ਬਲਬੀਰ ਕੌਰ ਸੰਘੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਬੀਰ ਕੌਰ ਸੰਘੇੜਾ (ਜਨਮ 2 ਮਾਰਚ 1944) ਇੱਕ ਕੈਨੇਡੀਅਨ ਪੰਜਾਬੀ ਲੇਖਕ ਹੈ ਜਿਸਨੇ ਨਾਵਲ ਅਤੇ ਕਹਾਣੀਆਂ ਦੀਆ 9 ਕੁ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਸੰਨ 1970 ਤੋਂ ਬਲਬੀਰ ਕੌਰ ਲਿਖਦੀ ਆ ਰਹੀ ਹੈ। ਪਹਿਲਾ ਉਹ ਯੂ.ਕੇ. ਦੇ ਵਿੱਚ ਰਹਿ ਕੇ ਲਿਖਦੀ ਸੀ ਅਤੇ ਅੱਜ-ਕੱਲ੍ਹ ਓਂਟਾਰੀਓ, ਕੈਨੇਡਾ ਵਿੱਚ ਰਹਿ ਰਹੀ ਹੈ। ਬਲਬੀਰ ਕੌਰ ਦੇ ਲਿਖਣ ਦੀ ਖਾਸੀਅਤ ਇਹ ਹੈ ਕਿ ਉਹ ਸੱਚ ਲਿਖਣ ਦੀ ਕੋਸ਼ਿਸ ਕਰਦੀ ਅਤੇ ਨਿਡਰ ਹੋ ਕਿ ਕੌੜਾ ਸੱਚ ਵੀ ਲਿਖਦੀ ਹੈ। ਜਿਵੇਂ ਕਿ ਉਹ ਔਰਤ ਅਤੇ ਮਰਦਾਂ ਦੇ ਮਸਲਿਆਂ ਬਾਰੇ ਲਿਖਦੀ ਹੈ ਅਤੇ ਜਿੱਥੇ ਔਰਤ ਦੀ ਗਲਤੀ ਹੋਵੇ, ਉਹ ਇਹ ਗੱਲ ਕਹਿਣ ਤੋਂ ਵੀ ਝਿੱਜਕ ਨਹੀਂ ਕਰਦੀ। ਉਸ ਦਾ ਸੰਪੂਰਨ ਇਨਸਾਨੀਅਤ ਅਤੇ ਸਮਾਨਤਾ ਵਿੱਚ ਵਿਸ਼ਵਾਸ ਹੈ। ਉਹ ਤਿੰਨ ਲੜਕਿਆਂ ਦੀ ਮਾਂ ਹੈ, ਜੋ ਕਿ ਵਿਆਹ ਅਤੇ ਬੱਚਿਆਂ ਵਾਲੇ ਹਨ। ਅੱਜ ਕਲ ਬਲਬੀਰ ਕੌਰ ਰੀਟਾਇਰਡ ਹੈ ਅਤੇ ਓਂਟਾਰੀਓ ਵਿੱਚ ਵੱਸਦੀ ਹੈ।

ਇਸ ਲੇਖ ਵਿਚਲੀ ਜਾਣਕਾਰੀ ਸਤਨਾਮ ਸਿੰਘ ਢਾਅ ਵਲੋਂ ਬਲਬੀਰ ਕੌਰ ਸੰਘੇੜਾ ਨਾਲ ਕੀਤੀ ਗਈ ਮੁਲਾਕਾਤ 'ਤੇ ਆਧਾਰਿਤ ਹੈ।[1]

ਜੀਵਨ ਵੇਰਵਾ[ਸੋਧੋ]

