ਫ਼ਕੀਰ ਕਾਦਰ ਬਖ਼ਸ਼ ਬੇਦਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਕੀਰ ਕਾਦਰ ਬਖ਼ਸ਼ ਬੇਦਿਲ
Tomb of Bedil.jpeg
ਫ਼ਕੀਰ ਕਾਦਰ ਬਖ਼ਸ਼ ਬੇਦਿਲ ਦਾ ਮਕਬਰਾ
فقير قادر بخش بيدل
ਜਨਮ1815 (1231 ਹਿਜਰੀ)
ਰੋਹੜੀ, ਸਿੰਧ ਪਾਕਿਸਤਾਨ
ਮੌਤ15 ਜਨਵਰੀ 1873 (16 ਜ਼ੀ'ਕਾਦ 1289 ਹਿਜਰੀ)
ਰੋਹੜੀ
ਮਾਨ-ਸਨਮਾਨਇਸਲਾਮ, ਹਿੰਦੂ ਮੱਤ
ਪ੍ਰਭਾਵਿਤ-ਹੋਏਲਾਲ ਸ਼ਾਹਬਾਜ਼ ਕਲੰਦਰ, ਸ਼ਾਹ ਅਬਦੁਲ ਲਤੀਫ ਭਟਾਈ, ਸਚਲ ਸਰਮਸਤ
ਪ੍ਰਭਾਵਿਤ-ਕੀਤਾBekas, Nawab Ali Shah Sikayal, Qazi Baba, Baba Nebhraj, Paro Shah, Allah Bux Mast
ਪਰੰਪਰਾ/ਵਿਧਾਸ਼ਾਇਰੀ, ਵਾਰਤਕ

ਫ਼ਕੀਰ ਕਾਦਰ ਬਖ਼ਸ਼ ਬੇਦਿਲ (1815–1873) (ਸਿੰਧੀ: فقير قادر بخش بيدل ) ਤਖੱਲਸ ਬੇਦਿਲ ਨਾਲ ਵਧੇਰੇ ਮਸ਼ਹੂਰ, ਸੂਫ਼ੀ ਸ਼ਾਇਰ ਅਤੇ ਵੱਡਾ ਵਿਦਵਾਨ ਸੀ। ਬੇਦਿਲ ਫ਼ਕੀਰ ਸਿੰਧ ਦੇ ਆਮ ਤੇ ਖ਼ਾਸ ਵਿੱਚ ਬਰਾਬਰ ਪੜ੍ਹਿਆ ਤੇ ਸੁਣਿਆ ਜਾਣ ਵਾਲਾ ਸ਼ਾਇਰ ਹੈ। ਸਿੰਧ ਦੇ ਗਾਇਕ ਉਸ ਦੇ ਕਲਾਮ ਨੂੰ ਆਮ ਗਾਉਂਦੇ ਹਨ।[1] ਉਹ ਸਿੰਧੀ, ਪੰਜਾਬੀ, ਫ਼ਾਰਸੀ, ਉਰਦੂ, ਅਰਬੀ ਅਤੇ ਹਿੰਦੀ ਅਨੇਕ ਭਾਸ਼ਾਵਾਂ ਜਾਣਦਾ ਸੀ। ਉਸ ਨੇ ਸਿੰਧੀ, ਪੰਜਾਬੀ, ਉਰਦੂ, ਫਾਰਸੀ ਅਤੇ ਵੀ ਹਿੰਦੀ ਵਿੱਚ ਵੀ ਕਵਿਤਾ ਲਿਖੀ ਹੈ।

ਸ਼ਾਇਰੀ ਦਾ ਨਮੂਨਾ[ਸੋਧੋ]

ਫ਼ਕੀਰ ਬੇਦਿਲ ਦੀ ਇੱਕ ਕਾਫ਼ੀ

ਨਿਤ ਨਹਾਰੀਆਂ ਮੈਂ ਰਾਹਾਂ ਰਾਹਾਂ ਰਾਹਾਂ (ਰਹਾਉ)
ਪਾਰ ਦਰਯਾਹਾਂ ਰਾਂਝਨ ਸੁਣਦਾ ਇਸ਼ਕ ਸਾਡੇ ਦੀਆਂ ਆਹਾਂ
ਰੈਨ ਅੰਧੇਰੀ ਨਦੀਆ ਡੂੰਘੀ, ਬੁਡੀਆਂ ਨੂੰ ਡੇਵੇ ਬਾਂਹਾਂ
ਦਰਦ ਮਾਹੀ ਦੇ ਦਿਲੜੀ ਨੀਤੀ, ਵਿਸਰ ਗਿਆ ਸਭ ਵਾਹਾਂ
ਪਾਰ ਅਰਸ਼ ਲੰਗ ਪੋਂਦੀਆਂ ਬੇਦਿਲ, ਦਰਦ ਇਸ਼ਕ ਦੀਆਂ ਧਾਹਾਂ

ਹਵਾਲੇ[ਸੋਧੋ]