ਬਰਜਿੰਦਰ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਜਿੰਦਰ ਚੌਹਾਨ
ਬਰਜਿੰਦਰ ਚੌਹਾਨ
ਜਨਮਬਰਜਿੰਦਰ ਸਿੰਘ
ਨਾਭਾ , ਪੰਜਾਬ, (ਭਾਰਤ)
ਕੌਮੀਅਤਭਾਰਤੀ
ਨਸਲੀਅਤਪੰਜਬੀ ਸਿੱਖ
ਨਾਗਰਿਕਤਾਭਾਰਤੀ
ਸਿੱਖਿਆਐਮ ਏ (ਪੰਜਾਬੀ), ਪੀ ਐਚ ਡੀ
ਕਿੱਤਾਲੇਖਕ, ਕਵੀ
ਪ੍ਰਮੁੱਖ ਕੰਮਪੌਣਾਂ ਉੱਤੇ ਦਸਤਖ਼ਤ
ਔਲਾਦਇੱਕ ਬੇਟਾ
ਵਿਧਾਗਜ਼ਲ

ਬਰਜਿੰਦਰ ਚੌਹਾਨ ਗ਼ਜ਼ਲ ਰਚਨਾ ਲਈ ਜਾਣਿਆ ਜਾਂਦਾ ਪੰਜਾਬੀ ਸ਼ਾਇਰ ਹੈ। ਗ਼ਜ਼ਲ ਨਾਲ ਉਸਨੂੰ ਬੇਹੱਦ ਲਗਾਅ ਹੈ ਅਤੇ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਗ਼ਜ਼ਲ ਉੱਤੇ ਹੀ ਪੀਐੱਚਡੀ.ਕੀਤੀ ਹੈ। 13 ਜੁਲਾਈ 1987 ਤੋਂ ਉਹ ਗੁਰੂ ਸ੍ਰੀ ਨਾਨਕ ਦੇਵ ਖ਼ਾਲਸਾ ਕਾਲਜ, ਦਿੱਲੀ ਵਿਖੇ ਅਧਿਆਪਕ ਹੈ।[1]

ਪ੍ਰਕਾਸ਼ਿਤ ਕਿਤਾਬਾਂ[ਸੋਧੋ]

ਕਾਵਿ ਵੰਨਗੀ[ਸੋਧੋ]

ਕੀਤਾ ਨਿਲਾਮ ਹਾਰ ਕੇ ਉਸ ਨੇ ਜ਼ਮੀਰ ਨੂੰ।
ਦੁਨੀਆ ਨੂੰ ਰਾਸ ਆ ਗਿਆ ਉਹ ਵੀ ਅਖ਼ੀਰ ਨੂੰ।
ਮੰਗੇ ਦੁਆ ਜੋ ਸਾਰਿਆਂ ਦੀ ਖ਼ੈਰ ਦੇ ਲਈ,
ਇਹ ਸ਼ਹਿਰ ਢੂੰਡਦਾ ਹੈ ਇੱਕ ਐਸੇ ਫ਼ਕੀਰ ਨੂੰ।
ਮੈਂ ਨਾਮ ਤੇਰਾ ਦੇਖਿਆ ਜਿਸ ਦੀ ਵੀ ਨੋਕ ’ਤੇ,
ਸੀਨੇ ਦੇ ਵਿੱਚ ਲੁਕੋ ਲਿਆ ਓਸੇ ਹੀ ਤੀਰ ਨੂੰ।
ਅੰਦਰ ਹੀ ਅੰਦਰ ਖੋਰਦਾ ਰਹਿੰਦਾ ਹੈ ਇਹ ਸਦਾ,
ਵਿਰਲਾ ਹੀ ਕੋਈ ਸਾਂਭਦੈ ਅੱਖਾਂ ’ਚ ਨੀਰ ਨੂੰ।
ਸੌਖੇ ਬੜੇ ਨੇ ਮੇਟਣੇ ਰਾਹਾਂ ਦੇ ਫ਼ਾਸਲੇ,
ਔਖਾ ਬੜਾ ਹੈ ਦਿਲ ਤੋਂ ਮਿਟਾਉਣਾ ਲਕੀਰ ਨੂੰ।
ਤੂੰ ਦਰਦ ਸਾਰਾ ਆਪਣੀਆਂ ਗ਼ਜ਼ਲਾਂ ਨੂੰ ਸੌਂਪ ਦੇ,
ਵਾਰਿਸ ਮਿਲੇਗਾ ਹੋਰ ਕਿਹੜਾ ਇਸ ਜਗੀਰ ਨੂੰ।

ਬਾਹਰੀ ਲਿੰਕ[ਸੋਧੋ]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]