ਫਿਲਿਪ ਕੇ ਡਿੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Philip K Dick in early 1960s (photo by Arthur Knight).jpg
ਫਿਲਿਪ ਕੇ ਡਿੱਕ
ਜਨਮਫਿਲਿਪ ਕਿੰਡਰਡ ਡਿੱਕ
(1928-12-16)16 ਦਸੰਬਰ 1928
ਸ਼ਿਕਾਗੋ, ਇਲੀਨੋਇਸ, ਸੰਯੁਕਤ ਰਾਜ ਅਮਰੀਕਾ
ਮੌਤ2 ਮਾਰਚ 1982(1982-03-02) (ਉਮਰ 53)
ਸਾਂਤਾ ਆਨਾ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ
ਵੱਡੀਆਂ ਰਚਨਾਵਾਂ
ਕੌਮੀਅਤਅਮਰੀਕੀ
ਕਿੱਤਾਨਾਵਲਕਾਰ, ਕਹਾਣੀਕਾਰ, ਨਿਬੰਧਕਾਰ
ਲਹਿਰਪੋਸਟਮਾਡਰਨਿਜਮ
ਔਲਾਦ3
ਦਸਤਖ਼ਤ
ਵਿਧਾਸਾਇੰਸ ਫ਼ਿਕਸ਼ਨ, ਪੈਰਾਨੋਇਡ ਫਿਕਸ਼ਨ, ਦਾਰਸ਼ਨਿਕ ਫਿਕਸ਼ਨ

ਫਿਲਿਪ ਕਿੰਡਰਡ ਡਿੱਕ (16 ਦਸੰਬਰ, 1928 – 2 ਮਾਰਚ, 1982) ਇਕ ਅਮਰੀਕੀ ਲੇਖਕ ਸੀ ਜਿਸ ਨੂੰ ਵਿਗਿਆਨਕ ਗਲਪ ਵਿੱਚ ਉਸਦੇ ਪ੍ਰਭਾਵਸ਼ਾਲੀ ਕੰਮ ਲਈ ਜਾਣਿਆ ਜਾਂਦਾ ਸੀ। ਉਸ ਦੀਆਂ ਰਚਨਾਵਾਂ ਦੇ ਦਾਰਸ਼ਨਿਕ, ਸਮਾਜਿਕ ਅਤੇ ਰਾਜਨੀਤਿਕ ਥੀਮ ਹਨ ਅਤੇ ਇਜਾਰੇਦਾਰ ਕਾਰਪੋਰੇਸ਼ਨਾਂ, ਬਦਲਵੇਂ ਬ੍ਰਹਿਮੰਡਾਂ, ਤਾਨਾਸ਼ਾਹੀ ਸਰਕਾਰਾਂ, ਅਤੇ ਚੇਤਨਾ ਦੀਆਂ ਬਦਲੀਆਂ ਹਾਲਤਾਂ ਦੀਆਂ ਕਹਾਣੀਆਂ ਹਨ।ਉਸ ਦੀਆਂ ਲਿਖਤਾਂ ਵਿੱਚ ਅਧਿਆਤਮ ਅਤੇ ਧਰਮ ਸ਼ਾਸਤਰ ਵਿੱਚ ਉਸ ਦੀ ਦਿਲਚਸਪੀ ਦੀ ਝਲਕ ਮਿਲਦੀ ਹੈ, ਅਤੇ ਅਕਸਰ ਅਸਲੀਅਤ ਦੀ ਪ੍ਰਕਿਰਤੀ, ਪਛਾਣ, ਨਸ਼ੀਲੇ ਪਦਾਰਥਾਂ ਦੀ ਕੁਵਰਤੋਂ, ਸਕਿਜ਼ੋਫਰੇਨੀਆ, ਅਤੇ ਪਾਰਗਾਮੀ ਤਜਰਬਿਆਂ ਨੂੰ ਮੁਖ਼ਾਤਿਬ ਹੁੰਦੇ ਹੋਏ ਇਹ ਆਪਣੇ ਜੀਵਨ ਦੇ ਤਜ਼ੁਰਬਿਆਂ ਨੂੰ ਅਧਾਰ ਬਣਾਉਂਦਾ ਹੈ। 

