ਫਾਟਕ:ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਫਾਟਕ

ਪੰਜਾਬ (ਪੰਜਾਬੀ: پنجاب (ਸ਼ਾਹਮੁਖੀ); "ਪੰਜ ਦਰਿਆਵਾਂ ਵਾਲ਼ੀ ਜ਼ਮੀਨ", ਜ਼ਿਕਰ ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ), ਦੱਖਣੀ ਏਸ਼ੀਆ ਵਿੱਚ ਇੱਕ ਜੀਓਗ੍ਰੈਫ਼ਕ, ਕਲਚਰਲ ਅਤੇ ਇਤਿਹਾਸਕ ਖ਼ੇਤਰ ਹੈ।

ਪੰਜਾਬ ਖੇਤਰ ਦੇ ਦੋ ਮੁੱਖ ਡੈਫ਼ੀਨਿਸ਼ਨ ਨੇ, 1947 ਡੈਫ਼ੀਨਿਸ਼ਨ ਅਤੇ ਉਸਤੋਂ ਪੁਰਾਤਨ 1846–1849 ਡੈਫ਼ੀਨਿਸ਼ਨ। ਇੱਕ ਤੀਜੀ ਡੈਫ਼ੀਨਿਸ਼ਨ ਵਿੱਚ ਦੋਵੇਂ 1947 ਡੈਫ਼ੀਨਿਸ਼ਨ ਅਤੇ 1846–1849 ਡੈਫ਼ੀਨਿਸ਼ਨ ਨੂੰ ਮਿਲਾ, ਭਾਸ਼ਾ ਦੀ ਸਾਂਝ ਅਤੇ ਕਦੀਮ ਦਰਿਆਵੀ ਹਿਲਜੁਲ ਦੇ ਲਿਹਾਜ਼ ਨਾਲ਼ ਉੱਤਰੀ ਰਾਜਿਸਥਾਨ ਨੂੰ ਸ਼ਾਮਲ ਕੀਤਾ ਜਾਂਦਾ।

1947 ਡੈਫ਼ੀਨਿਸ਼ਨ

1947 ਡੈਫ਼ੀਨਿਸ਼ਨ ਪੰਜਾਬ ਖ਼ਿੱਤੇ ਨੂੰ ਬ੍ਰਿਟਿਸ਼ ਪੰਜਾਬ ਦੇ ਹਵਾਲੇ ਨਾਲ਼ ਡਫ਼ਾਈਨ ਕਰਦਾ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ਼ ਤਕਸੀਮ ਹੋਇਆ ਸੀ। ਪਾਕਿਸਤਾਨ ਵਿੱਚ, ਖ਼ੇਤਰ ਦੇ ਹਿੱਸੇ ਪੰਜਾਬ ਸੂਬਾ ਅਤੇ ਇਸਲਾਮਾਬਾਦ ਕੈਪਟਲ ਟੇਰਾਟੋਰੀ ਸ਼ਾਮਲ ਹਨ। ਭਾਰਤ ਵਿੱਚ, ਸ਼ਾਮਲ ਹਨ ਪੰਜਾਬ ਸੂਬਾ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼।

1846–1849 ਡੈਫ਼ੀਨਿਸ਼ਨ

ਖ਼ਾਲਸਾ ਰਾਜ ਡੈਫ਼ੀਨਿਸ਼ਨ ਵਰਤਦਿਆਂ, ਪੰਜਾਬ ਖ਼ਿੱਤਾ ਵੱਡਾ ਇਲਾਕਾ ਕੱਜਦਾ ਹੈ ਜਿਸਨੂੰ ਪੰਜ ਕੁਦਰਤੀ ਰਕਬਿਆਂ ਵਿੱਚ ਤਕਸੀਮ ਕੀਤਾ ਜਾ ਸਕਦਾ।

  • ਚੜ੍ਹਦਾ ਪਹਾੜ੍ਹੀ ਖ਼ੇਤਰ ਵਿੱਚ ਸ਼ਾਮਲ ਜੰਮੂ ਦਵਿਜਨ ਅਤੇ ਅਜ਼ਾਦ ਕਸ਼ਮੀਰ;
  • ਵਿਚਕਾਰ ਇੰਡਸ ਖ਼ੇਤਰ ਵਿੱਚ ਸ਼ਾਮਲ ਪੇਸ਼ਾਵਰ;
  • ਗਬਲਾ ਮਦਾਨ ਨਾਲ਼ ਉਸਦੇ ਪੰਜ ਦਰਿਆ;
  • ਉੱਤਰ-ਲਹਿੰਦਾ ਖ਼ੇਤਰ, ਗਬਲੇ ਮਦਾਨ ਤੋਂ ਜੇਹਲਮ ਅਤੇ ਇੰਡਸ ਵਿਚਾਲ਼ੇ ਲੂਣ ਕੋਹਸਤਾਨ ਕਰਕੇ ਵੱਖ;
  • ਸਤਲੁਜ ਦਰਿਆ ਦੇ ਦੱਖਣ ਨੂੰ ਸੈਮੀ-ਰੇਗਿਸਤਾਨ।

