ਬਣਮਾਣਸ
Jump to navigation
Jump to search
ਬਣਮਾਣਸ (Hominoidea) ਅਫ਼ਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਦੇ ਪੁਰਾਣੇ ਜ਼ਮਾਨੇ ਦੇ ਪੂਛ-ਰਹਿਤ ਐਂਥਰੋਪੋਇਡ ਪ੍ਰਾਈਮੇਟਾਂ ਦੀ ਇੱਕ ਸ਼ਾਖਾ ਹੈ। ਇਹ ਪੁਰਾਣੀ ਦੁਨੀਆ ਬਾਂਦਰਾਂ ਦਾ ਇੱਕ ਸਿਸਟਰ ਗਰੁੱਪ ਹੈ, ਜੋ ਮਿਲ ਕੇ ਕੈਟਾਰਾਹੀਨ ਕਲੇਡ ਬਣਾਉਂਦੇ ਹਨ। ਇਹ ਹੋਰ ਪ੍ਰਾਈਮੇਟਾਂ ਤੋਂ ਇਸ ਗੱਲੋਂ ਭਿੰਨ ਹਨ ਕਿ ਇਨ੍ਹਾਂ ਵਿੱਚ ਟਾਹਣੀਆਂ ਤੇ ਬਾਹਾਂ ਦੇ ਬਲ ਝੂਟਣ ਦੇ ਪ੍ਰਭਾਵ ਨਾਲ ਮੋਢੇ ਦੇ ਜੋੜ ਦੀ ਹਿੱਲਣ ਜੁੱਲਣ ਦੀ ਆਜ਼ਾਦੀ ਦੀ ਡਿਗਰੀ ਕਿਤੇ ਵਧੇਰੇ ਹੁੰਦੀ ਹੈ। ਰਵਾਇਤੀ ਅਤੇ ਗ਼ੈਰ-ਵਿਗਿਆਨਕ ਵਰਤੋਂ ਵਿਚ, "ਬਣਮਾਣਸ" ਸ਼ਬਦ ਵਿੱਚ ਮਨੁੱਖ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ, ਅਤੇ ਇਸ ਪ੍ਰਕਾਰ ਇਹ ਵਿਗਿਆਨਿਕ ਟੈਕਸੋਨ ਹੋਮੀਨੋਇਡਾ ਦੇ ਤੁਲ ਨਹੀਂ ਹੈ। ਸੁਪਰਫੈਮਲੀ ਹੋਮੀਨੋਇਡਾ ਦੀਆਂ ਦੋ ਆਮ ਸ਼ਾਖਾਵਾਂ ਹਨ: ਗਿੱਬਨ, ਜਾਂ ਛੋਟੇ ਬਣਮਾਣਸ; ਅਤੇ ਹੋਮੀਨਿਡ, ਜਾਂ ਵੱਡੇ ਬਣਮਾਣਸ।