ਬੁਢਲਾਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੁਢਲਾਡਾ ਤਹਿਸੀਲ ਤੋਂ ਰੀਡਿਰੈਕਟ)
Jump to navigation Jump to search
ਬੁਢਲਾਡਾ
ਬੁਢਲਾਡਾ
ਸ਼ਿਵ ਨਗਰੀ
ਸ਼ਹਿਰ
ਉਪਨਾਮ: ਬਲਾਡਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿੱਤੀ

29°56′N 75°34′E / 29.93°N 75.57°E / 29.93; 75.57ਗੁਣਕ: 29°56′N 75°34′E / 29.93°N 75.57°E / 29.93; 75.57
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਸਰਕਾਰ
 • ਬਾਡੀਮਿਉਂਸੀਪਲ ਸਭਾ
ਉਚਾਈ211
ਅਬਾਦੀ (2011)
 • ਕੁੱਲ26,172
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਟੈਲੀਫੋਨ ਕੋਡ+91-1652-XXX-XXX
ਵਾਹਨ ਰਜਿਸਟ੍ਰੇਸ਼ਨ ਪਲੇਟਪੀਬੀ 50
ਸਾਖ਼ਰਤਾ ਦਰ80.2%

ਬੁਢਲਾਡਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇਕ ਸ਼ਹਿਰ ਅਤੇ ਨਗਰ ਕੌਂਸਲ ਹੈ । ਮਾਲਵੇ ਦਾ ਇਹ ਸ਼ਹਿਰ ਪੰਜਾਬ ਦੇ ਦੱਖਣ ਵਿਚ ਦਿੱਲੀ-ਫਿਰੋਜ਼ਪੁਰ ਰੇਲ ਮਾਰਗ ਉੱਤੇ ਸਥਿਤ ਹੈ। ਹਰਿਆਣਾ ਰਾਜ ਦੀ ਸੀਮਾ ਇਸ ਸ਼ਹਿਰ ਤੋਂ 25 ਕਿ.ਮੀ. ਦੀ ਦੂਰੀ ਤੇ ਹੈ । ਬੁਢਲਾਡਾ ਭਾਰਤ ਦੀ 'ਕਪਾਹ ਦੀ ਪੱਟੀ' ਵਿਚ ਸਥਿਤ ਹੈ ਅਤੇ ਏਸ਼ੀਆ ਦੀਆਂ ਕਪਾਹ ਦੀਆਂ ਵੱਡੀਆਂ ਮੰਡੀਆਂ ਵਿੱਚੋਂ ਇਕ ਹੈ।ਇਹ ਸ਼ਹਿਰ ਬਹੁਤ ਪੁਰਾਣੇ ਸ਼ਹਿਰਾਂ ਚ ਵੀ ਗਿਣਿਆ ਜਾਂਦਾ ਹੈ।

ਨਾਮਕਰਨ[ਸੋਧੋ]

ਅੱਜ ਤੋਂ ਲਗਪਗ 700 ਸਾਲ ਪਹਿਲਾਂ ਇਸ ਸਥਾਨ ਤੇ ਜੰਗਲ ਹੋਇਆ ਕਰਦਾ ਸੀ । ਦੋ ਗੁੱਜਰ ਸਕੇ ਭਰਾਵਾਂ ਨੇ ਜਿਨ੍ਹਾਂ ਦੇ ਨਾਮ ਬੁਢ਼ ਅਤੇ ਲਾਡਾ ਸੀ, ਇਹਨਾਂ ਭਰਾਵਾਂ ਨੇ ਰਲ ਕੇ ਇਸ ਪਿੰਡ ਨੂੰ ਵਸਾਇਆ ਸੀ। ਜਿਸ ਕਰਨ ਇਹਨਾ ਭਰਾਵਾਂ ਦੇ ਨਾਮ ਤੇ ਪਿੰਡ ਦਾ ਨਾਮ ਬੁਢਲਾਡਾ ਪੈ ਗਿਆ।

