ਫੇਥ ਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੇਥ ਹਿਲ
Faith Hill.jpg
2009 ਵਿੱਚ ਅਮਰੀਕੀ ਫੌਜ ਲਈ ਇੱਕ ਸ਼ਰਧਾਂਜਲੀ ਸਮਾਰੋਹ ਤੇ ਹਿਲ
ਜਨਮ ਔਡਰੀ ਫੇਥ ਪੈਰੀ
(1967-09-21) ਸਤੰਬਰ 21, 1967 (ਉਮਰ 51)
ਰਿਡਗਲੈਂਡ, ਮਿਸੀਸਿੱਪੀ, ਅਮਰੀਕਾ
ਪੇਸ਼ਾ
  • ਗਾੲਿਕਾ
  • ਰਿਕਾਰਡ ਨਿਰਮਾਤਾ
ਸਾਥੀ ਡੈਨੀਅਲ ਹਿਲ (m. 1988–1994; ਤਲਾਕ)
ਟਿਮ ਮੈਕਗ੍ਰਾਅ (m. 1996–present)
ਬੱਚੇ 3
ਸੰਗੀਤਕ ਕਰੀਅਰ
ਸਾਜ਼ ਵੋਕਲਜ਼
ਸਰਗਰਮੀ ਦੇ ਸਾਲ 1993–present
ਲੇਬਲ
  • ਵਾਰਨਰ ਬ੍ਰੋਜ਼. ਰਿਕਾਰਡ
  • ਅਰਿਸਟਾ ਨੈਸ਼ਵਿਲ
ਸਬੰਧਤ ਐਕਟ ਟਿਮ ਮੈਕਗ੍ਰਾਅ
ਵੈੱਬਸਾਈਟ faithhill.com

ਔਡਰੀ ਫੇਥ ਮੈਕਗ੍ਰਾਅ (ਜਨਮ 21 ਸਤੰਬਰ, 1967) ਇੱਕ ਅਮਰੀਕੀ ਗਾਇਕਾ ਅਤੇ ਰਿਕਾਰਡ ਨਿਰਮਾਤਾ ਹੈ। ੳੁਹ ਦੇਸ਼ ਦੇ ਸਭ ਤੋਂ ਸਫਲ ਕਲਾਕਾਰਾਂ ਵਿੱਚੋਂ ਇੱਕ ਹੈ। ੳੁਸਦੀਅਾਂ ਵਿਸ਼ਵ ਭਰ ਵਿੱਚ 40 ਮਿਲੀਅਨ ਤੋਂ ਵੱਧ ਐਲਬਮ ਵਿਕ ਚੁੱਕੀਅਾਂ ਹਨ।[1] ੳੁਸਦਾ ਵਿਅਾਹ ਅਮਰੀਕੀ ਗਾੲਿਕ ਟਿਮ ਮੈਕਗ੍ਰਾਅ ਨਾਲ ਹੋੲਿਅਾ ਹੈ, ਜਿਸ ਨਾਲ ਉਸਨੇ ਕਈ ਦੋਗਾਣੇ ਗੀਤ ਗਾੲੇ ਹਨ।

