ਫ਼ਲੋਰੈਂਸ ਨਾਈਟਿੰਗੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਲੋਰੈਂਸ ਨਾਈਟਿੰਗੇਲ
ਜਨਮ(1820-05-12)12 ਮਈ 1820
ਫਲੋਰੈਂਸ, ਟਸਕਨੀ, ਇਟਲੀ
ਮੌਤ13 ਅਗਸਤ 1910(1910-08-13) (ਉਮਰ 90)
ਮੇਅਫ਼ੇਅਰ, ਲੰਡਨ, ਇੰਗਲੈਂਡ
ਕੌਮੀਅਤਬ੍ਰਿਟਿਸ਼
ਖੇਤਰਹਸਪਤਾਲ ਸਫਾਈ ਅਤੇ ਸੈਨੀਟੇਸ਼ਨ, ਅੰਕੜਾ ਵਿਗਿਆਨ
ਅਦਾਰੇਸੈਲਿਮੀਆਂ ਬੈਰਕਾਂ, ਸਕੁਟਾਰੀ
ਕਿੰਗਜ਼ ਕਾਲਜ ਲੰਡਨ[1]
ਮਸ਼ਹੂਰ ਕਰਨ ਵਾਲੇ ਖੇਤਰਆਧੁਨਿਕ ਨਰਸਿੰਗ ਦੀ ਮੋਹਰੀ
ਅਹਿਮ ਇਨਾਮਰਾਇਲ ਰੈੱਡ ਕਰਾਸ (1883)
ਲੇਡੀ ਆਫ ਗਰੇਸ ਆਫ ਦ ਆਰਡਰ ਆਫ਼ ਸੇਂਟ ਜੌਨ (LGStJ) (1904)
ਆਰਡਰ ਆਫ਼ ਮੈਰਿਟ(1907)
ਦਸਤਖ਼ਤ
Notes
30 ਜੁਲਾਈ 1890 ਨੂੰ ਚਾਰਜ ਆਫ਼ ਦ ਲਾਈਟ ਬ੍ਰਿਗੇਡ ਦੇ ਲਈ ਪੈਸਾ ਇਕੱਠਾ ਕਰਨ ਲਈ ਵੈਕਸ ਸਿਲੰਡਰ ਤੇ ਰਿਕਾਰਡ ਕੀਤੀ ਗਈ ਸੀ।[2]

ਫਲੋਰੈਂਸ ਨਾਈਟਿੰਗੇਲ, OM, RRC, DStJ (/ˈflɒrəns ˈnt[unsupported input]ŋɡl/; 12 ਮਈ 1820 – 13 ਅਗਸਤ 1910) ਇੱਕ ਅੰਗਰੇਜ਼ੀ ਸਮਾਜਿਕ ਸੁਧਾਰਕ ਅਤੇ ਅੰਕੜਾ ਵਿਗਿਆਨੀ, ਅਤੇ ਆਧੁਨਿਕ ਨਰਸਿੰਗ ਦੀ ਬਾਨੀ ਸੀ।  

ਕ੍ਰੀਮੀਆ ਦੇ ਯੁੱਧ ਦੇ ਦੌਰਾਨ, ਨਾਈਟਿੰਗੇਲ ਨੇ ਨਰਸਾਂ ਦੇ ਪ੍ਰਬੰਧਕ ਅਤੇ ਟ੍ਰੇਨਰ ਦੇ ਤੌਰ ਤੇ ਸੇਵਾ ਕਰਦੇ ਸਮੇਂ ਪ੍ਰਮੁੱਖਤਾ ਪ੍ਰਾਪਤ ਕੀਤੀ, ਜਿਸ ਵਿੱਚ ਉਸਨੇ ਜ਼ਖ਼ਮੀ ਸੈਨਿਕਾਂ ਦੀ ਦੇਖਭਾਲ ਕੀਤੀ। .[3] ਉਸਨੇ ਨਰਸਿੰਗ ਨੂੰ ਵਧੀਆ ਨਾਮਵਰ ਸਤਿਕਾਰ ਦਿੱਤਾ ਅਤੇ ਵਿਕਟੋਰੀਅਨ ਸੱਭਿਆਚਾਰ ਦਾ ਆਈਕਨ ਬਣ ਗਈ, ਖਾਸ ਤੌਰ ਤੇ ਰਾਤ ਨੂੰ ਜ਼ਖਮੀ ਸੈਨਿਕਾਂ ਦੇ ਵਿੱਚ ਘੁੰਮ ਘੁੰਮ ਕੇ ਉਨ੍ਹਾਂ ਦੀ ਖ਼ਬਰ ਲੈ ਰਹੀ "ਲੇਡੀ ਵਿਦ ਦ ਲੈਂਪ" ਵਜੋਂ ਮਸ਼ਹੂਰ ਹੋਈ।[4][5]

