ਫੂਲ ਵਾਲੋਂ ਕੀ ਸੈਰ
ਫੂਲ ਵਾਲੋਂ ਕੀ ਸੈਰ ਭਾਵ " ਫੁੱਲਾਂ ਦਾ ਜਲੂਸ" ਦਿੱਲੀ ਦੇ ਫੁੱਲਾਂ ਵਿਕਰੇਤਾਵਾਂ ਦੁਆਰਾ ਸਾਲਾਨਾ ਜਸ਼ਨ ਹੈ। ਇਹ ਤਿੰਨ ਦਿਨ ਦਾ ਤਿਉਹਾਰ, ਆਮ ਤੌਰ 'ਤੇ ਸਤੰਬਰ ਦੇ ਮਹੀਨੇ ਵਿੱਚ ਮਹਿਰੌਲੀ ਦੇ ਖੇਤਰ' ਚ ਬਰਸਾਤ ਰੁੱਤ ਦੇ ਬਾਅਦ ਹੁੰਦਾ ਹੈ। ਇਹ ਦਿੱਲੀ ਦੀ ਸਾਂਝੀ ਸੰਸਕ੍ਰਿਤੀ ਦੀ ਇੱਕ ਉਦਾਹਰਣ ਵਜੋਂ ਵੇਖਿਆ ਜਾਂਦਾ ਹੈ, ਜਿਸਨੇ ਸ਼ਹਿਰ ਵਿੱਚ ਫਿਰਕੂ ਸਦਭਾਵਨਾ ਦੇ ਵਾਤਾਵਰਣ ਨੂੰ ਹੁਲਾਰਾ ਦਿੱਤਾ ਹੈ, ਅਤੇ ਅੱਜ ਵੀ ਇਹ ਤਿਉਹਾਰ ਹਿੰਦੂ ਅਤੇ ਮੁਸਲਮਾਨ ਦੋਵਾਂ ਵਲੋਂ ਇਕੋ ਜਿੰਨੇ ਉਤਸਾਹ ਨਾਲ ਮਨਾਇਆ ਜਾਂਦਾ ਹੈ।[1]
ਇਸ ਧਰਮ ਨਿਰਪੱਖ ਤਿਉਹਾਰ ਵਿੱਚ ਇੱਕ ਜਲੂਸ ਸ਼ਾਮਲ ਹੈ, ਜਿਸ ਦੀ ਅਗਵਾਈ ਸ਼ਹਿਨਾਈ ਖਿਡਾਰੀ ਅਤੇ ਨ੍ਰਿਤਕ ਕਰਦੇ ਹਨ। ਉਹ ਫੁੱਲਦਾਰ ਪੱਖੇ ਭੇਟ ਕਰਨ ਲਈ ਦੇਵੀ ਜੋਗ ਮਾਇਆ ਦੇ ਅਸਥਾਨ ਯੋਗਮਾਯਾ ਮੰਦਰ, ਅਤੇ ਮਹਿਰੌਲੀ ਬਾਜ਼ਾਰ ਰਾਹੀਂ ਹੋ ਕੇ 13 ਵੀਂ ਸਦੀ ਦੇ ਸੂਫੀ ਸੰਤ, ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਤੱਕ ਜਾਂਦੇ ਹਨ।
ਸੈਰ-ਏ-ਗੁਲ ਫਰੋਸ਼ਾਂ ਦੇ ਨਾਂ ਨਾਲ ਵੀ ਜਾਣਿਆ ਜਾਂਦੇ ਇਸ ਤਿੰਨ ਦਿਨਾ ਤਿਉਹਾਰ ਦੌਰਾਨ, ਫੁੱਲ ਵਿਕਰੇਤਾ ਆਉਣ ਵਾਲੇ ਸਾਲ ਵਿੱਚ ਦੋਵਾਂ ਅਸਥਾਨਾਂ 'ਤੇ ਫੁੱਲਾਂ ਨਾਲ ਬਣਾਏ ਵੱਡੇ ਪੱਖੇ ਭੇਟ ਕਰਕੇ ਇੱਕ ਵਧੀਆ ਫੁੱਲਾਂ ਦੇ ਮੌਸਮ ਲਈ ਅਰਦਾਸ ਕਰਦੇ ਹਨ। [ਹਵਾਲਾ ਲੋੜੀਂਦਾ][2]
ਜਦੋਂ ਇਸਦੀ ਪਹਿਲੀ ਵਾਰ ਕਲਪਨਾ ਕੀਤੀ ਗਈ ਸੀ, ਉਦੋਂ ਮੁਗਲ ਸਮਰਾਟ ਨੂੰ ਆਪਣਾ ਸਰਪ੍ਰਸਤ ਬਣਾਇਆ ਗਿਆ ਸੀ। ਹੁਣ ਇਸ ਤਿਉਹਾਰ ਦਾ ਮੁੱਖ ਸਰਪ੍ਰਸਤ ਭਾਰਤ ਦਾ ਪ੍ਰਧਾਨਮੰਤਰੀ ਹੁੰਦਾ ਹੈ। ਜਵਾਹਰ ਲਾਲ ਨਹਿਰੂ ਨੇ 1962 ਵਿੱਚ ਉਤਸਵ ਨੂੰ ਮੁੜ ਸੁਰਜੀਤ ਕੀਤਾ ਅਤੇ ਇਸਦਾ ਉਦਘਾਟਨ ਕੀਤਾ ਸੀ, ਅਤੇ ਉਸ ਤੋਂ ਬਾਅਦ ਸਾਰੇ ਪ੍ਰਧਾਨਮੰਤਰੀਆਂ ਨੇ ਉਤਸਵ ਵਿੱਚ ਬਰਾਬਰ ਹਿੱਸਾ ਲਿਆ ਹੈ। ਇੱਕ ਹੋਰ ਪਰੰਪਰਾ ਇਹ ਹੈ ਕਿ ਭਾਰਤ ਦੇ ਰਾਸ਼ਟਰਪਤੀ, ਦਿੱਲੀ ਦੇ ਮੁੱਖ ਮੰਤਰੀ ਅਤੇ ਸ਼ਹਿਰ ਦੇ ਉਪ ਰਾਜਪਾਲ ਨੂੰ ਵੀ ਇਸ ਤਰ੍ਹਾਂ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਤਾਜ਼ਾ ਵਾਧਾ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰਕ ਟਰੁੱਪ ਆਉਂਦੇ ਹਨ, ਜੋ ਮੁੱਖ ਸਮਾਗਮ ਵਿੱਚ ਗਾਣੇ, ਨ੍ਰਿਤ ਅਤੇ ਨਾਟਕ ਪੇਸ਼ ਕਰਦੇ ਹਨ ਜੋ ਮਹਾਰੌਲੀ ਦੇ 'ਜਹਾਜ਼ ਸ਼ਮਸੀ' ਦੇ ਇੱਕ ਕੋਨੇ ਵਿੱਚ ਸਥਿਤ ਵਿੱਚ 'ਜਾਹਜ਼ ਮਹਿਲ' ਵਿਖੇ ਆਯੋਜਤ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹਿਲ ਦਾ ਨਿਰਮਾਣ ਲੋਧੀ ਖ਼ਾਨਦਾਨ ਦੇ ਯੁੱਗ ਵਿੱਚ ਕੀਤਾ ਗਿਆ ਸੀ। ਇਸ ਵਾਧੇ ਨਾਲ ਇਹ ਤਿਉਹਾਰ ਆਪਣੀ ਫਿਰਕੂ ਸਦਭਾਵਨਾ ਦੇ ਟੀਚੇ ਤੋਂ ਪਾਰ ਕੌਮੀ ਏਕੀਕਰਣ ਦਾ ਉਤਸਵ ਬਣ ਗਿਆ ਹੈ।[1][3]
ਮੁੱਢ
[ਸੋਧੋ]ਹਵਾਲੇ
[ਸੋਧੋ]- ↑ 1.0 1.1 Communal harmony, the Delhi way Archived 2004-11-22 at the Wayback Machine. The Hindu, 18 October 2004.
- ↑ 5 October 2001 Press Information Bureau, Govt. of India. "The President Shri K.R. Narayanan receiving the ' Pankha' of Phool Walon Ki Sair from the members of Anjuman Sair-e-Gul Faroshan in New Delhi on October 5, 2001."
- ↑ "Kalam presented floral 'pankha'". The Tribune. Chandigarh. 7 October 2004. Retrieved 25 February 2019.