ਬਸੁੰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਸੁੰਦੀ
Basundi Indian Dessert Mithai Sweets.jpg
ਕੇਸਰ ਵਾਲੀ ਬਸੁੰਦੀ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਤਮਿਲਨਾਡੂ, ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਦੁੱਧ, ਚੀਨੀ, ਇਲਾਇਚੀ, ਅਤੇ ਕੇਸਰ

ਬਸੁੰਦੀ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਖਾਈ ਜਾਣ ਵਾਲੀ ਮਿਠਾਈ ਹੈ। ਇਹ ਮੀਠੇ ਦੁੱਧ ਨੂੰ ਉਬਾਲ ਕੇ ਬਣਾਈ ਜਾਂਦੀ ਹੈ ਜੱਦ ਤੱਕ ਉਹ ਗਾੜਾ ਹੋਕੇ ਅੱਧਾ ਰਿਹ ਜਾਵੇ। ਉੱਤਰ ਭਾਰਤ ਵਿੱਚ ਇਸਨੂੰ ਰਾਬੜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸਨੂੰ ਕ੍ਕ਼ਲੀ ਚੌਦਸ ਅਤੇ ਭਾਈ ਦੂਜ ਵਰਗੇ ਹਿੰਦੂ ਤਿਉਹਾਰਾਂ ਤੇ ਬਣਾਇਆ ਜਾਂਦਾ ਹੈ।

ਬਣਾਉਣ ਦੀ ਵਿਧੀ[ਸੋਧੋ]

ਕਰੀਮ ਨੂੰ ਉਬਾਲ ਕੇ ਗਾੜਾ ਕਰ ਲਿੱਤਾ ਜਾਂਦਾ ਹੈ। ਅਤੇ ਬਾਅਦ ਇਸ ਵਿੱਚ ਚੀਨੀ, ਇਲਾਇਚੀ, ਅਤੇ ਕੇਸਰ ਪਾਇਆ ਜਾਂਦਾ ਹੈ। ਬਸੁੰਦੀ ਨੂੰ ਚੀਨੀ ਪਾਕੇ ਕਾਫ਼ੀ ਦੇਰ ਤੱਕ ਰੱਖਿਆ ਜਾ ਸਕਦਾ ਹੈ। ਕੁਝ ਦੌਰਾਨ ਬਾਅਦ ਚੀਨੀ ਐਸੀਡੀਟੀ ਬਣਾ ਦਿੰਦੀ ਹੈ।ਕਈ ਬਾਰ ਚੀਨੀ ਪਾਉਣ ਤੋਂ ਬਾਅਦ ਇਸਨੂੰ ਗੁਲਾਬੀ ਰੰਗ ਦੇ ਦਿੱਤਾ ਜਾਂਦਾ ਹੈ। ਚੀਨੀ ਪਾਕੇ ਦੁੱਧ ਨੂੰ ਕਾੜਨ ਤੋਂ ਬਾਅਦ ਹਲਕਾ ਭੂਰਾ ਜਾ ਰੰਗ ਆ ਜਾਂਦਾ ਹੈ। ਚੀਨੀ ਦੇ ਪਾਉਣ ਤੋਂ ਪਹਿਲਾਂ ਬਸੁੰਦੀ ਗਾਰਡੀ ਹੁੰਦੀ ਹੈ ਜੋ ਕੀ ਫੇਰ ਤੋਂ ਪਤਲੀ ਹੋ ਜਾਂਦੀ ਹੈ।[1] ਇਸਨੂੰ ਚੰਗੀ ਤਰਾਂ ਘੋਲਦੇ ਰਹਿਣਾ ਪੈਂਦਾ ਹੈ ਤਾਂਕਿ ਇਸਤੇ ਮਲਾਈ ਨਾ ਆਜੇ ਇਸਨੂੰ ਠੰਡਾ ਹੀ ਖਾਇਆ ਜਾਂਦਾ ਹੈ। ਸਜਾਉਣ ਲਈ ਇਸਤੇ ਬਦਾਮ, ਪਿਸਤਾਚੂ ਪਾਏ ਜਾਂਦੇ ਹਨ। ਕੇਸਰ ਪਾਕੇ ਇਸਨੂੰ ਹਲਕਾ ਰੰਗ ਦਿੱਤਾ ਜਾਂਦਾ ਹੈ। ਇਸ ਵਿੱਚ ਗਾੜਾ ਦੁੱਧ ਪਾਕੇ ਅਲੱਗ ਹੀ ਸਵਾਦ ਦਿੱਤਾ ਜਾਂਦਾ ਹੈ।[2][3]

ਹਵਾਲੇ[ਸੋਧੋ]