ਬਿਜੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਿਜੜਾ
Baya Weaver Gobi.jpg
ਨਰ ਜਾਤੀਫਿਲੀਪਾਈਨ
Baya Weaver (Female) I IMG 9727.jpg
ਮਾਦਾ ਜਾਤੀਫਿਲੀਪਾਈਨ
Invalid status (IUCN 3.1)[1]
ਵਿਗਿਆਨਿਕ ਵਰਗੀਕਰਨ
ਜਗਤ: ਐਨੀਮੇ ਲਿਆ
ਸੰਘ: ਚੋਰਡੇਟ
ਵਰਗ: ਅਵੇਸ
ਤਬਕਾ: ਪਸੀਰਿਫੋਰਮਸ
ਪਰਿਵਾਰ: ਪਲੋਸੀਆਈਡਾਈ
ਜਿਣਸ: ਪਲੋਸੀਅਸ
ਪ੍ਰਜਾਤੀ: ਪੀ . ਫਿਲੀਪੀਨਸ
ਦੁਨਾਵਾਂ ਨਾਮ
ਪਲੋਸੀਅਸ. ਫਿਲੀਪੀਨਸ
(Linnaeus, 1766)
ਤਸਵੀਰ:ਬਿਜੜਾ .jpg
ਬਿਜੜਾ ਪੰਛੀ ਦੀ ਅੰਦਾਜ਼ਨ ਵੰਡ

ਬਿਜੜਾ (en:Baya weaver) ਬਿਜੜਾ ਭਾਰਤੀ ਉਪ-ਮਹਾਂਦੀਪ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਦੇਸਾਂ ਵਿੱਚ ਪਾਇਆ ਜਾਂਦਾ ਹੈ। ਚਰਾਂਦਾਂ, ਖੇਤਾਂ, ਨਹਿਰਾਂ-ਨਾਲਿਆਂ ਦੇ ਕੰਢੀਂ ਇਹਦੀਆਂ ਡਾਰਾਂ ਆਮ ਵੇਖੀਆਂ ਜਾ ਸਕਦੀਆਂ ਹਨ। ਇਹ ਰੁੱਖਾਂ-ਕਾਨਿਆਂ ਨਾਲ ਲਮਕਦੇ ਆਵਦੇ ਬੀਨ ਵਰਗੇ ਆਲ੍ਹਣੇ ਬਣਾਉਣ ਕਰਕੇ ਮਸ਼ਹੂਰ ਹੈ। ਇਹ ਆਵਦੇ ਆਲ੍ਹਣੇ ਘਾਹ ਅਤੇ ਦੱਭ ਦੇ ਕੱਖਾਂ ਤੋਂ ਬਣਾਉਂਦਾ ਹੈ। ਇਸ ਪੰਛੀ ਦੇ ਗਾੜੀ ਤਿੰਨ ਮੁੱਖ ਖੱਲ੍ਹਣੇ ਹਨ। ਭਾਰਤ ਦੇ ਬਹੁਤਿਆਂ ਭਾਗਾਂ ਵਿੱਚ ਫਿਲੀਪੀਨਸ ਨਾਂਅ ਦਾ ਖੱਲ੍ਹਣਾ ਮਿਲਦਾ ਹੈ ਜਦ ਕਿ ਬਰਮਾਨਿਕਸ ਨਾਮੀ ਖੱਲ੍ਹਣਾ ਦੱਖਣ ਏਸ਼ੀਆ ਦੇ ਚੜ੍ਹਦੇ ਪਾਸੇ ਵਾਲੇ ਟਾਪੂਆਂ ਵਿੱਚ ਪੈ ਜਾਂਦਾ ਹੈ। ਦੱਖਣ ਪੱਛਮੀ ਭਾਰਤੀ ਖਿੱਤੇ ਵਿਚਲੇ ਬਿਜੜੇ ਦਾ ਰੰਗ ਕੁਝ ਗਾੜ੍ਹਾ ਹੁੰਦਾ ਹੈ ਅਤੇ ਇਸਨੂੰ ਤਰਾਵਨਕੋਰੀਨਸਿਸ ਦੇ ਨਾਂਅ ਨਾਲ ਸੱਦਦੇ ਹਨ। 

ਜਾਣ-ਪਛਾਣ[ਸੋਧੋ]