ਬਲਬੀਰ ਕੌਰ ਸੰਘੇੜਾ ਦਾ ਜਨਮ 2 ਮਾਰਚ 1944 ਨੂੰ ਭਾਰਤੀ ਪੰਜਾਬ ਦੇ ਪਿੰਡ ਮੁਕੰਦਪੁਰ (ਜ਼ਿਲ੍ਹਾ ਨਵਾਸ਼ਹਿਰ) ਵਿੱਚ ਹੋਇਆ। ਪਿਤਾ ਜੀ ਦਾ ਨਾਮ ਗੁਰਬਚਨ ਸਿੰਘ ਸ਼ੇਰਗਿੱਲ ਅਤੇ ਮਾਤਾ ਜੀ ਦਾ ਨਾਮ ਰਜਿੰਦਰ ਕੌਰ ਸ਼ੇਰਗਿੱਲ ਸੀ। ਬਲਬੀਰ ਕੌਰ ਦਾ ਇੱਕ ਭਰਾ ਸੀ। ਬਲਬੀਰ ਕੌਰ ਦਾ ਵਿਆਹ ਸਃ ਲਾਲ ਸਿੰਘ ਸੰਘੇੜਾ ਨਾਲ ਹੋਇਆ ਅਤੇ ਉਸ ਦੇ ਤਿੰਨ ਲੜਕੇ ਹੋਏ - ਧਨਬੀਰ ਸੰਘੇੜਾ, ਬਲਰਾਜ ਸੰਘੇੜਾ ਅਤੇ ਗੁਰਜੀਵਨ ਸੰਘੇੜਾ। ਛੋਟੇ ਹੁੰਦਿਆ ਬਲਬੀਰ ਕੌਰ ਦਾ ਵੀਰ, ਜੋ ਕਿ ਉਸ ਤੋਂ ਚੌਦਾਂ ਸਾਲ ਵੱਡਾ ਸੀ, ਇੰਗਲੈਂਡ ਨੂੰ ਆ ਗਿਆ ਸੀ, ਇਸ ਲਈ ਬਲਬੀਰ ਕੌਰ ਦਾ ਬਚਪਨ ਇਕੱਲਤਾ ਵਿੱਚ ਬਤੀਤ ਹੋਇਆ। ਲੇਕਿਨ, ਮਾਤਾ-ਪਿਤਾ ਤੋਂ ਉਸ ਨੂੰ ਢੇਰ ਸਾਰਾ ਪਿਆਰ ਮਿਲਿਆ ਕਿਉਂਕਿ ਉਹ ਉਹਨਾਂ ਦੀ ਇਕੱਲੀ ਅਤੇ ਲਾਡਲੀ ਧੀ ਸੀ। ਬਲਬੀਰ ਕੌਰ ਦਾ ਸੁਭਾਅ ਸ਼ੁਰੂ ਤੋਂ ਹੀ ਚੁੱਪ-ਚੁਪੀਤਾ ਸੀ। ਉਸ ਅਨੁਸਾਰ ਇਹ ਉਸ ਦੀ ਮਾਤਾ ਦੀ ਦੇਣ ਹੈ। ਛੋਟੇ ਹੁੰਦਿਆ ਉਸ ਨੇ ਪੜ੍ਹਾਈ ਆਪਣੇ ਪਿੰਡ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਸਾਂਝੇ ਸਕੂਲ 'ਚ ਕੀਤੀ। ਉਸ ਸਮੇਂ ਲੋਕ ਲੜਕੀਆਂ ਨੂੰ ਸਕੂਲ ਨਹੀਂ ਭੇਜਦੇ ਸਨ, ਪਰ ਬਲਬੀਰ ਕੌਰ ਦੇ ਮਾਸਟਰਾਂ ਨੇ ਉਸ ਦੇ ਪਿਤਾ ਨੂੰ ਸਮਝਾਇਆ ਕੇ ਇਸ ਦੀ ਪੜ੍ਹਾਈ ਬਹੁਤ ਜ਼ਰੂਰੀ ਸੀ। ਬਲਬੀਰ ਕੌਰ ਤੋਂ ਬਾਅਦ, ਹੋਰ ਵੀ ਲੋਕ ਆਪਣੀਆਂ ਲੜਕੀਆਂ ਨੂੰ ਮੁੰਡਿਆਂ ਅਤੇ ਕੁੜੀਆਂ ਦੇ ਸਾਂਝੇ ਸਕੂਲਾਂ 'ਚ ਭੇਜਣ ਲੱਗ ਪਏ ਸਨ। ਇਸ ਤੋਂ ਬਾਅਦ ਬਲਬੀਰ ਕੌਰ 1962 ਵਿੱਚ ਯੂ.