ਲੇਖ

ਪੰਜਾਬ ਯੂਨੀਵਰ੍ਸਟੀ ਲਹੌਰ
ਲਹੌਰ (ਸ਼ਾਹਮੁਖੀ: لہور) ਦਰਿਆ ਰਾਵੀ ਦੇ ਕੰਢੇ ਉੱਤੇ ਵਸਿਆ ਲਹਿੰਦੇ ਪੰਜਾਬ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਅਬਾਦੀ ਪੱਖੋਂ ਕਰਾਚੀ ਤੋਂ ਬਾਅਦ ਲਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਸਿਆਸੀ, ਰਹਿਤਲ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਸਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ। ਲਹੌਰ ਵਿੱਚ ਸ਼ਾਹੀ ਕਿਲਾ, ਸ਼ਾਲਾਮਾਰ ਬਾਗ਼, ਬਾਦਸ਼ਾਹੀ ਮਸਜਿਦ, ਮਕਬਰਾ ਜਹਾਂਗੀਰ ਅਤੇ ਮਕਬਰਾ ਨੂਰਜਹਾਂ ਮੁਗ਼ਲ ਦੌਰ ਦੀਆਂ ਯਾਦਗਾਰ ਇਮਾਰਤਾਂ ਅਤੇ ਸਿੱਖ ਅਤੇ ਬਰਤਾਨਵੀ ਦੌਰ ਦੀਆਂ ਇਮਾਰਤਾਂ ਮੌਜੂਦ ਹਨ।

ਜੀਵਨੀ

19ਵੀਂ ਸਦੀ ਵਿੱਚ ਛਾਪੀ ਗੁਰਦੁਆਰਾ ਬਾਬਾ ਅਟੱਲ ਦੀ ਦਵਾਰ ਉੱਤੇ ਗੁਰ ਨਾਨਕ ਦੀ ਖ਼ਿਆਲੀ ਪੇਂਟਿੰਗ
ਗੁਰ ਨਾਨਕ ਸਾਹਿਬ (1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਗਿਆਰਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਸਨ। ਗੁਰ ਨਾਨਕ ਸਾਹਿਬ ਨੇ ਦੂਰ ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਬਰਾਦਰਾਨਾ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਕ, ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਕੁਝ ਮੁੱਖ ਹਨ। ਇਹ ਸਿੱਖ ਮਜ਼੍ਹਬੀ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਵਾਲ਼ੀ ਇਲਾਹੀ ਜੋਤ ਬਾਅਦ ਵਾਲ਼ੇ ਦਸ ਗੁਰੂਆਂ ਵਿੱਚ ਵੀ ਸੀ।

ਤਸਵੀਰਾਂ

ਰਲ਼ਵਾਂ ਵਿਕੀਮੀਡੀਆ

ਇਹਨਾਂ ਵਿਕੀਮੀਡੀਆ ਪ੍ਰ੍ਜੈਕਟਾਂ ਵਿੱਚ ਇਸ ਸਬਜੈਕਟ ਬਾਰੇ ਹੋਰ ਜ਼ਿਕਰ ਹੈ।
ਵਿਕੀਬੁਕਸ  ਵਿਕੀਮੀਡੀਆ ਕੌਮਨਜ਼ ਵਿਕੀਨਿਊਜ਼  ਵਿਕੀਕੁਓਟ  ਵਿਕੀਸੋਰਸ  ਵਿਕੀਵਰ੍ਸਟੀ  ਵਿਕੀਵੋਇਜ  ਵਿਕਸ਼ਨੇਰੀ  ਵਿਕੀਡਾਟਾ 
ਕਿਤਾਬਾਂ ਮੀਡੀਆ ਖ਼ਬਰਾਂ ਕੁਓਟ ਟੈਕਸਟ ਸਬਕ ਵਸੀਲੇ ਸਫ਼ਰ ਰਹਿਨੁਮਾਈ ਡੈਫ਼ੀਨਿਸ਼ਨਾਂ ਡਾਟਾਬੇਸ

ਪੰਜਾਬੀ ਵਿੱਚ ਵਿਕੀਪੀਡੀਆ

ਵਿਕੀਪੀਡੀਆ, ਅਜ਼ਾਦ ਇਨਸਾਈਕਲੋਪੀਡੀਆ ਸ਼ਾਹਮੁਖੀ پنجابی ਵਿੱਚ ਵੀ ਹੈ।