ਬਾਸੂਦੇਵ ਆਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਸੂਦੇਵ ਆਚਾਰੀਆ
ਮੈਂਬਰ ਭਾਰਤੀ ਸੰਸਦ ਦੇ ਲਈ
ਬਨਕੂਰਾ
ਦਫ਼ਤਰ ਵਿੱਚ
1980 - 2014
ਨਿੱਜੀ ਜਾਣਕਾਰੀ
ਜਨਮ (1942-07-11) 11 ਜੁਲਾਈ 1942 (ਉਮਰ 81)
ਬੇਰੋ, ਪੁਰੂਲੀਆ ਜ਼ਿਲ੍ਹਾ, ਪੱਛਮੀ ਬੰਗਾਲ
ਸਿਆਸੀ ਪਾਰਟੀਪਾਰਟੀ (ਮਾਰਕਸਵਾਦੀ)
ਜੀਵਨ ਸਾਥੀRajlakhsmi Acharia
ਬੱਚੇ1 ਪੁੱਤਰ ਅਤੇ ਦੋ ਧੀਆਂ
ਰਿਹਾਇਸ਼ਕੰਤਰਾਨਗੁਨੀ, ਪੁਰੂਲੀਆ ਜ਼ਿਲ੍ਹਾ
As of 17 ਸਤੰਬਰ, 2006
ਸਰੋਤ: [1]

ਬਾਸੂਦੇਬ ਅਚਾਰੀਆ (ਜਨਮ 11 ਜੁਲਾਈ 1942) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਰਾਜਨੀਤਿਕ ਪਾਰਟੀ ਦਾ ਨੇਤਾ ਹੈ।[1] ਉਸ ਦਾ ਪਰਿਵਾਰ ਮੂਲ ਤੋਂ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਪਰ ਕੁਝ ਪੀੜ੍ਹੀਆਂ ਤੋਂ ਬੰਗਾਲ ਵਿੱਚ ਵੱਸ ਗਿਆ ਹੈ। ਉਹ ਆਪਣੇ ਆਪ ਨੂੰ ਬੰਗਾਲੀ ਵੀ ਮੰਨਦਾ ਹੈ।

ਅਰੰਭਕ ਜੀਵਨ[ਸੋਧੋ]

ਮਰਹੂਮ ਕਨਾਈ ਲਾਲ ਅਚਾਰੀਆ ਅਤੇ ਸ੍ਰੀਮਤੀ ਕੋਨਕ ਲਤਾ ਅਚਾਰੀਆ ਦੇ ਘਰ ਉਹ ਪੁਰੂਲੀਆ ਜ਼ਿਲ੍ਹੇ ਦੇ ਬੇਰੋ ਵਿਖੇ ਪੈਦਾ ਹੋਇਆ ਸੀ। ਉਹ ਹੁਣ ਪੁਰੂਲੀਆ ਜ਼ਿਲ੍ਹੇ ਦੇ ਪੀਓ ਅਡਰਾ ਦੇ ਕੰਤਰਨਗੁਨੀ ਵਿੱਚ ਰਹਿੰਦਾ ਹੈ। ਸਿੱਖਿਆ ਦੇ ਖੇਤਰ ਵਿੱਚ ਉਸਨੇ ਐਮ.ਏ ਅਤੇ ਬੀ.ਟੀ. ਕੀਤੀ ਹੋਈ ਹੈ।

ਰਾਜਨੀਤਿਕ ਕੈਰੀਅਰ[ਸੋਧੋ]

ਉਹ 1980 ਵਿੱਚ ਬਨਕੂਰਾ ਹਲਕੇ ਤੋਂ ਪਹਿਲੀ ਵਾਰ 7 ਵੀਂ ਲੋਕ ਸਭਾ ਲਈ ਚੁਣਿਆ ਗਿਆ ਸੀ। ਇਸਦੇ ਬਾਅਦ, ਉਹ ਇਸੇ ਹਲਕੇ ਤੋਂ 1984, 1989, 1991, 1996, 1998, 1999, 2004 ਅਤੇ 2009 ਵਿੱਚ ਮੁੜ ਲੋਕ ਸਭਾ ਲਈ ਚੁਣੇ ਗਏ।[2][3] ਉਹ 15 ਵੀਂ ਲੋਕ ਸਭਾ ਵਿੱਚ ਸੀਪੀਆਈ (ਐਮ) ਦੀ ਸੰਸਦੀ ਪਾਰਟੀ ਦਾ ਨੇਤਾ ਸੀ।