ਇਲੀਨੋਇਸ ਵਿੱਚ ਪੈਦਾ ਹੋਇਆ, ਉਹ ਆਖਰਕਾਰ ਕੈਲੀਫੋਰਨੀਆ ਚਲਿਆ ਗਿਆ ਅਤੇ 1950 ਦੇ ਦਹਾਕੇ ਵਿੱਚ ਵਿਗਿਆਨਕ ਗਲਪ ਦੀਆਂ ਕਹਾਣੀਆਂ ਛਾਪਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਕਹਾਣੀਆਂ ਨੂੰ ਸ਼ੁਰੂ ਵਿੱਚ ਬਹੁਤ ਘੱਟ ਵਪਾਰਕ ਸਫਲਤਾ ਪ੍ਰਾਪਤ ਹੋਈ ਸੀ।[1]  ਉਸ ਦੇ 1962 ਦੇ ਬਦਲਵੇਂ ਇਤਿਹਾਸ ਦੇ ਨਾਵਲ 'ਦ ਮੈਨ ਇਨ ਦ ਹਾਈ ਕਾਸਲ' ਲਈ ਡਿਕ ਨੂੰ ਪਹਿਲਾਂ ਪਹਿਲ ਪ੍ਰਸ਼ੰਸਾ ਮਿਲੀ, ਜਿਸ ਵਿੱਚ ਸਭ ਤੋਂ ਵਧੀਆ ਨਾਵਲ ਲਈ ਹਿਊਗੋ ਅਵਾਰਡ ਸ਼ਾਮਲ ਸੀ।[2] ਇਸ ਉਪਰੰਤ ਉਸ ਨੇ ਡੂ ਐਂਡਰੋਇਡਜ਼ ਡਰੀਮ ਆਫ ਇਲੈਕਟ੍ਰਿਕ ਸ਼ੀਪ? (1968) ਅਤੇ ਉਬੀਕ (1969) ਵਰਗੇ ਸਾਇੰਸ ਗਲਪ ਦੇ ਨਾਵਲ ਲਿਖੇ। ਉਸ ਦੇ 1974 ਦੇ ਨਾਵਲ ਫਲੋ ਮਾਈ ਟੀਅਰਸ, ਦ ਪੋਲੀਸਮੇਨ ਸੈੱਡ ਨੇ ਬਿਹਤਰੀਨ ਨਾਵਲ ਲਈ ਜੌਨ ਡਬਲਯੂ ਕੈਪਬੈਲ ਮੈਮੋਰੀਅਲ ਅਵਾਰਡ ਜਿੱਤਿਆ। [3] ਫ਼ਰਵਰੀ-ਮਾਰਚ 1974 ਵਿੱਚ ਲੜੀਵਾਰ ਧਾਰਮਿਕ ਤਜਰਬਿਆਂ ਦੇ ਬਾਅਦ, ਡਿਕ ਦੀ ਰਚਨਾ ਨੇ ਧਰਮ ਸ਼ਾਸਤਰ, ਦਰਸ਼ਨ ਅਤੇ ਅਸਲੀਅਤ ਦੀ ਪ੍ਰਕਿਰਤੀ ਦੇ ਮੁੱਦਿਆਂ ਬਾਰੇ ਵਧੇਰੇ ਸਪਸ਼ਟ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਇੱਕ ਸਕੈਨਰ ਡਾਰਕਲੀ (1977) ਅਤੇ ਵੈਲੀਸ (1981) ਵਰਗੇ ਨਾਵਲਾਂ ਵਿੱਚ।[4]  ਇਨ੍ਹਾਂ ਥੀਮਾਂ ਬਾਰੇ ਉਸ ਦੀਆਂ ਗੈਰ-ਗਲਪ ਲਿਖਤਾਂ ਦਾ ਸੰਗ੍ਰਹਿ ਮਰਨ ਉਪਰੰਤ ਫਿਲਿਪ ਕੇ. ਡਿਕ ਦੀ ਐਕਸੀਜਿਸਿਸ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਸੀ। 53 ਸਾਲ ਦੀ ਉਮਰ ਵਿੱਚ ਸਟਰੋਕ ਤੋਂ ਪੈਦਾ ਹੋਈਆਂ ਜਟਿਲਤਾਵਾਂ ਕਾਰਨ 1982 ਵਿੱਚ ਉਸਦੀ ਮੌਤ ਹੋ ਗਈ। 