ਇਸ ਚਿੜੀ ਜਿੱਡੇ ਪੰਛੀ ਦੀ ਲੰਮਾਈ ੧੫ ਸੈਮੀ ਅਤੇ ਵਜ਼ਨ ਢਾਈ-ਤਿੰਨ ਤੋਲੇ ਹੁੰਦਾ ਹੈ। ਪਰਸੂਤ ਤੋਂ ਬਾਅਦ ਵਾਲੇ ਵੇਲੇ ਨਰ-ਮਾਦਾ ਆਮ ਚਿੜੀਆਂ ਵਾਂਙੂੰ ਹੀ ਦਿਸਦੇ ਹਨ, ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਦਾ ਰੰਗ ਫਿੱਕਾ ਭੂਰਾ ਤੇ ਉੱਤੇ ਗਾੜ੍ਹੀਆਂ ਭੂਰੀਆਂ ਲਕੀਰਾਂ ਹੁੰਦੀਆਂ ਹਨ। ਬਹਾਰ ਦੇ ਮੌਸਮ ਵਿੱਚ ਨਰ ਆਵਦਾ ਰੰਗ ਵਟਾ ਕੇ ਚਮਕਦਾਰ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਦਾ ਸਿਰ ਖੱਟਾ ਤੇ ਅੱਖਾਂ 'ਤੇ ਗਾੜ੍ਹੀ ਭੂਰੀ ਪੱਟੀ ਬਣ ਜਾਂਦੀ ਹੈ। ਪਰ ਤੇ ਮੋਢੇ ਗਾੜ੍ਹੇ ਭੂਰੇ ਤੇ ਉੱਤੇ ਖੱਟੀਆਂ ਲਕੀਰਾਂ ਬਣ ਜਾਂਦੀਆਂ ਹਨ। ਆਮ ਦਿਨਾਂ ਵਿੱਚ ਇਹ 'ਚਿਟ-ਚਿਟ-ਚਿਟ' ਕਰਦੇ ਜਦਕਿ ਪਰਸੂਤ ਵੇਲੇ ਇਹ ‘ਚੀਂ-ਚੀਂ-ਚੀਂ’ ਕਰਕੇ ਬੜਾ ਰੌਲਾ ਪਾਉਂਦੇ ਹਨ।

ਖੁਰਾਕ[ਸੋਧੋ]

ਇਹ ਦਾਣੇ ਅਤੇ ਕੀਟ-ਪਤੰਗੇ ਦੋਵਾਂ ਤਰਾਂ ਦੀ ਖੁਰਾਕ ਖਾਂਦਾ ਹੈ। ਇਹ ਦਰਖ਼ਤ ਅਤੇ ਭੌਂ ਦੋਵਾਂ ਥਾਵਾਂ ਤੋਂ ਬੀਅ ਚੁਗਕੇ ਖਾਂਦਾ ਹੈ। ਇਹ ਕਈ ਵੇਰਾਂ ਝੁੰਡਾਂ ਦੇ ਝੁੰਡ ਜਾ ਕੇ ਖਲੋਤੇ ਝੋਨੇ ਨੂੰ ਬੜਾ ਨੁਕਸਾਨ ਪਹੁੰਚਾਉਂਦੇ ਹਨ ਅਤੇ ਖੇਤਾਂ ਵਿੱਚ ਉੱਗਦੇ ਹੋਏ ਬੀਆਂ ਨੂੰ ਵੀ ਚੁਗਦੇ ਹਨ। ਨਿੱਕੇ-ਨਿੱਕੇ ਕੀਟ-ਪਤੰਗਿਆਂ ਤੋਂ ਲੈ ਕੇ ਇਹ ਤਿਤਲੀਆਂ ਤੇ ਡੱਡੀਆਂ-ਮੱਛੀਆਂ ਦੇ ਪੂੰਗ ਵੀ ਖਾਂਦੇ ਹਨ।

ਪਰਸੂਤ[ਸੋਧੋ]

