ਸਮੱਗਰੀ 'ਤੇ ਜਾਓ

ਬਿਮਲ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਮਲ ਰਾਏ

ਬਿਮਲ ਰਾਏ (ਬੰਗਾਲੀ: বিমল রায়, 12 ਜੁਲਾਈ 1909 - 7 ਜਨਵਰੀ 1966) ਹਿੰਦੀ ਫਿਲਮਾਂ ਦੇ ਇੱਕ ਮਹਾਨ ਫਿਲਮ ਨਿਰਦੇਸ਼ਕ ਸਨ। ਹਿੰਦੀ ਸਿਨੇਮਾ ਵਿੱਚ ਪ੍ਰਚੱਲਤ ਯਥਾਰਥਵਾਦੀ ਅਤੇ ਕਮਰਸ਼ੀਅਲ ਧਾਰਾਵਾਂ ਦੇ ਵਿੱਚ ਦੀ ਦੂਰੀ ਨੂੰ ਮੇਲਦੇ ਹੋਏ ਲੋਕਾਂ ਨੂੰ ਖਿਚ ਪਾਉਣ ਵਾਲੀਆਂ ਫਿਲਮਾਂ ਬਣਾਉਣ ਵਾਲੇ ਬਿਮਲ ਰਾਏ ਬੇਹੱਦ ਸੰਵੇਦਨਸ਼ੀਲ ਅਤੇ ਮੌਲਕ ਫ਼ਿਲਮਕਾਰ ਸਨ। ਬਿਮਲ ਰਾਏ ਦਾ ਨਾਮ ਆਉਂਦੇ ਹੀ ਸਾਡੇ ਮਨ ਵਿੱਚ ਸਮਾਜਕ ਫਿਲਮਾਂ ਦਾ ਤਾਣਾ-ਬਾਣਾ ਅੱਖਾਂ ਦੇ ਸਾਹਮਣੇ ਘੁੰਮਣ ਲੱਗਦਾ ਹੈ। ਉਨ੍ਹਾਂ ਦੀਆਂ ਫਿਲਮਾਂ ਮਧ ਵਰਗ ਅਤੇ ਗਰੀਬੀ ਵਿੱਚ ਜੀਵਨ ਜੀ ਰਹੇ ਸਮਾਜ ਦਾ ਸ਼ੀਸ਼ਾ ਸੀ। 'ਉਸਨੇ ਕਹਾ ਥਾ', 'ਪਰਖ', 'ਕਾਬੁਲੀਵਾਲਾ', 'ਦੋ ਬੀਘਾ ਜ਼ਮੀਨ', 'ਬੰਦਿਨੀ', 'ਸੁਜਾਤਾ' ਜਾਂ ਫਿਰ 'ਮਧੂਮਤੀ' ਸਾਰੀਆਂ ਇੱਕ ਤੋਂ ਵਧਕੇ ਇੱਕ ਫ਼ਿਲਮਾਂ ਉਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ। 'ਦੋ ਬੀਘਾ ਜ਼ਮੀਨ' ਉਨ੍ਹਾਂ ਨੇ ਇਤਾਲਵੀ ਫ਼ਿਲਮ 'ਬਾਈਸਾਈਕਲ ਚੋਰ' (Bicycle Thieves) ਦੇਖਣ ਤੋਂ ਬਾਅਦ ਬਣਾਈ।[1] 1959 ਵਿੱਚ ਉਹ ਪਹਿਲੇ ਮਾਸਕੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੇ ਜਿਊਰੀ ਮੈਂਬਰ ਸਨ।[2]

ਜੀਵਨ[ਸੋਧੋ]

