ਭਾਰਤੀ ਸੰਸਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤੀ ਸੰਸਦ
Coat of arms or logo
ਕਿਸਮ
Type
ਦੋ ਸਦਨ
Houses ਰਾਜ ਸਭਾ
ਲੋਕ ਸਭਾ
ਲੀਡਰਸ਼ਿਪ
ਰਾਸ਼ਟਰਪਤੀ ਪ੍ਰਣਬ ਮੁਖਰਜੀ[1]
since 25 ਜੁਲਾਈ 2012
ਰਾਜ ਸਭਾ ਦੇ ਚੇਅਰਮੈਨ (ਉਪ-ਰਾਸ਼ਟਰਪਤੀ) ਮੁਹੰਮਦ ਹਾਮਿਦ ਅੰਸਾਰੀ[2]
since 25 ਅਗਸਤ 2012
Deputy Chairman of the Rajya Sabha P. J. Kurien[3]ਭਾਰਤੀ ਰਾਸ਼ਟਰੀ ਕਾਂਗਰਸ
since 21 ਅਗਸਤ 2012[7]
ਲੋਕ ਸਭਾ ਦਾ ਸਪੀਕਰ ਸੁਮਿਤਰਾ ਮਹਾਜਨ[4]ਬੀਜੇਪੀ
since 14 ਜੂਨ 2014
Deputy Speaker of Lok Sabha M. Thambidurai[5]AIADMK
since 13 ਅਗਸਤ 2014
Leader of the House (Lok Sabha) ਨਰੇਂਦਰ ਮੋਦੀ[6], BJP
since 16 ਮਈ 2014
Structure
ਸੀਟਾਂ 790
245 Members of Rajya Sabha
545 Members of Lok Sabha
India rajya sabha.svg
ਰਾਜ ਸਭਾ political groups
UPA (majority)
NDA
India lok sabha.svg
ਲੋਕ ਸਭਾ political groups
NDA (majority)
UPA
Elections
ਰਾਜ ਸਭਾ voting system
Single transferable vote
ਲੋਕ ਸਭਾ voting system
First past the post
ਲੋਕ ਸਭਾ last election
ਭਾਰਤੀ ਆਮ ਚੋਣਾਂ, 2014
ਮੀਟਿੰਗ ਦੀ ਜਗ੍ਹਾ
ParliamentOfIndia.jpg
ਸੰਸਦ ਭਵਨ, ਨਵੀਂ ਦਿੱਲੀ, ਭਾਰਤ
ਵੈੱਬਸਾਈਟ
parliamentofindia.nic.in

ਭਾਰਤੀ ਸੰਸਦ (ਪਾਰਲੀਮੈਂਟ) ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦੀ ਪਰਿਸ਼ਦ) ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨਮੰਤਰੀ ਜਾਂ ਮੰਤਰੀ ਪਰਿਸ਼ਦ ਦੇ ਕਹਿਣ ਤੇ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਸਥਿਤ ਹੈ।

ਲੋਕ ਸਭਾ ਵਿੱਚ ਰਾਸ਼ਟਰ ਦੀ ਜਨਤਾ ਦੁਆਰਾ ਚੁਣੇ ਹੋਏ ਪ੍ਰਤਿਨਿੱਧੀ ਹੁੰਦੇ ਹਨ ਜਿਹਨਾਂ ਦੀ ਗਿਣਤੀ 552 ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ ਜਿਸ ਵਿੱਚ ਮੈਂਬਰ ਗਿਣਤੀ 250 ਹੈ। ਰਾਜ ਸਭਾ ਦੇ ਮੈਬਰਾਂ ਚੋਣ 6 ਸਾਲ ਲਈ ਹੁੰਦੀ ਹੈ, ਜਿਸਦੇ ਇੱਕ ਤਿਹਾਈ ਮੈਂਬਰ ਹਰ 2 ਸਾਲ ਵਿੱਚ ਸੇਵਾਮੁਕਤ ਹੁੰਦੇ ਹਨ।

ਬਣਤਰ[ਸੋਧੋ]