ਹਿਲ ਦੀਅਾਂ ਪਹਿਲੀਅਾਂ ਦੋ ਅੈਲਬਮ ਟੇਕ ਮੀ ਅੈਜ਼ ਅਾੲੀ ਅੈੱਮ (1993) ਅਤੇ ੲਿਟ ਮੈਟਰਜ਼ ਟੂ ਮੀ (1995) ਜ਼ਬਰਦਸਤ ਸਫਲ ਰਹੀਅਾਂ ਅਤੇ ਬਿਲਬੋਰਡ ਚਾਰਟ ਦੇ ਟਾੱਪ 3 ਵਿੱਚ ਰਹੀਅਾਂ। ਉਸਨੇ ਆਪਣੀ ਅਗਲੀ ਦੋ ਐਲਬਮਾਂ ਫੇਥ (1998) ਅਤੇ ਬ੍ਰੀਥ (1999) ਦੇ ਨਾਲ ਮੁੱਖ ਸਫਲਤਾ ਪ੍ਰਾਪਤ ਕੀਤੀ। ਫੇਥ ਨੇ 1998 ਦੇ ਸ਼ੁਰੂ ਵਿੱਚ ਆਪਣੇ ਪਹਿਲੇ ਅੰਤਰਰਾਸ਼ਟਰੀ ਹਿੱਟ ਦੀ ਕਿੱਸ ਦੀ ਸਿਰਜਣਾ ਕੀਤੀ ਜਦਕਿ ਬ੍ਰੀਥ ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਬਣ ਗਈ। ਇਸਦੀ ਦੁਨੀਆ ਭਰ ਵਿੱਚ ਭਾਰੀ ਮਾਤਰਾ ਵਿੱਚ ਵਿਕਰੀ ਹੋੲੀ ਅਤੇ ਹਿਲ ਨੇ ਤਿੰਨ ਗ੍ਰੈਮੀ ਪੁਰਸਕਾਰ ਜਿੱਤੇ।

2001 ਵਿੱਚ ੳੁਸਨੇ ਦੇਅਰ ਯੂ ਵਿਲ ਬੀ ਗੀਤ ਰਿਕਾਰਡ ਕੀਤਾ, ਇਹ ਇੱਕ ਅੰਤਰਰਾਸ਼ਟਰੀ ਹਿੱਟ ਅਤੇ ਯੂਰਪ ਵਿੱਚ ਉਸ ਦਾ ਸਭ ਤੋਂ ਵੱਧ ਵਿਕਣ ਵਾਲਾ ਸਿੰਗਲ ਬਣ ਗਿਆ। ੳੁਸਦੀਅਾਂ ਅਗਲੀਅਾਂ ਦੋ ਅੈਲਬਮ ਕਰਾੲੀ (2002) ਅਤੇ ਫਾੲਿਰਫਲਾੲੀਜ਼ (2005) ਦੋਵੇਂ ਵਪਾਰਕ ਤੌਰ 'ਤੇ ਸਫਲਤ ਰਹੀਅਾਂ ਅਤੇ ੳੁਸਦੇ ਅਗਲੇ ਦੋ ਸਿੰਗਲ ਗੀਤਾਂ ਮਿਸੀਸਿੱਪੀ ਗ੍ਰਲ ਅਤੇ ਲਾੲੀਕ ਵੀ ਨੈਵਰ ਲਵਡ ਅੈਟ ਅਾਲ ਨਾਲ ੳੁਹ ੲਿੱਕ ਹੋਰ ਗ੍ਰੈਮੀ ਅਵਾਰਡ ਜਿੱਤ ਗੲੀ। ਉਸ ਦਾ ਮੈਕਗ੍ਰਾਾਅ ਨਾਲ ਸੋਲ 2 ਸੋਲ ਦੂਜਾ ਟੂਰ (2006) ਮੁਲਕ ਦਾ ਸਭ ਤੋਂ ਵੱਧ ਕਮਾੲੀ ਕਰਨ ਵਾਲਾ ਟੂਰ ਰਿਹਾ।

ਹਿੱਲ ਨੇ ਪੰਜ ਗ੍ਰੈਮੀ ਪੁਰਸਕਾਰ, 15 ਅਕੈਡਮੀ ਆਫ ਕੰਟਰੀ ਮਿੳੂਜ਼ਿਕ ਅਵਾਰਡ, 6 ਅਮਰੀਕੀ ਮਿੳਜ਼ਿਕ ਅਵਾਰਡ ਅਤੇ ਕਈ ਹੋਰ ਪੁਰਸਕਾਰ ਜਿੱਤੇ ਹਨ।

