ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭੋਆ ਵਿਧਾਨ ਸਭਾ ਹਲਕਾ ਜ਼ਿਲ੍ਹਾ ਪਠਾਨਕੋਟ ਦਾ ਹਲਕਾ ਨੰ: 2 ਹੈ। ਪਹਿਲਾ ਇਸ ਹਿੰਦੂ ਤੇ ਦਲਿਤ ਭਾਈਚਾਰੇ ਦੇ ਕਬਜ਼ੇ ਵਾਲੀ ਸੀਟ ਨੂੰ ਕਾਂਗਰਸ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ 'ਚ ਇਸ ਜ਼ਿਲੇ ਦਾ ਇੱਕ ਮਾਤਰ ਰਾਖਵੀਂ ਸੀਟ 'ਤੇ ਭਾਜਪਾ ਦਾ ਹੀ ਕਬਜ਼ਾ ਹੈ। 2002 'ਚ ਇਸ ਸੀਟ 'ਤੇ ਕਾਂਗਰਸ ਦੇ ਰੁਮਾਲ ਚੰਦ ਇਥੋਂ ਜਿੱਤੇ ਸਨ। ਸਾਲ 2007 'ਚ ਭਾਜਪਾ ਦੇ ਬਿਸ਼ੰਭਰ ਦਾਸ ਨੇ ਕਾਂਗਰਸ ਦੇ ਰੁਮਾਲ ਚੰਦ ਨੂੰ ਇਸ ਸੀਟ ਤੋਂ ਹਰਾ ਕੇ ਜਿੱਤ ਦਰਜ ਕੀਤੀ ਤੇ ਪਿਛਲੇ 2012 ਦੀਆਂ ਚੋਣਾਂ 'ਚ ਭਾਜਪਾ ਦੀ ਸੀਮਾ ਕੁਮਾਰੀ ਨੇ ਇਸ ਸੀਟ 'ਤੇ ਭਾਜਪਾ ਨੂੰ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਦਰਜ ਦਿਲਾਉਂਦੇ ਹੋਏ ਕਾਂਗਰਸ ਦੇ ਬਲਬੀਰ ਫਤਿਹਪੁਰ ਨੂੰ ਹਰਾਇਆ। ਸਾਲ 2017 'ਚ ਕਾਂਗਰਸ ਦੇ ਜੁਗਿੰਦਰ ਪਾਲ ਨੇ ਮੌਜੂਦਾ ਵਿਧਾਇਕ ਸੀਮਾ ਕਮਾਰੀ ਨੂੰ ਹਰਾਇਆ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਦਲਿਤ ਦੀ ਵੋਟ 62 ਫੀਸਦੀ ਜਿਸ ਵਿੱਚ 31 ਫੀਸਦੀ ਮਹਾਸ਼ਾ, 28 ਫੀਸਦੀ ਰਾਮਦਾਸੀਏ, ਇਕ-ਇਕ ਫੀਸਦੀ ਮੇਘ ਤੇ ਰਟਾਲ, ਇੱਕ ਫੀਸਦੀ ਹੋਰ ਹਨ ਅਤੇ ਜਰਨਲ ਵੋਟਾਂ ਦੀ ਗਿਣਤੀ 38 ਫੀਸਦੀ ਹੈ। ਸਾਲ ੨੦੧੭ ਦੀਆਂ ਵਿਧਾਨ ਸਭਾ ਦੀ ਚੋਣਾਂ ਸਮੇਂ ਕੁਲ ਵੋਟ ਦੀ ਗਿਣਤੀ 1,49,662 ਹੈ।[1]
ਸਾਲ
|
ਮੈਂਬਰ
|
ਤਸਵੀਰ
|
ਪਾਰਟੀ
|
2017
|
ਜੁਗਿੰਦਰ ਪਾਲ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
2012
|
ਸੀਮਾ ਕੁਮਾਰੀ
|
|
|
ਭਾਰਤੀ ਜਨਤਾ ਪਾਰਟੀ
|
ਸਾਲ |
ਹਲਾਕ ਨੰ |
ਜੇਤੂ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ |
ਹਾਰੇ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ
|
2017 |
2 |
ਜੁਗਿੰਦਰ ਪਾਲ |
ਕਾਂਗਰਸ |
67865 |
ਸੀਮਾ ਕੁਮਾਰੀ |
ਭਾਜਪਾ |
40369
|
2012 |
2 |
ਸੀਮਾ ਕੁਮਾਰੀ |
ਭਾਜਪਾ |
50503 |
ਬਲਬੀਰ ਰਾਮ |
ਕਾਂਗਰਸ |
38355
|
ਪੰਜਾਬ ਵਿਧਾਨ ਸਭਾ ਚੋਣਾਂ 2017
[ਸੋਧੋ]
੧. ਪੰਜਾਬ ਵਿਧਾਨ ਸਭਾ
੨. ਪਠਾਨਕੋਟ ਵਿਧਾਨ ਸਭਾ ਹਲਕਾ
ਫਰਮਾ:ਭਾਰਤ ਦੀਆਂ ਆਮ ਚੋਣਾਂ