ਉਹ ਰੇਲਵੇ ਕਮੇਟੀ ਦਾ ਚੇਅਰਮੈਨ, ਨਿਯਮ ਕਮੇਟੀ ਮੈਂਬਰ, ਆਮ ਉਦੇਸ਼ ਕਮੇਟੀ, ਸੰਸਦ ਕੰਪਲੈਕਸ ਵਿੱਚ ਸੁਰੱਖਿਆ ਬਾਰੇ ਕਮੇਟੀ ਅਤੇ ਸੰਸਦ ਭਵਨ ਵਿੱਚ ਰਾਸ਼ਟਰੀ ਨੇਤਾਵਾਂ ਅਤੇ ਸੰਸਦ ਮੈਂਬਰਾਂ ਦੇ ਪੋਰਟਰੇਟ/ਮੂਰਤੀਆਂ ਸਥਾਪਤ ਕਰਨ ਵਾਲੀ ਕਮੇਟੀ ਦਾ ਮੈਂਬਰ ਸੀ। ਉਹ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਾਂ ਦੇ ਆਲ ਇੰਡੀਆ ਉਪ-ਪ੍ਰਧਾਨਾਂ ਵਿਚੋਂ ਇੱਕ ਵੀ ਹੈ। 1981 ਵਿੱਚ ਉਸਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਪੁਰੂਲੀਆ ਜ਼ਿਲ੍ਹਾ ਕਮੇਟੀ ਵਿੱਚ ਸਕੱਤਰੇਤ ਦਾ ਮੈਂਬਰ ਬਣਾਇਆ ਗਿਆ। 1984 ਵਿਚ, ਉਹ ਮੁੜ ਲੋਕ ਸਭਾ ਲਈ ਚੁਣੇ ਗਏ। 1985 ਤੋਂ ਉਹ ਸੀ ਪੀ ਆਈ (ਐਮ) ਪੱਛਮੀ ਬੰਗਾਲ ਰਾਜ ਕਮੇਟੀ ਦਾ ਮੈਂਬਰ ਰਿਹਾ। ਉਹ 1990 ਤੋਂ 1991 ਤੱਕ ਪਬਲਿਕ ਅੰਡਰਟੇਕਿੰਗਜ਼ ਦੀ ਕਮੇਟੀ ਦੇ ਚੇਅਰਮੈਨ, ਕਮੇਟੀ ਦੇ ਅਹੁਦੇ 'ਤੇ ਸੇਵਾ ਨਿਭਾਅ ਚੁੱਕਾ ਹਨ।

ਉਹ ਇੱਕ ਸੀਨੀਅਰ ਟਰੇਡ ਯੂਨੀਅਨ ਆਗੂ ਰਿਹਾ ਹੈ। ਉਹ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਾਂ ਦੇ ਉਪ-ਪ੍ਰਧਾਨਾਂ ਵਿਚੋਂ ਇੱਕ ਹੈ। ਡੀਵੀਸੀ ਸ਼ਰਮਿਕ ਯੂਨੀਅਨ, ਕੋਲੈਰੀ ਮਜ਼ਦੂਰ ਸਭਾ ਦਾ ਵੀ ਉਪ-ਪ੍ਰਧਾਨ ਹੈ। ਉਹ ਸੀਟੂ ਦੀ ਜਨਰਲ ਕੌਂਸਲ ਦਾ ਮੈਂਬਰ ਅਤੇ ਪੱਛਮੀ ਬੰਗਾਲ ਰਾਜ ਕਾਰਜਕਾਰੀ ਕਮੇਟੀ ਦਾ ਮੈਂਬਰ ਰਿਹਾ ਹੈ। ਉਹ ਪੁਰੂਲੀਆ ਜ਼ਿਲ੍ਹਾ ਸੀਟੂ ਦਾ ਪ੍ਰਧਾਨ ਵੀ ਹੈ। ਉਹ ਪੱਛਮੀ ਬੰਗਾਲ ਰੇਲਵੇ ਠੇਕੇਦਾਰ ਲੇਬਰ ਯੂਨੀਅਨ, ਡੀਵੀਸੀ ਠੇਕੇਦਾਰ ਮਜ਼ਦੂਰ ਯੂਨੀਅਨ, ਐਲਆਈਸੀ ਏਜੰਟ ਆਰਗੇਨਾਈਜ਼ੇਸ਼ਨ ਆਫ ਇੰਡੀਆ, ਥਿਕਦਾਰ ਸ੍ਰਮਿਕ ਯੂਨੀਅਨ (ਸੰਤਾਲਦੀਹ ਥਰਮਲ ਪਾਵਰ ਸਟੇਸ਼ਨ ਵਿਖੇ) ਅਤੇ ਦਮੋਦਰ ਸੀਮੈਂਟ ਐਂਡ ਸਲੈਗ ਵਰਕਰਜ਼ ਯੂਨੀਅਨ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਹੈ।

ਹਵਾਲੇ[ਸੋਧੋ]

  1. Datta, Romita (2014-04-21). "In Bankura, it's a battle between the old guard and the new order". Livemint. Retrieved 2018-04-03.
  2. "Detailed Profile: Shri Basudeb Acharia". india.gov.in website. Archived from the original on 29 March 2012. Retrieved 28 March 2010.
  3. "Basudeb Acharia". Fifteen Lok Sabha member. westbengalelectionresult.com. Archived from the original on 17 October 2010. Retrieved 2010-10-17.

ਬਾਹਰੀ ਲਿੰਕ[ਸੋਧੋ]