ਸਮੱਗਰੀ 'ਤੇ ਜਾਓ

ਬਿਪਾਸ਼ਾ ਬਾਸੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਪਾਸ਼ਾ ਬਾਸੂ
2017 ਵਿੱਚ ਬਿਪਾਸ਼ਾ ਬਾਸੂ
ਜਨਮ (1979-01-07) 7 ਜਨਵਰੀ 1979 (ਉਮਰ 46)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ1996–ਹੁਣ ਤੱਕ
ਜੀਵਨ ਸਾਥੀ [2]

ਬਿਪਾਸ਼ਾ ਬਾਸੂ (ਜਨਮ: 7 ਜਨਵਰੀ 1979) ਆਪਣੇ ਵਿਆਹੁਤਾ ਨਾਮ ਬਿਪਾਸ਼ਾ ਬਸੂ ਸਿੰਘ ਗਰੋਵਰ[3] ਦੁਆਰਾ ਜਾਣੀ ਜਾਣ ਵਾਲੀ, ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ। ਹਿੰਦੀ ਫਿਲਮਾਂ ਤੋਂ ਇਲਾਵਾ ਉਸਨੇ ਤਾਮਿਲ, ਤੇਲੁਗੂ ਅਤੇ ਬੰਗਾਲੀ ਭਾਸ਼ਾ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਬਾਸੂ ਨੇ 1996 ਵਿੱਚ ਗੋਦਰੇਜ ਸਿਥੋਲਲ ਸੁਪਰਡੌਲਲ ਮੁਕਾਬਲਾ ਜਿੱਤਿਆ ਅਤੇ ਬਾਅਦ ਵਿੱਚ ਫੈਸ਼ਨ ਮਾਡਲਿੰਗ ਵੱਲ ਧਿਆਨ ਕੇਂਦਰਿਤ ਕੀਤਾ। ਉਸਨੇ ਅਜਨਬੀ (2001) ਵਿੱਚ ਨਕਾਰਾਤਮਕ ਭੂਮਿਕਾ ਨਿਭਾਈ, ਜਿਸ ਨਾਲ ਉਸਨੇ ਬੈਸਟ ਫੀਮੇਲ ਡੈਬਿਊ ਦਾ ਫਿਲਮੇਅਰ ਪੁਰਸਕਾਰ ਜਿੱਤਿਆ। ਬਾਸੂ ਦੀ ਪਹਿਲੀ ਪ੍ਰਮੁੱਖ ਭੂਮਿਕਾ ਬਲਾਕਬੱਸਟਰ ਫਿਲਮ ਰਾਜ਼ (2002) ਵਿੱਚ ਸੀ, ਜਿਸ ਲਈ ਉਹ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਹੋਈ ਸੀ। ਉਸਨੂੰ ਜਿਸਮ (2003) ਫਿਲਮ ਕਰਕੇ ਵਧੇਰੇ ਪ੍ਰਸਿੱਧੀ ਮਿਲੀ। ਉਸ ਤੋਂਂ ਬਾਅਦ ਬਾਸੂ ਨੇ ਕਾਰਪੋਰੇਟ (2006), ਨੋ ਐਂਟਰੀ (2005), ਫਿਰ ਹੇਰਾ ਫੇਰੀ (2006), ਆਲ ਦਿ ਬੈਸਟ: ਫਨ ਬਿਗਿਨ (2009), ਧੂਮ 2 (2006), ਰੇਸ (2008) ਅਤੇ ਰਾਜ 3 ਡੀ (2012), ਬਚਨਾ ਏ ਹਸੀਨੋ (2008), ਆਤਮਾ (2013), ਕ੍ਰੀਚਰ 3ਡੀ (2014) ਅਤੇ ਅਲੋਨ (2015) ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਫਿਲਮਾਂ ਦੇ ਨਾਲ-ਨਾਲ ਉਸਨੇ ਕਈ ਆਇਟਮ ਨੰਬਰ ਵੀ ਕੀਤੇ।

ਹਵਾਲੇ

[ਸੋਧੋ]
  1. http://www.dnaindia.com/entertainment/report-bipasha-basu-is-now-bipasha-basu-singh-grover-2222955