ਫਰਤੂਲ ਚੰਦ ਫੱਕਰ
ਦਿੱਖ
ਫਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ। ਇਨ੍ਹਾਂ ਦਾ ਨਾਮ ਪੰਜਾਬ ਦੇ ਦੋਹੜਾ ਸਾਜ ਸ਼ਾਇਰਾਂ ਵਿੱਚ ਸ਼ੁਮਾਰ ਹੈ। ਇਨ੍ਹਾਂ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਪੈਂਦੇ ਪਿੰਡ ਹੰਸੋਵਾਲ (ਹੁਣ ਪਾਕਿਸਤਾਨ ਵਿੱਚ) ਹੋਇਆ।[1] ਦੇਸ਼ ਦੇ ਬਟਵਾਰੇ ਸਮੇਂ ਇਨ੍ਹਾਂ ਨੂੰ ਹਿੰਦੁਸਤਾਨ ਆਉਣਾ ਪਿਆ। ਇਧਰ ਪੰਜਾਬ ਆ ਕੇ ਇਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਭੋਆ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਸ਼ਿਵ ਕੁਮਾਰ ਬਟਾਲਵੀ ਨਾਲ ਆਪ ਦੇ ਪਰਵਾਰਿਕ ਸੰਬੰਧ ਰਹੇ ਹਨ। ਆਪ ਆਮ ਕਰਕੇ ਦੋਹੜਾ ਛੰਦ ਲਿਖਦੇ ਹਨ। ਆਪ ਨੇ ‘ਫ਼ੱਕਰਨਾਮਾ’ ਸਿਰਲੇਖ ਹੇਠ ਛਪੀ ਕਿਤਾਬ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਪੈਰ ਧਰਿਆ, ਜਿਸ ਨੂੰ ਧਿਆਨ ਸਿੰਘ ਸ਼ਾਹ ਸਿਕੰਦਰ ਨੇ ਸੰਪਾਦਤ ਕੀਤਾ ਅਤੇ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ। "ਖੂਨ ਦੇ ਅਥਰੂ ਰਾਵੀ ਰੋਈ" ਆਪ ਜੀ ਦੀ ਦੂਜੀ ਕਿਤਾਬ ਸੀ, ਜੋ ਕਿ 2016 ਵਿੱਚ ਲੋਕ ਗੀਤ ਪ੍ਰਕਾਸ਼ਨ ਨੇ ਛਾਪੀ ਸੀ। ਆਪ ਦੀ ਤੀਸਰੀ ਕਿਤਾਬ “ਫੱਕਰਾਂ ਦੀਆਂ ਖੇਡਾਂ ” ਵੀ ਛਪ ਚੁੱਕੀ ਹੈ।
ਹਵਾਲੇ
[ਸੋਧੋ]- ↑ Virsa Te Vartman (2022-05-21), 1947 Da BIrtant || Pind Hansowal (Shakargarh) To Bhoa (Pathankot) | Sh. Fartool Chand Fakker Ji, retrieved 2024-11-30