ਹਾਲੀਆ ਟਿੱਪਣੀਕਾਰਾਂ ਨੇ ਦਾਅਵਾ ਕੀਤਾ ਹੈ ਕਿ ਨਾਈਟਿੰਗੇਲ ਦੀਆਂ ਕਰੀਮੀਆ ਦੇ ਯੁੱਧ ਦੀਆਂ ਪ੍ਰਾਪਤੀਆਂ ਉਸ ਸਮੇਂ ਮੀਡੀਆ ਨੇ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤੀਆਂ ਸਨ। ਪਰ ਆਲੋਚਕਾਂ ਨੇ ਔਰਤਾਂ ਲਈ ਨਰਸਿੰਗ ਦੀਆਂ ਨੌਕਰੀਆਂ ਦੇ ਆਸਾਰ ਪੈਦਾ ਕਰਨ ਵਿੱਚ ਉਸਦੇ ਬਾਅਦ ਦੇ ਕੰਮ ਦੇ ਮਹੱਤਵ ਬਾਰੇ ਸਹਿਮਤੀ ਪ੍ਰਗਟ ਕੀਤੀ। [6] 1860 ਵਿਚ, ਨਾਈਟਿੰਗੇਲ ਨੇ ਲੰਡਨ ਵਿਚ ਸੈਂਟ ਥਾਮਸ ਹਸਪਤਾਲ ਵਿਚ ਆਪਣੇ ਨਰਸਿੰਗ ਸਕੂਲ ਦੀ ਸਥਾਪਨਾ ਦੇ ਨਾਲ ਪੇਸ਼ੇਵਰ ਨਰਸਿੰਗ ਦੀ ਨੀਂਹ ਰੱਖੀ। ਇਹ ਦੁਨੀਆ ਦਾ ਪਹਿਲਾ ਧਰਮ ਨਿਰਪੱਖ ਨਰਸਿੰਗ ਸਕੂਲ ਸੀ, ਅਤੇ ਇਹ ਹੁਣ ਕਿੰਗਜ਼ ਕਾਲਜ ਲੰਡਨ ਦਾ ਹਿੱਸਾ ਹੈ। ਨਰਸਿੰਗ ਵਿੱਚ ਉਸ ਦੇ ਮੋਹਰੀ ਕੰਮ ਨੂੰ ਮਾਨਤਾ ਦਿੰਦੇ ਹੋਏ, ਨਵੀਆਂ ਨਰਸਾਂ ਨਾਈਟਿੰਗਲ ਸੁਗੰਧ ਚੁੱਕਦੀਆਂ ਹਨ ਅਤੇ ਉਸ ਦੇ ਸਨਮਾਨ ਵਿੱਚ ਫਲੋਰੈਂਸ ਨਾਈਟਿੰਗੇਲ ਮੈਡਲ, ਨਰਸਿੰਗ ਦੇ ਖੇਤਰ ਵਿੱਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਪੁਰਸਕਾਰ ਹੈ ਅਤੇ ਉਸ ਦੇ ਜਨਮਦਿਨ ਤੇ ਸਾਲਾਨਾ ਅੰਤਰਰਾਸ਼ਟਰੀ ਨਰਸ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਉਸ ਦੇ ਸਮਾਜਿਕ ਸੁਧਾਰਾਂ ਵਿੱਚ ਬ੍ਰਿਟਿਸ਼ ਸਮਾਜ ਦੇ ਸਾਰੇ ਵਰਗਾਂ ਲਈ ਸਿਹਤ ਸੰਭਾਲ ਵਿੱਚ ਸੁਧਾਰ ਲਿਆਉਣਾ, ਭਾਰਤ ਵਿੱਚ ਭੁੱਖ ਤੋਂ ਬਚਾਓ ਲਈ ਚੰਗੀ ਰਾਹਤ ਦੀ ਵਕਾਲਤ ਕਰਨਾ, ਵੇਸਵਾਗਮਨੀ ਦੇ ਕਾਨੂੰਨਾਂ ਨੂੰ ਖਤਮ ਕਰਨ ਵਿੱਚ ਮਦਦ ਕਰਨੀ ਜੋ ਔਰਤਾਂ ਲਈ ਕਠੋਰ ਸਨ ਅਤੇ ਕਰਮਚਾਰੀਆਂ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਪ੍ਰਵਾਨਤ ਰੂਪਾਂ ਨੂੰ ਵਧਾਉਣਾ ਸ਼ਾਮਲ ਹਨ। 