ਬਿਜੜੇ ਦਾ ਪਰਸੂਤ ਵੇਲਾ ਬਹਾਰ ਦਾ ਮੌਸਮ ਹੁੰਦਾ ਹੈ। ਆਂਡੇ ਦੇਣ ਲਈ ਆਲ੍ਹਣਾ ਹਮੇਸ਼ਾ ਨਰ ਬਿਜੜਾ ਹੀ ਬਣਾਉਂਦਾ ਹੈ। ਬਿਜੜਾ ਆਵਦਾ ਆਲ੍ਹਣਾ ਹਮੇਸ਼ਾ ਓਥੇ ਬਣਾਉਂਦਾ ਹੈ ਜਿੱਥੇ ਚੋਗੇ ਦੀ ਘਾਟ ਨਾ ਹੋਵੇ, ਆਲ੍ਹਣਾ ਬਣਾਉਣ ਲਈ ਕੱਖ ਕਾਣ ਲੈਣ ਦੂਰ ਨਾ ਜਾਣਾ ਪਵੇ ਤੇ ਮੁੱਖ ਗੱਲ ਪਾਣੀ ਦਾ ਲਾਗਾ ਹੋਵੇ। ਇਹ ਝੋਨੇ, ਘਾਹ ਅਤੇ ਦੱਭ ਵਗੈਰਾ ਦਿਆਂ ਪੱਤਿਆਂ ਨੂੰ ਵਰਤਕੇ ਬੀਨ ਵਰਗਾ ਬਹੁਤ ਸੋਹਣਾ ਆਲ੍ਹਣਾ ਉਣਦਾ ਹੈ। ਇੱਕ ਬਿਜੜਾ ੩-੫ ਆਲ੍ਹਣੇ ਬਣਾਉਂਦਾ ਹੈ ਅਤੇ ਪਹਿਲੋਂ ਸਾਰਿਆਂ ਨੂੰ ਅੱਧੇ-ਅੱਧੇ ਬਣਾ ਕੇ ਉੱਤੇ ਬਹਿਕੇ ਮਾਦਾਵਾਂ ਨੂੰ ਰਿਝਾਉਣ ਲਈ ਚੀਂ ਚੀਂ ਕਰਦਾ ਤੇ ਪਰ ਫੜ-ਫੜਾਉਂਦਾ ਹੈ। ਜੇ ਕਿਸੇ ਮਾਦਾ ਨੂੰ ਆਲ੍ਹਣਾ ਪਸੰਦ ਆ ਜਾਂਦਾ ਹੈ ਤਾਂ ਇਹ ਉਸਨੂੰ ਪੂਰਿਆਂ ਕਰਦਾ ਹੈ। ਇੱਕ ਆਲ੍ਹਣੇ ਨੂੰ ਬਣਾਉਣ ਲਈ ੧੮ ਦਿਨਾਂ ਦੇ ਏੜ-ਗੇੜ ਚਿਰ ਅਤੇ ਲਗਭਗ ੩੦੦੦ ਘਾਹ ਦੀਆਂ ਤਿੜਾਂ ਲੱਗ ਜਾਂਦੀਆਂ ਹਨ। ਬਿਜੜੇ ਆਲ੍ਹਣੇ ਵਿੱਚ ਮਿੱਟੀ ਦੀਆਂ ਢੇਲੀਆਂ ਵੀ ਰੱਖਦੇ ਹਨ ਤਾਂ ਜੁ ਹਵਾ ਵਗਣ ਤੇ ਆਲ੍ਹਣੇ ਝੂਲਣ ਨਾ। ਜਦ ਇੱਕ ਆਲ੍ਹਣੇ ਵਿੱਚ ਕੋਈ ਮਾਦਾ ਆਂਡੇ ਦੇ ਘੱਤਦੀ ਹੈ ਤਾਂ ਨਰ ਛੇਤੀ ਹੀ ਦੁੱਜਿਆਂ ਆਲ੍ਹਣਿਆਂ 'ਤੇ ਹੋਰ ਮਾਦਾਵਾਂ ਨੂੰ ਸੱਦਣ ਦੀ ਕੋਸ਼ਿਸ਼ ਕਰਦਾ ਹੈ। ਮਾਦਾ ਇੱਕ ਵੇਰਾਂ ੨-੪ ਆਂਡੇ ਦੇਂਦੀ ਹੈ ਤੇ ਢਾਈ ਹਫਤੇ ਆਂਡਿਆਂ 'ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਆਂਡਿਆਂ 'ਤੇ ਸਿਰਫ ਮਾਦਾ ਹੀ ਬਹਿੰਦੀ ਹੈ। ਬਿਜੜੇ ਆਪ ਤਾਂ ਜ਼ਿਆਦਾਤਰ ਦਾਣੇ ਖਾਂਦੇ ਹਨ ਪਰ ਬੋਟਾਂ ਨੂੰ ਪ੍ਰੋਟੀਨ ਨਾਲ ਭਰੇ ਕੀਟ-ਪਤੰਗੇ ਹੀ ਖਵਾਉਂਦੇ ਹਨ। ਬੋਟ ਆਂਡਿਆਂ ਚੋਂ ਨਿਕਲਣ ਮਗਰੋਂ ਢਾਈ ਹਫ਼ਤਿਆਂ ਦੇ ਚਿਰ ਬਾਅਦ ਆਲ੍ਹਣਾ ਛੱਡ ਜਾਂਦੇ ਹਨ। ਮਾਦਾ ੧ ਸਾਲ ਅਤੇ ਨਰ ੧.੫ ਸਾਲ ਦੀ ਉਮਰੇ ਮੇਲ਼ ਕਰਨ ਲਈ ਤਿਆਰ ਹੋ ਜਾਂਦੇ ਹਨ। [2]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]