ਭਾਰਤੀ ਸੰਵਿਧਾਨ ਦੇ ਅਨੁਛੇਦ 79 ਅਨੁਸਾਰ ਭਾਰਤੀ ਸੰਸਦ ਵਿੱਚ ਦੋ ਸਦਨ, ਲੋਕ ਸਭਾ ਅਤੇ ਰਾਜ ਸਭਾ, ਅਤੇ ਰਾਸ਼ਟਰਪਤੀ ਸ਼ਾਮਿਲ ਹੁੰਦਾ ਹੈ। ਰਾਸ਼ਟਰਪਤੀ ਇਹਨਾਂ ਦੇ ਮੁੱਖੀ ਵੱਜੋਂ ਕੰਮ ਕਰਦਾ ਹੈ।

ਭਾਰਤ ਦਾ ਰਾਸ਼ਟਰਪਤੀ[ਸੋਧੋ]

ਭਾਰਤ ਦਾ ਰਾਸ਼ਟਰਪਤੀ ਰਾਜ ਦਾ ਮੁੱਖੀ ਅਤੇ ਸੈਨਾ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 54 ਅਨੁਸਾਰ ਰਾਸ਼ਟਰਪਤੀ ਦੀ ਚੋਣ ਲਈ ਦੋਵਾਂ ਸਦਨਾਂ ਦੇ ਮੈਂਬਰ ਅਤੇ ਰਾਜਾਂ ਦੀ ਅਸੈਂਬਲੀ ਦੇ ਮੈਂਬਰ ਵੋਟ ਦੇ ਕੇ ਚੁਣਦੇ ਹਨ। ਰਾਸ਼ਟਰਪਤੀ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ। ਉਸਦੇ ਕੋਲ ਬਿੱਲ ਪਾਸ ਕਰਨ ਦੀ ਸ਼ਕਤੀ ਹੁੰਦੀ ਹੈ। ਸੰਵਿਧਾਨ ਦੇ ਅਨੁਛੇਦ 111 ਅਨੁਸਾਰ ਉਹ ਇਸ ਬਿੱਲ ਨੂੰ ਰੋਕ ਕੇ ਵਾਪਸ ਸਦਨਾਂ ਵਿੱਚ ਭੇਜ ਸਕਦਾ ਹੈ ਅਤੇ ਇਸਤੇ ਆਪਣੇ ਵਿਚਾਰ ਵੀ ਦੇ ਸਕਦਾ ਹੈ, ਪਰ ਜਦੋਂ ਦੁਬਾਰਾ ਇਹ ਬਿੱਲ ਦੁਬਾਰਾ ਰਾਸ਼ਟਰਪਤੀ ਕੋਲ ਮਨਜ਼ੂਰ ਹੋਣ ਲਈ ਭੇਜਿਆ ਜਾਂਦਾ ਹੈ ਤਾਂ ਉਸਨੂੰ ਇਹ ਪਾਸ ਕਰਨਾ ਹੀ ਪੈਂਦਾ ਹੈ।[8]