ਮੁੱਢਲਾ ਜੀਵਨ[ਸੋਧੋ]

ਹਿਲ ਦਾ ਜਨਮ 21 ਸਤੰਬਰ, 1967 ਨੂੰ ਰਿਡਗਲੈਂਡ, ਮਿਸੀਸਿੱਪੀ ਵਿਲ਼ੇ ਹੋੲਿਅਾ। ਉਹ ਇੱਕ ਬਾਲ ਦੇ ਰੂਪ ਵਿੱਚ ਗੋਦ ਲਿਆ ਗਿਆ ਸੀ ਅਤੇ ੳੁਸਦਾ ਨਾਮ ਔਡਰੀ ਫੇਥ ਪੈਰੀ ਰੱਖਿਅਾ ਗਿਅਾ ਸੀ। ਉਸ ਦੇ ਗੋਦ ਲੈਣ ਵਾਲੇ ਮਾਤਾ-ਪਿਤਾ, ਅੈਡਨਾ ਅਤੇ ਟੈੱਡ ਪੇਰੀ ਸਨ।[2] ਹਿਲ ਦੀ ਵੋਕਲ ਪ੍ਰਤਿਭਾ ਜਲਦੀ ਹੀ ੳੁੱਭਰ ਗਈ ਸੀ, ਅਤੇ ਸੱਤ ਸਾਲ ਦੀ ੳੁਮਰ ਵਿੱਚ ਅਾਪਣੀ ਪਹਿਲੀ ਵਾਰ ਜਨਤਕ ਤੋਰ 'ਤੇ ਗਾੲਿਅਾ ਸੀ। 1976 ਵਿੱਚ, ਆਪਣੇ 9 ਵੇਂ ਜਨਮਦਿਨ ਤੋਂ ਕੁਝ ਦਿਨ ਪਹਿਲਾਂ, ਉਸਨੇ ਐਲਵਿਸ ਪਰੈਸਲੇ ਦਾ ਇੱਕ ਸੰਗੀਤ ਸਮਾਰੋਹ ਦੇਖਿਅਾ, ਜਿਸਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਜਦੋਂ ੳੁਹ ਕਿਸ਼ੋਰ ਅਵਸਥਾ ਵਿੱਚ ਸੀ ਤਾਂ ੳੁਹ ਨੇੜਲੇ ਚਰਚਾਂ ਵਿੱਚ ਗਾੲਿਅਾ ਕਰਦੀ ਸੀ। 17 ਸਾਲ ਦੀ ੳੁਮਰ ਵਿੱਚ, ਹਿਲ ਨੇ ਸਥਾਨਕ ਬੈਂਡ ਬਣਾੲਿਅਾ। ਉਸਨੇ 1986 ਵਿੱਚ ਮੈਕਲੋਰੀਨ ਅਟੈਂਡੈਂਸ ਸੈਂਟਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਥੋੜ੍ਹੇ ਸਮੇਂ ਲਈ ਹਿੰਦ ਜੂਨੀਅਰ ਕਾਲਜ ਵਿੱਚ ਦਾਖ਼ਲਾ ਲਿਅਾ। 19 ਸਾਲ ਦੀ ਉਮਰ ਵਿੱਚ ਉਹ ਸਕੂਲ ਛੱਡ ਕੇ ਅਾਪਣਾ ਗਾਇਕ ਬਣਨ ਦਾ ਸੁਪਨਾ ਪੂਰਾ ਕਰਨ ਲੲੀ ਨੈਸ਼ਵਿਲ ਚਲੀ ਗੲੀ। ਨੇਸ਼ਵਿਲ ਦੇ ਆਪਣੇ ਮੁੱਢਲੇ ਦਿਨਾਂ ਵਿੱਚ, ਹਿਲ ਨੇ ਰੇਬਾ ਮਕੲੇਂਟਾਇਰ ਲਈ ਬੈਕਅਪ ਗਾਇਕ ਬਣਨ ਦੀ ਆਡੀਸ਼ਨ ਕੀਤੀ, ਪਰ ੳੁਸਨੂੰ ਨੌਕਰੀ ਨਹੀਂ ਮਿਲੀ।[3]

