ਫ਼ਰਾਂਸਿਸ ਟਰਬਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੜ੍ਹਵੀਂ(vertical) ਫ਼ਰਾਂਸਿਸ ਟਰਬਾਈਨ ਦਾ ਇੱਕ ਪਾਸੇ ਤੋਂ ਅੰਦਰੂਨੀ ਦ੍ਰਿਸ਼। ਇਸ ਵਿੱਚ ਪਾਣੀ ਸਮਤਲੀ ਤੌਰ 'ਤੇ (horizontally) ਚੂੜੀਦਾਰ ਆਕਾਰ ਵਾਲੀ ਪਾਈਪ ਵਿੱਚ ਦਾਖਲ ਹੁੰਦਾ ਹੈ ਅਤੇ ਟਰਬਾਈਨ ਦੇ ਘੁੰਮਦੇ ਹੋਏ ਧਾਵਕ (runner)ਦੇ ਆਲੇ-ਦੁਆਲੇ ਘੁੰਮਦਾ ਹੋਇਆ ਇਸਦੇ ਮੱਧ ਵਿੱਚੋਂ ਹੇਠਲੇ ਪਾਸਿਓਂ ਬਾਹਰ ਨਿਕਲਦਾ ਹੈ।

ਫ਼ਰਾਂਸਿਸ ਟਰਬਾਈਨ ਪਣ ਟਰਬਾਈਨਾਂ ਦੀ ਇੱਕ ਕਿਸਮ ਹੈ ਜਿਸਨੂੰ ਜੇਮਸ ਬੀ. ਫ਼ਰਾਂਸਿਸ ਨੇ ਲੌਵੈਲ, ਮਸਾਛੁਟ ਵਿੱਚ ਤਿਆਰ ਕੀਤਾ ਸੀ।[1] ਇਹ ਇੱਕ ਅੰਦਰੂਨੀ ਵਹਾਅ ਵਾਲੀ ਰੀਐਕਸ਼ਨ ਟਰਬਾਈਨ ਹੈ ਜਿਸਨੂੰ ਰੇਡੀਅਲ ਅਤੇ ਐਕਸੀਅਲ ਵਹਾਅ ਦੇ ਸਿਧਾਂਤਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਸੀ।

ਵਰਤੋਂ[ਸੋਧੋ]

ਫ਼ਰਾਂਸਿਸ ਟਰਬਾਈਨ ਅੱਜਕੱਲ੍ਹ ਸਭ ਤੋਂ ਮੁੱਖ ਤੌਰ 'ਤੇ ਵਰਤੀ ਜਾਂਦੀ ਟਰਬਾਈਨ ਹੈ। ਇਹ ਟਰਬਾਈਨ 40 ਤੋਂ 600 ਮੀਟਰ ਤੱਕ ਦੀਆਂ ਪਾਣੀ ਵਾਲੀਆਂ ਚੋਟੀਆਂ ਵਿੱਚ ਵਰਤੀ ਜਾ ਸਕਦੀ ਹੈ ਅਤੇ ਪਣ ਬਿਜਲੀ ਨਿਰਮਾਣ ਵਿੱਚ ਮੁੱਖ ਤੌਰ 'ਤੇ ਵਰਤੀ ਜਾਂਦੀ ਟਰਬਾਈਨ ਹੈ। ਇਸ ਟਰਬਾਈਨ ਨਾਲ ਘੁੰਮਣ ਵਾਲੇ ਜਨਰੇਟਰਾਂ ਦੀ ਪਾਵਰ ਆਉਟਪੁੱਟ ਕੁਝ ਕਿਲੋਵਾਟ ਤੋਂ ਲੈ ਕੇ 800 ਮੈਗਾਵਾਟ ਹੋ ਸਕਦੀ ਹੈ। ਪੈਨਸਟਾਕ (ਟਰਬਾਈਨ ਤੱਕ ਪਾਣੀ ਲਿਆਉਣ ਵਾਲੀ ਪਾਈਪ) ਦਾ ਵਿਆਸ 3 ਤੋਂ 33 ਫੁੱਟ (0.91 ਤੋਂ 10 ਮੀਟਰ) ਦੇ ਵਿਚਕਾਰ ਹੁੰਦਾ ਹੈ। ਟਰਬਾਈਨ ਦੀ ਗਤੀ ਦੀ ਸੀਮਾ 75 ਤੋਂ 1000 ਚੱਕਰ ਪ੍ਰਤੀ ਮਿੰਟ ਹੁੰਦੀ ਹੈ। ਇੱਕ ਵਿਕਟ ਗੇਟ ਟਰਬਾਈਨ ਦੇ ਘੁੰਮਣ ਵਾਲੇ ਧਾਵਕ ਦੇ ਆਲ-ਦੁਆਲੇ ਪਾਣੀ ਦੇ ਵਹਾਅ ਦੀ ਦਰ ਨੂੰ ਪਾਵਰ ਨਿਰਮਾਣ ਦੀਆਂ ਦਰਾਂ ਦੇ ਅਨੁਸਾਰ ਕਾਬੂ ਵਿੱਚ ਰੱਖਦਾ ਹੈ। ਫ਼ਰਾਂਸਿਸ ਟਰਬਾਈਨ ਜਨਰੇਟਰ ਨੂੰ ਪਾਣੀ ਤੋਂ ਵੱਖ ਰੱਖਣ ਲਈ ਲਗਭਗ ਹਮੇਸ਼ਾ ਸ਼ਾਫ਼ਟ ਨਾਲ ਖੜ੍ਹਵੀਂ ਦਿਸ਼ਾ ਵਿੱਚ ਲੱਗੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਇਸ ਨੂੰ ਲਗਾਉਣਾ ਅਤੇ ਇਸਦੀ ਸਾਂਭ-ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]