ਡਿਕ ਦੀ ਲਿਖਤਾਂ ਵਿੱਚ 44 ਪ੍ਰਕਾਸ਼ਿਤ ਨਾਵਲ ਅਤੇ ਤਕਰੀਬਨ 121 ਨਿੱਕੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਉਹਨਾਂ ਦੇ ਜੀਵਨ ਕਾਲ ਦੌਰਾਨ ਵਿਗਿਆਨ ਗਲਪ ਦੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ। [5]  ਡਿੱਕ ਦੇ ਕੰਮਾਂ ਤੇ ਆਧਾਰਿਤ ਕਈ ਮਸ਼ਹੂਰ ਫਿਲਮਾਂ ਬਣਾਈਆਂ ਗਈਆਂ ਹਨ, ਜਿਵੇਂ ਕਿ ਬਲੇਡ ਰਨਰ (1982), ਟੋਟਲ ਰੀਕਾਲ (1990 ਅਤੇ 2012 ਵਿੱਚ ਦੋ ਵਾਰ ਬਣਾਈ ਗਈ), ਮਿਨੌਰਟੀ ਰਿਪੋਰਟ (2002), ਏ ਸਕੈਨਰ ਡਾਰਕਲੀ (2006) ਅਤੇ ਅਡਜਸਟਮੈਂਟ ਬਿਊਰੋ (2011)। 2005 ਵਿੱਚ, ਟਾਈਮ  ਨੇ ਉਬਿਕ  ਨੂੰ 1923 ਤੋਂ ਬਾਅਦ ਪ੍ਰਕਾਸ਼ਿਤ 100 ਸਭ ਤੋਂ ਵਧੀਆ ਅੰਗਰੇਜ਼ੀ-ਭਾਸ਼ੀ ਨਾਵਲਾਂ ਵਿੱਚੋਂ ਇੱਕ ਗਿਣਿਆ।[6] 2007 ਵਿੱਚ, ਡਿੱਕ ਲਾਇਬ੍ਰੇਰੀ ਆਫ਼ ਅਮਰੀਕਾ ਦੀ ਲੜੀ ਵਿੱਚ ਸ਼ਾਮਲ ਕੀਤਾ ਜਾਣ ਵਾਲਾ ਪਹਿਲਾ ਵਿਗਿਆਨ ਗਲਪ ਲੇਖਕ ਬਣ ਗਿਆ। [7][8][9][10]

ਹਵਾਲੇ[ਸੋਧੋ]

  1. Liukkonen, Petri. "Philip K. Dick". Books and Writers (kirjasto.sci.fi). Finland: Kuusankoski Public Library. Archived from the original on April 25, 2007. 
  2. "1963 Award Winners & Nominees". Worlds Without End. Retrieved June 26, 2009. 
  3. "1975 Award Winners & Nominees". Worlds Without End. Retrieved June 26, 2009. 
  4. Behrens, Richard; Allen B. Ruch (March 21, 2003). "Philip K. Dick". The Scriptorium. The Modern Word. Archived from the original on April 12, 2008. Retrieved April 14, 2008. 
  5. Kimbell, Keith. "Ranked: Movies Based on Philip K. Dick Stories". Metacritic. Retrieved November 20, 2013. 
  6. Grossman, Lev (October 16, 2005). "Ubik – ALL-TIME 100 Novels". Time. Archived from the original on ਮਈ 24, 2009. Retrieved April 14, 2008.  Check date values in: |archive-date= (help)
  7. Stoffman, Judy "A milestone in literary heritage" Archived 2012-10-06 at the Wayback Machine. Toronto Star (February 10, 2007) Archived October 6, 2012, at the Wayback Machine.
  8. Library of America Philip K. Dick: Four Novels of the 1960s
  9. Library of America H.P. Lovecraft: Tales
  10. Associated Press "Library of America to issue volume of Philip K. Dick" USA Today (November 28, 2006)