ਕੇ. ਆਈ ਅਤੇ ਉਸ ਨੇ ਬਰਮਿੰਘਮ ਯੂਨੀਵਰਸਿਟੀ ਯੂ.ਕੇ. ਤੋਂ ਹਾਇਅਰ ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਐਂਡ ਲਾਅ ਦੀ ਬੀ.ਏ. ਕੀਤੀ। 1962 ਵਿੱਚ ਬਲਬੀਰ ਕੌਰ ਦੋ-ਦੋ ਨੌਕਰੀਆਂ ਕਰਦੀ ਸੀ, ਅਤੇ ਨਾਲ-ਨਾਲ ਆਪਣੇ ਬੱਚੇ ਪਾਲਦੀ ਅਤੇ ਘਰ ਸੰਭਾਲਦੀ ਸੀ। ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬਲਬੀਰ ਕੌਰ ਆਪਣੇ ਲਿਖਣ ਦੇ ਸ਼ੌਕ ਲਈ ਵੀ ਸਮਾਂ ਕੱਢਦੀ ਸੀ। ਲਿਖਣ ਵਿੱਚ ਦਿਲਚਸਪੀ ਬਲਬੀਰ ਕੌਰ ਨੂੰ ਆਪਣੇ ਪਿਤਾ ਤੋਂ ਮਿਲੀ, ਜੋ ਕਿੱਸੇ ਪੜ੍ਹਨ ਅਤੇ ਗਾਉਣ ਦਾ ਸ਼ੌਕ ਰੱਖਦੇ ਸਨ ਅਤੇ ਬਲਬੀਰ ਕੌਰ ਨੂੰ ਛੋਟੀ ਉਮਰ ਤੋਂ ਨਾਲ ਬੈਠਾ ਕੇ ਕਿੱਸੇ ਸੁਣਾਉਂਦੇ ਹੁੰਦੇ ਸਨ। ਕੁਝ ਸਮੇਂ ਲਈ ਬਲਬੀਰ ਕੌਰ ਕੈਨੇਡਾ ਵਿੱਚ ਸੀ.ਆਈ.ਬੀ.ਸੀ. ਬੈਂਕ ਵਿੱਚ ਸੂਚਨਾ ਅਫ਼ਸਰ (ਇਨਫ਼ੋਰਮੇਸ਼ਨ ਅਫ਼ਸਰ) ਵੀ ਰਹੀ, ਪਰ ਹੁਣ ਉਹ ਰੀਟਾਇਰਡ ਹੈ। ਸੰਨ 1970 ਵਿੱਚ ਬਲਬੀਰ ਕੌਰ ਕੈਨੇਡਾ ਆਈ ਅਤੇ ਅੱਜ-ਕੱਲ੍ਹ ਓਂਟਾਰੀਓ ਵਿੱਚ ਰਹਿੰਦੀ ਹੈ। ਉਸ ਨੂੰ ਯੂ.ਕੇ. ਨਾਲੋਂ ਕੈਨੇਡਾ ਦੀ ਜ਼ਿੰਦਗੀ ਜ਼ਿਆਦਾ ਭਾਜੜ-ਭਰੀ ਲੱਗੀ। ਆਪਣੀ ਰੀਟਾਇਰਡ ਜ਼ਿੰਦਗੀ ਵਿੱਚ ਵੀ ਬਲਬੀਰ ਕੌਰ ਲਿਖਣ ਦਾ ਸਮਾਂ ਕੱਢਦੀ ਹੈ।