ਨਾਈਟਿੰਗੇਲ ਇੱਕ ਅਸਾਧਾਰਨ ਅਤੇ ਪਰਭਾਵੀ ਲੇਖਕ ਵੀ ਸੀ। ਆਪਣੇ ਜੀਵਨ ਕਾਲ ਵਿੱਚ, ਉਸ ਦਾ ਬਹੁਤ ਜ਼ਿਆਦਾ ਪ੍ਰਕਾਸ਼ਿਤ ਕੰਮ ਡਾਕਟਰੀ ਜਾਣਕਾਰੀ ਫੈਲਾਉਣ ਦੇ ਸਬੰਧ ਵਿੱਚ ਸੀ। ਉਸ ਦੇ ਕੁਝ ਟ੍ਰੈਕਟ ਸਧਾਰਨ ਅੰਗਰੇਜ਼ੀ ਵਿਚ ਲਿਖੇ ਗਏ ਸਨ ਤਾਂ ਕਿ ਉਹਨਾਂ ਨੂੰ ਆਸਾਨੀ ਨਾਲ ਗ਼ਰੀਬ ਘੱਟ ਪੜ੍ਹੇ ਲਿਖੇ ਸਮਝ ਸਕਣ। ਉਹ ਅੰਕੜਿਆਂ ਦੀਆਂ ਗ੍ਰਾਫ਼ੀਕਲ ਪੇਸ਼ਕਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤ ਕੇ ਇੰਫ਼ੋਗ੍ਰਾਫਿਕਸ ਦੀ ਵਰਤੋਂ ਵਿਚ ਮੋਹਰੀ ਵੀ ਸੀ।ਧਰਮ ਅਤੇ ਰਹੱਸਵਾਦ ਬਾਰੇ ਉਸ ਦੀਆਂ ਵਿਆਪਕ ਲਿਖਤਾਂ ਸਮੇਤ ਉਸ ਦੀਆਂ ਬਹੁਤੀਆਂ ਲਿਖਤਾਂ, ਸਿਰਫ ਮਰਨ ਉਪਰੰਤ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। 

ਸ਼ੁਰੂ ਦਾ ਜੀਵਨ[ਸੋਧੋ]

ਹੈਮਸ਼ਾਇਰ ਵਿੱਚ ਐਮਬਲਈ ਪਾਰਕ, ਜੋ ਕਿ ਹੁਣ ਸਕੂਲ ਹੈ, ਵਿਲੀਅਮ ਨਾਈਟਿੰਗੇਲ ਦੇ ਪਰਿਵਾਰਕ ਘਰਾਂ ਵਿੱਚੋਂ ਇੱਕ ਸੀ। 