ਬਿਮਲ ਰਾਏ 12 ਜੁਲਾਈ 1909 ਨੂੰ ਢਾਕਾ ਦੇ ਇੱਕ ਜ਼ਿਮੀਂਦਾਰ ਖ਼ਾਨਦਾਨ ਵਿੱਚ ਪੈਦਾ ਹੋਏ, ਲੇਕਿਨ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਪਿਤਾ ਦਾ ਇੰਤਕਾਲ ਹੋ ਗਿਆ ਅਤੇ ਘਰ ਦੀਆਂ ਜ਼ਿੰਮੇਦਾਰੀਆਂ ਉਨ੍ਹਾਂ ਦੇ ਸਿਰ ਆ ਪਈਆਂ। ਇਸ ਜ਼ਮਾਨੇ ਵਿੱਚ ਜ਼ਿਮੀਂਦਾਰਾਂ ਦੁਆਰਾ ਮੁਜ਼ਾਰਿਆਂ ਉੱਪਰ ਜੋ ਜ਼ੁਲਮ ਕੀਤੇ ਜਾਂਦੇ ਸਨ ਜਾਂ ਖੇਤ ਮਜ਼ਦੂਰਾਂ ਦਾ ਜੋ ਇਸਤੇਸਾਲ ਕੀਤੇ ਜਾਂਦਾ ਸੀ, ਉਸਨੂੰ ਬਿਮਲ ਰਾਏ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਇਸੇ ਲਈ ਉਸ ਨੇ ਜਿਹਨਾਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਉਨ੍ਹਾਂ ਵਿੱਚ ਇਹ ਅਸਰ ਸਾਫ਼ ਨਜ਼ਰ ਆਉਂਦੇ ਹਨ। ਮੁਲਕ ਦੀ ਤਕਸੀਮ ਦੇ ਬਾਦ 1947 ਵਿੱਚ ਉਹ ਵਿਧਵਾ ਮਾਂ ਔਰ ਛੋਟੇ ਭਾਈ ਦੇ ਨਾਲ ਕਲਕੱਤਾ ਚਲੇ ਆਏ ਅਤੇ ਉਥੇ ਉਨ੍ਹਾਂ ਨੂੰ ਜ਼ਿੰਦਗੀ ਦੇ ਬੜੇ ਮੁਸ਼ਕਲ ਦਿਨ ਗੁਜ਼ਾਰਨੇ ਪਏ। ਇਸ ਜੱਦੋਜਹਿਦ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਫ਼ਿਲਮਾਂ ਨਾਲ ਵਾਬਸਤਾ ਪੀ ਸੀ ਬਰੂਆ ਨਾਲ ਹੋ ਗਈ, ਜਿਹਨਾਂ ਨੇ ਬਿਮਲ ਰਾਏ ਦੇ ਗੁਣ ਦੇਖਦੇ ਹੋਏ ਹੋਏ ਉਨ੍ਹਾਂ ਨੂੰ ਆਪਣੀ ਫ਼ਿਲਮ ਦੇਵਦਾਸ ਵਿੱਚ ਸਹਾਇਕ ਨਿਰਦੇਸ਼ਕ ਬਣਾਇਆ ਸੀ।

ਦੇਵਦਾਸ[ਸੋਧੋ]

ਇਸ ਫ਼ਿਲਮ ਦੇ ਹੀਰੋ ਮਸ਼ਹੂਰ ਗਾਇਕ ਕੁੰਦਨ ਲਾਲ਼ ਸਹਿਗਲ ਸਨ। ਇਸ ਦੇ ਬਾਦ ਬਿਮਲ ਰਾਏ ਨੇ ਅਧੀ ਦਰਜਨ ਤੋਂ ਵਧ ਬੰਗਲਾ ਫ਼ਿਲਮਾਂ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਅਤੇ ਫੇਰ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ। 1950 ਵਿੱਚ ਉਹ ਮੁੰਬਈ ਚਲੇ ਆਏ ਅਤੇ ਹਿੰਦੀ ਫ਼ਿਲਮਾਂ ਨਿਰਦੇਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੀ ਕੰਪਨੀ ਬਿਮਲ ਰਾਏ ਪ੍ਰੋਡਕਸ਼ਨ ਦੀ ਬੁਨਿਆਦ ਰੱਖੀ। ਬਾਦ ਵਿੱਚ ਉਨ੍ਹਾਂ ਨੇ ਫਿਰ ਫ਼ਿਲਮ ਦੇਵਦਾਸ ਬਣਾਈ ਜਿਸ ਵਿੱਚ ਦਲੀਪ ਕੁਮਾਰ ਨੂੰ ਬਤੌਰ ਹੀਰੋ ਲਿਆ।

ਨਿਰਦੇਸ਼ਕ ਦੇ ਤੌਰ ਤੇ[ਸੋਧੋ]

ਸਾਲ ਫ਼ਿਲਮ ਟਿੱਪਣੀ
1963 ਬੰਦਿਨੀ
1960 ਪਾਰਖ
1959 ਸੁਜਾਤਾ
1958 ਮਧੁਮਤੀ
1954 ਬਿਰਜ ਬਹੂ
1953 ਦੋ ਬੀਘਾ ਜ਼ਮੀਨ
1953 ਪਰਿਣੀਤਾ

ਹਵਾਲੇ[ਸੋਧੋ]

  1. Anwar Huda (2004). The Art and science of Cinema. Atlantic Publishers & Dist. p. 100. ISBN 81-269-0348-1.
  2. "1st Moscow International Film Festival (1959) work=MIFF". Archived from the original on 2013-01-16. Retrieved 2013-03-16. {{cite web}}: Missing pipe in: |title= (help); Unknown parameter |dead-url= ignored (|url-status= suggested) (help)