍ਰਧਾਨਗੀ ਕਰ ਰਹੇ ਮੈਜਿਸਟਰੇਟ ਨੇ ਆਪਣਾ ਫੈਸਲਾ ਲਿਖ ਕੇ ਉਸ ਨੂੰ ਮੁਕਤ ਕਰ ਦਿੱਤਾ, ਜਦੋਂ ਉਸਨੇ ਫਤਵਾ ਦੇਣ ਦਾ ਇਕਬਾਲ ਕੀਤਾ ਕਿ 'ਉਹ ਝੂਠ ਨਹੀਂ ਬੋਲ ਸਕਦਾ। ਉਸ ਨੂੰ ਅਵਧ ਕੋਰਟ ਦੇ ਜੁਡੀਸ਼ੀਅਲ ਕਮਿਸ਼ਨਰ ਨੇ ਅੰਡੇਮਾਨ ਟਾਪੂ 'ਤੇ ਕਾਲਾਪਾਣੀ (ਸੈਲੂਲਰ ਜੇਲ੍ਹ) ਵਿਖੇ ਉਮਰ ਕੈਦ ਦੀ ਅਤੇ ਉਸ ਨੂੰ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ ਸੀ। 8 ਅਕਤੂਬਰ 1859 ਨੂੰ ਸਟੀਮ ਫ੍ਰਿਗੇਟ "ਫਾਇਰ ਕਵੀਨ" ਉੱਤੇ ਉਹ ਅੰਡੇਮਾਨ ਪਹੁੰਚਿਆ।