ਫਲੋਰੈਂਸ ਨਾਈਟਿੰਗਲ ਦਾ ਜਨਮ 12 ਮਈ 1820 ਨੂੰ ਫਲੋਰੈਂਸ, ਟਸਕਨੀ, ਇਟਲੀ ਦੇ ਵਿੱਲਾ ਕੋਲੰਬਾਇਆ ਵਿਖੇ ਇਕ ਅਮੀਰ, ਉੱਪਰਲੀ ਸ਼੍ਰੇਣੀ ਦੇ ਚੰਗੇ ਰਸੂਖਦਾਰ ਬ੍ਰਿਟਿਸ਼ ਪਰਿਵਾਰ ਵਿਚ ਹੋਇਆ ਸੀ,[7] ਅਤੇ ਉਸਦਾ ਨਾਮ ਉਸ ਦੇ ਜਨਮ ਦੇ ਸ਼ਹਿਰ ਦੇ ਨਾਂ ਤੇ ਰੱਖਿਆ ਗਿਆ ਸੀ। ਫਲੋਰੇਸ ਦੀ ਵੱਡੀ ਭੈਣ ਫ੍ਰਾਂਸ ਪਾਰਥੀਨੋਪ ਦਾ ਨਾਮ ਵੀ ਇਸੇ ਤਰ੍ਹਾਂ ਉਸਦੀਜਨਮ ਭੂਮੀ, ਪਾਰਥੀਨੋਪ (ਹੁਣ ਨੈਪਲਸ ਦੇ ਸ਼ਹਿਰ ਦਾ ਹਿੱਸਾ) ਇੱਕ ਯੂਨਾਨੀ ਬਸਤੀ ਦੇ ਨਾਂ ਤੇ ਰੱਖਿਆ ਗਿਆ ਸੀ । ਉਸਦਾ ਪਰਿਵਾਰ 1821 ਵਿਚ ਇੰਗਲੈਂਡ ਆ ਗਿਆ ਸੀ, ਜਿਥੇ ਨਾਈਟਿੰਗੇਲ ਐਮਬਲੀ, ਹੈਮਪਸ਼ਾਇਰ ਅਤੇ ਲੀ ਹਰਸਟ, ਡਾਰਬੀਸ਼ਾਇਰ ਵਿੱਚ ਪਰਿਵਾਰ ਦੇ ਘਰਾਂ ਵਿਚ ਵੱਡੀ ਹੋਈ ਸੀ।[8][9]

References[ਸੋਧੋ]

  1. "Florence Nightingale". King's College London. Retrieved 30 November 2015. 
  2. "Florence Nightingale 2nd rendition, 1890 – greetings to the dear old comrades of Balaclava". Internet Archive. Retrieved 13 February 2014. 
  3. Strachey, Lytton (1918). Eminent Victorians. London: Chatto and Windus. [page needed]
  4. Swenson, Kristine (2005). Medical Women and Victorian Fiction. University of Missouri Press. p. 15. ISBN 978-0-8262-6431-2. 
  5. Aaron Ralby (2013). "The Crimean War 1853–1856". Atlas of Military History. Parragon. p. 281. ISBN 978-1-4723-0963-1. 
  6. Bostridge, Mark (17 February 2011). "Florence Nightingale: the Lady with the Lamp". BBC. 
  7. Shiller, Joy (1 December 2007). "The true Florence: Exploring the Italian birthplace of Florence Nightingale". Retrieved 16 March 2015. 
  8. Florence Nightingale and Gerard Vallee (Editor) (2003). "passim, see esp Introduction". Florence Nightingale on Mysticism and Eastern Religions. Wilfrid Laurier University Press. ISBN 0-88920-413-6. 
  9. Florence Nightingale and Lynn McDonald (Editor) (2010). "An introduction to Vol 14". Florence Nightingale: The Crimean War. Wilfrid Laurier University Press. ISBN 0-88920-469-1.