ਲੋਕ ਸਭਾ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਲੋਕ ਸਭਾ

ਲੋਕ ਸਭਾ ਸੰਸਦ ਦਾ ਹੇਠਲਾ ਸਦਨ ਹੈ। ਇਸਦੇ 550+2 ਮੈਂਬਰ ਹੁੰਦੇ ਹਨ। 550 ਵਿੱਚੋਂ 530 ਵੱਖ ਵੱਖ ਰਾਜਾਂ ਵਿੱਚੋਂ ਚੁਣੇ ਜਾਂਦੇ ਹਨ ਅਤੇ 20 ਕੇਂਦਰ ਸ਼ਾਸ਼ਿਤ ਰਾਜਾਂ ਵਿੱਚੋਂ। ਇਸਤੋਂ ਇਲਾਵਾ ਦੋ ਐਂਗਲੋ-ਭਾਰਤੀ ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ। ਇਹ ਮੈਂਬਰ ਤਾਂ ਹੀ ਨਾਮਜ਼ਦ ਕੀਤੇ ਜਾਂਦੇ ਹਨ ਜੇਕਰ ਰਾਸ਼ਟਰਪਤੀ ਨੂੰ ਅਜਿਹਾ ਲਗਦਾ ਹੈ ਕਿ ਇਸ ਭਾਈਚਾਰੇ ਦੀ ਸਹੀ ਪ੍ਰਤੀਨਿਧਤਾ ਨਹੀਂ ਹੋ ਰਹੀ। ਹੁਣ ਦੇ ਕਾਨੂੰਨ ਅਨੁਸਾਰ ਭਾਰਤੀ ਲੋਕ ਸਭਾ ਵਿੱਚ 545 ਮੈਂਬਰ ਹਨ। ਇਹ ਮੈਂਬਰ ਰਾਜਾਂ ਦੀ ਖੇਤਰ ਅਤੇ ਆਬਾਦੀ ਦੇ ਹਿਸਾਬ ਨਾਲ ਚੁਣੇ ਜਾਂਦੇ ਹਨ[9][10]। ਇਹਨਾਂ 545 ਸੀਟਾਂ ਵਿੱਚੋਂ 131 (18.42%) ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਜਿਹਨਾਂ ਵਿੱਚੋਂ 84 ਪਛੜੀਆਂ ਜਾਤਾਂ ਲਈ, 47 ਪਛੜੀਆਂ ਸ਼੍ਰੇਣੀਆਂ ਲਈ ਰਾਖਵੀਆਂ ਹਨ।

ਲੋਕ ਸਭਾ ਦੀ ਚੋਣ 5 ਸਾਲਾਂ ਲਈ ਕੀਤੀ ਜਾਂਦੀ ਹੈ। ਇਹ ਸਮਾਂ ਇਸਦੇ ਪਹਿਲੇ ਸੈਸ਼ਨ ਨਾਲ ਸ਼ੁਰੂ ਹੁੰਦਾ ਹੈ। ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਣਾ ਚਾਹਿਦਾ ਹੈ। ਉਸਦੇ ਕਿਸੇ ਅਪਰਾਧਿਕ ਕੇਸ ਵਿੱਚ ਦੋਸ਼ੀ ਨਹੀਂ ਹੋਣਾ ਚਾਹੀਦਾ ਅਤੇ ਨਾਂ ਹੀ ਉਹ ਦਿਮਾਗੀ ਤੌਰ ਤੇ ਪਾਗਲ ਹੋਣਾ ਚਾਹਿਦਾ ਹੈ।

ਲੋਕ ਸਭਾ ਦੇ ਮੈਂਬਰਾਂ ਦੀ ਚੋਣ ਆਮ ਚੋਣਾਂ ਰਾਹੀਂ ਕੀਤੀ ਜਾਂਦੀ ਹੈ। ਕੋਈ ਵੀ ਵਿਅਕਤੀ ਜਿਸਦੀ ਉਮਰ 18 ਸਾਲ ਹੈ ਉਹ ਇਹਨਾਂ ਚੋਣਾਂ ਵਿੱਚ ਭਾਗ ਲੈ ਸਕਦਾ ਹੈ।

ਰਾਜ ਸਭਾ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਰਾਜ ਸਭਾ

ਰਾਜ ਸਭਾ ਭਾਰਤੀ ਲੋਕਤੰਤਰ ਦੀ ਉੱਪਰੀ ਪ੍ਰਤਿਨਿੱਧੀ ਸਭਾ ਹੈ। ਰਾਜ ਸਭਾ ਵਿੱਚ 250 ਮੈਂਬਰ ਹੋ ਸਕਦੇ ਹਨ ਪਰ ਵਰਤਮਾਨ ਕਾਨੂੰਨ ਅਨੁਸਾਰ ਇਸਦੇ 245 ਮੈਂਬਰ ਹਨ। ਇਹਨਾਂ ਵਿੱਚੋਂ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਹੁੰਦੇ ਹਨ।

ਹਵਾਲੇ[ਸੋਧੋ]