ਸਮੱਗਰੀ 'ਤੇ ਜਾਓ

ਫਾਟਕ:ਪੰਜਾਬ/Intro

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ (ਪੰਜਾਬੀ: پنجاب (ਸ਼ਾਹਮੁਖੀ); "ਪੰਜ ਦਰਿਆਵਾਂ ਵਾਲ਼ੀ ਜ਼ਮੀਨ", ਜ਼ਿਕਰ ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ), ਦੱਖਣੀ ਏਸ਼ੀਆ ਵਿੱਚ ਇੱਕ ਜੀਓਗ੍ਰੈਫ਼ਕ, ਕਲਚਰਲ ਅਤੇ ਇਤਿਹਾਸਕ ਖ਼ੇਤਰ ਹੈ।

ਪੰਜਾਬ ਖੇਤਰ ਦੇ ਦੋ ਮੁੱਖ ਡੈਫ਼ੀਨਿਸ਼ਨ ਨੇ, 1947 ਡੈਫ਼ੀਨਿਸ਼ਨ ਅਤੇ ਉਸਤੋਂ ਪੁਰਾਤਨ 1846–1849 ਡੈਫ਼ੀਨਿਸ਼ਨ। ਇੱਕ ਤੀਜੀ ਡੈਫ਼ੀਨਿਸ਼ਨ ਵਿੱਚ ਦੋਵੇਂ 1947 ਡੈਫ਼ੀਨਿਸ਼ਨ ਅਤੇ 1846–1849 ਡੈਫ਼ੀਨਿਸ਼ਨ ਨੂੰ ਮਿਲਾ, ਭਾਸ਼ਾ ਦੀ ਸਾਂਝ ਅਤੇ ਕਦੀਮ ਦਰਿਆਵੀ ਹਿਲਜੁਲ ਦੇ ਲਿਹਾਜ਼ ਨਾਲ਼ ਉੱਤਰੀ ਰਾਜਿਸਥਾਨ ਨੂੰ ਸ਼ਾਮਲ ਕੀਤਾ ਜਾਂਦਾ।

1947 ਡੈਫ਼ੀਨਿਸ਼ਨ

[ਸੋਧੋ]

1947 ਡੈਫ਼ੀਨਿਸ਼ਨ ਪੰਜਾਬ ਖ਼ਿੱਤੇ ਨੂੰ ਬ੍ਰਿਟਿਸ਼ ਪੰਜਾਬ ਦੇ ਹਵਾਲੇ ਨਾਲ਼ ਡਫ਼ਾਈਨ ਕਰਦਾ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ਼ ਤਕਸੀਮ ਹੋਇਆ ਸੀ। ਪਾਕਿਸਤਾਨ ਵਿੱਚ, ਖ਼ੇਤਰ ਦੇ ਹਿੱਸੇ ਪੰਜਾਬ ਸੂਬਾ ਅਤੇ ਇਸਲਾਮਾਬਾਦ ਕੈਪਟਲ ਟੇਰਾਟੋਰੀ ਸ਼ਾਮਲ ਹਨ। ਭਾਰਤ ਵਿੱਚ, ਸ਼ਾਮਲ ਹਨ ਪੰਜਾਬ ਸੂਬਾ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼।

1846–1849 ਡੈਫ਼ੀਨਿਸ਼ਨ

[ਸੋਧੋ]

ਖ਼ਾਲਸਾ ਰਾਜ ਡੈਫ਼ੀਨਿਸ਼ਨ ਵਰਤਦਿਆਂ, ਪੰਜਾਬ ਖ਼ਿੱਤਾ ਵੱਡਾ ਇਲਾਕਾ ਕੱਜਦਾ ਹੈ ਜਿਸਨੂੰ ਪੰਜ ਕੁਦਰਤੀ ਰਕਬਿਆਂ ਵਿੱਚ ਤਕਸੀਮ ਕੀਤਾ ਜਾ ਸਕਦਾ।

  • ਚੜ੍ਹਦਾ ਪਹਾੜ੍ਹੀ ਖ਼ੇਤਰ ਵਿੱਚ ਸ਼ਾਮਲ ਜੰਮੂ ਦਵਿਜਨ ਅਤੇ ਅਜ਼ਾਦ ਕਸ਼ਮੀਰ;
  • ਵਿਚਕਾਰ ਇੰਡਸ ਖ਼ੇਤਰ ਵਿੱਚ ਸ਼ਾਮਲ ਪੇਸ਼ਾਵਰ;
  • ਗਬਲਾ ਮਦਾਨ ਨਾਲ਼ ਉਸਦੇ ਪੰਜ ਦਰਿਆ;
  • ਉੱਤਰ-ਲਹਿੰਦਾ ਖ਼ੇਤਰ, ਗਬਲੇ ਮਦਾਨ ਤੋਂ ਜੇਹਲਮ ਅਤੇ ਇੰਡਸ ਵਿਚਾਲ਼ੇ ਲੂਣ ਕੋਹਸਤਾਨ ਕਰਕੇ ਵੱਖ;
  • ਸਤਲੁਜ ਦਰਿਆ ਦੇ ਦੱਖਣ ਨੂੰ ਸੈਮੀ-ਰੇਗਿਸਤਾਨ।