ਸਾਹਿਤਕ ਜੀਵਨ[ਸੋਧੋ]

ਬਲਬੀਰ ਕੌਰ ਦੇ ਹੁਣ ਤੱਕ 3 ਨਾਵਲ ਅਤੇ ਖ਼ਾਸ ਕਰ ਕੇ 6 ਕਹਾਣੀ ਸੰਗ੍ਰਹਿ ਛਪ ਚੁੱਕੀਆਂ ਹਨ। ਬਲਬੀਰ ਕੌਰ ਨੇ ਪਹਿਲੀ ਕਹਾਣੀ ਯੂ.ਕੇ. ਵਿੱਚ ਲਿਖੀ ਜਿਸ ਦਾ ਨਾਂ ਪਿੰਡ ਦੇ ਚੜ੍ਹਦੇ ਪਾਸੇ ਸੀ। ਇਹ ਕਹਾਣੀ ਯੂ.ਕੇ. ਦੇ ਦੇਸ ਪ੍ਰਦੇਸ ਅਖਬਾਰ ਵਿੱਚ ਛਪੀ। ਬਲਬੀਰ ਕੌਰ ਆਪਣੇ ਆਪ ਨੂੰ ਉਦਾਸੀਨ (ਨਿਊਟਰਲ) ਇਨਸਾਨ ਸਮਝਦੀ ਹੈ ਪਰ ਕਈ ਸੰਸਥਾਵਾਂ ਦੀ ਮੈਂਬਰ ਰਹਿ ਚੁੱਕੀ ਹੈ। ਟੋਰਾਂਟੋ ਦੀ ਸਾਹਿਤਕ ਸੰਸਥਾ 'ਕਲਮਾਂ ਦਾ ਕਾਫ਼ਲਾ' ਨਾਲ ਮੁੱਢ ਤੋਂ ਜੁੜੀ ਹੋਈ ਹੈ ਅਤੇ ਤਿੰਨ ਟਰਮ ਕੋ-ਆਰਡੀਨੇਟ ਰਹਿ ਚੁੱਕੀ ਹੈ। ਕਲੇ ਕੇਂਦਰ ਦੀ ਮੋਢੀ ਮੈਂਬਰ ਹੈ, ਅਤੇ 'ਡੈਮਾਸਿਕ ਕਹਾਣੀ ਵਿੱਚਾਰ ਮੰਚ' ਨਾਲ ਵੀ ਪਹਿਲਾਂ ਤੋਂ ਜੁੜੀ ਹੋਈ ਹੈ। ਕੈਨੇਡਾ ਦੀ 'ਰਾਈਟਰਜ਼ ਯੂਨੀਅਨ ਔਫ ਕੈਨੇਡਾ' ਦੀ ਮੈਂਬਰ ਹੈ ਅਤੇ 'ਰਾਈਟਰਜ਼ ਐਂਡ ਐਡੀਟਰਜ਼ ਨਾਲ ਵੀ ਸੰਬੰਧਤ ਹੈ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਸੰਪਾਦਕੀ ਕੰਮ[ਸੋਧੋ]

ਮਾਣ-ਸਨਮਾਨ[ਸੋਧੋ]

 • ਓਂਟਾਰੀਓ ਆਰਟਸ ਐਸੋਸੀਏਸ਼ਨ ਵੱਲੋਂ ਕਹਾਣੀ ਗੁੱਡੋ ਨੂੰ ਵਧੀਆ ਕਹਾਣੀ ਦਾ ਪੁਰਸਕਾਰ ਦਿੱਤਾ ਗਿਆ (1990)
 • ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ.ਕੇ. ਵੱਲੋਂ (1993)
 • ਗਲੋਬਲ ਐਨ.ਆਰ.ਆਈ. ਪੁਰਸਕਾਰ (1995)
 • ਇੰਟਰਨੈਸ਼ਨਲ ਕਲਚਰਲ ਫੌਰਮ (1995)
 • ਐਮ.ਪੀ. ਗੁਰਬਖਸ਼ ਸਿੰਘ ਮੱਲੀ ਵੱਲੋਂ ਮਾਣ-ਪੱਤਰ (1996)
 • ਈਸਟ ਇੰਡੀਅਨ ਵਰਕਰ ਐਸੋਸੀਏਸ਼ਨ ਰੈਕਸਡੇਲ ਓਂਟਾਰੀਓ ਵੱਲੋਂ (1997)
 • ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਫ਼ਗਵਾੜਾ ਵੱਲੋਂ (2006)
 • ਸਾਹਿਤ ਸਭਾ ਫ਼ੁੱਲਕਾਰੀ, ਜਲੰਧਰ ਵੱਲੋਂ ਮਾਣ-ਪੱਤਰ (2006)
 • ਇਕਬਾਲ ਅਰਪਨ ਯਾਦਗਾਰੀ ਪੁਰਸਕਾਰ (2007)
 • ਕੁਲਵੰਤ ਸਿੰਘ ਵਿਰਕ ਪੁਰਸਕਾਰ ਸਿਪਸਾ ਵੱਲੋਂ (2009)

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

 1. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ -ਭਾਗ ਪਹਿਲਾ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2014) ਵਿੱਚ ਬਲਬੀਰ ਕੌਰ ਸੰਘੇੜਾ ਨਾਲ ਮੁਲਾਕਾਤ ਸਫਾ 179-208 ਤੱਕ।