1988 ਵਿੱਚ, ਉਸ ਨੇ ਸੰਗੀਤ ਪ੍ਰਕਾਸ਼ਨ ਕਾਰਜਕਾਰੀ ਡੈਨੀਏਲ ਹਿਲ ਨਾਲ ਵਿਆਹ ਕੀਤਾ ਸੀ।[4] ਇੱਕ ਸਹਿ ਕਰਮਚਾਰੀ ਨੇ ਇੱਕ ਦਿਨ ਹਿਲ ਨੂੰ ਗਾੳੁਂਦੇ ਹੋੲੇ ਸੁਣਿਆ ਅਤੇ ਛੇਤੀ ਹੀ ਸੰਗੀਤ ਪਬਲਿਸ਼ਿੰਗ ਕੰਪਨੀ ਦੇ ਮੁਖੀ ਉਸ ਨੂੰ ਫਰਮ ਲਈ ਇੱਕ ਡੈਮੋ ਗਾਇਕ ਬਣਨ ਲਈ ਉਤਸਾਹਿਤ ਕੀਤਾ।[5] ਉਸਨੇ ਗੀਤਕਾਰ ਗੈਰੀ ਬੁਰ ਲਈ ਬੈਕਅਪ ਵੋਕਲ ਗਾੲਿਅਾ। ਉਨ੍ਹਾਂ ਪ੍ਰਦਰਸ਼ਨਾਂ ਵਿੱਚੋਂ ਇੱਕ ਦੌਰਾਨ, ਵਾਰਨਰ ਬ੍ਰੌਸ. ਦਾ ਇੱਕ ਕਾਰਜਕਾਰੀ ਅਧਿਕਾਰੀ ਦਰਸ਼ਕਾਂ ਵਿੱਚ ਸੀ ਅਤੇ ੳੁਹ ਹਿਲ ਦੀ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੋੲਿਅਾ, ਉਸ ਨੇ ਹਿਲ ਨਾਲ ਇੱਕ ਰਿਕਾਰਡਿੰਗ ਇਕਰਾਰਨਾਮੇ 'ਤੇ ਹਸਤਾਖਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਉਸ ਦੇ ਐਲਬਮ ਦੀ ਰਿਲੀਜ਼ ਤੋਂ ਥੋੜ੍ਹੀ ਦੇਰ ਬਾਅਦ, ਹਿਲ ਡੈਨੀਅਲ ਤੌਂ ਵੱਖ ਹੋ ਗਈ. ਉਹ ਅਤੇ ੳੁਹਨਾਂ ਦਾ 1994 ਵਿੱਚ ਤਲਾਕ ਹੋ ਗਿਅਾ।[6]

ਹਵਾਲੇ[ਸੋਧੋ]

  1. Whitaker, Sterling (December 23, 2015). "Faith Hill Honored by Mississippi Home Town". Taste of Country. Retrieved January 1, 2016. 
  2. "Faith Hill Biography". People. Time Inc. Retrieved 15 February 2014. 
  3. http://transcripts.cnn.com/TRANSCRIPTS/0604/21/lkl.01.html%7CAired April 21, 2006}}
  4. Haislop, Neil (May 2, 2007). "Country Q&A: Week of May 2, 2007". Great American Country. Scripps Networks. LLC. Archived from the original on January 3, 2013. Retrieved February 13, 2014. 
  5. Huey, Steve. [[[:ਫਰਮਾ:BillboardURLbyName]] "Faith Hill"] Check |url= value (help). Allmusic. Retrieved April 23, 2007. 
  6. "Faith Hill Biography". The Biography Channel. A+E Television Networks, LLC. Retrieved February 13, 2014.