ਭੂਗੋਲ[ਸੋਧੋ]

ਬੁਢਲਾਡਾ ਦੀ ਅੌਸਤ ਉਚਾਈ 211 ਮੀਟਰ ਹੈ । ਇਹ 29°56′N 75°34′E / 29.93°N 75.57°E / 29.93; 75.57.[1] ਤੇ ਸਥਿਤ ਹੈ।

ਮੌਸਮ[ਸੋਧੋ]

ਗਰਮੀਆਂ ਵਿਚ ਇਥੋਂ ਦਾ ਤਾਪਮਾਨ 46 ਡਿਗਰੀ ਸੈਲਸੀਅਸ ਅਤੇ ਸਰਦੀਆਂ ਵਿੱਚ 3 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ । ਇਥੋਂ ਦਾ ਔਸਤਨ ਤਾਪਮਾਨ 25 ਡਿਗਰੀ ਸੈਲਸੀਅਸ ਹੈ । ਇੱਥੇ ਸਲਾਨਾ 435 ਮਿ.ਮੀ. ਵਰਖਾ ਹੁੰਦੀ ਹੈ।

ਇਤਿਹਾਸਕ ਮਹੱਤਤਾ[ਸੋਧੋ]

ਮੁਗਲਾਂ ਦੇ ਰਾਜ ਸਮੇਂ ਬੁਢਲਾਡਾ ਪਿੰਡ ਵਿੱਚ ਇਕ ਕਿਲ੍ਹਾ ਮੌਜੂਦ ਸੀ । ਲਗਪਗ ਤੇਰਵੀ ਸਦੀ ਦੇ ਨੇੜੇ 12 ਪਿੰਡ ਇਸ ਪਿੰਡ ਦੀ ਜਾਗੀਰ ਵਿਚ ਸ਼ਾਮਲ ਸਨ । ਪੰਜਾਬ ਉਪਰ ਅੰਗ੍ਰੇਜਾਂ ਦਾ ਕਬਜਾ ਹੋ ਗਿਆ ਜਿਸ ਕਾਰਨ ਇਸ ਪਿੰਡ ਨੂੰ 1850 ਦੇ ਕਰੀਬ ਜਿਲ੍ਹਾ ਕਰਨਾਲ ਵਿੱਚ ਸ਼ਾਮਲ ਕੀਤਾ ਗਿਆ। ਕਰਨਾਲ ਇਸ ਪਿੰਡ ਤੋ ਦੂਰ ਸੀ ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਸੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਨੂੰ ਹਿਸਾਰ ਤਹਿਸੀਲ ਵਿੱਚ ਸ਼ਾਮਲ ਕੀਤਾ ਗਿਆ। ਆਨੰਦਪੁਰ ਸਾਹਿਬ ਤੋਂ ਦਿੱਲੀ ਜਾਣ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ 1675 ਵਿਚ ਇਸ ਪਿੰਡ ਵਿੱਚੋਂ ਦੀ ਗੁਜਰੇ ਸਨ। ਓਹਨਾਂ ਦੀ ਯਾਦ ਨੂੰ ਸਮ੍ਰਪਿਤ ਇਕ ਗੁਰੁਦੁਵਾਰਾ ਬਣਾਇਆ ਗਿਆ ਹੈ। ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਸਰਗਰਮੀਆਂ ਦਾ ਗੜ੍ਹ ਸੀ । ਭਾਰਤ ਵਿਚ ਰੋਹਤਕ ਤੋਂ ਬਾਅਦ ਫੌਜੀ ਭਰਤੀਆਂ ਵਿਚ ਇਹ ਦੂਜਾ ਵੱਡਾ ਕੇਂਦਰ ਸੀ । ਇਹ ਚੜਦੇ ਪੰਜਾਬ ਦੀ ਇਕ ਵੱਡੀ ਮੰਡੀ ਸੀ ।

ਆਵਾਜਾਈ[ਸੋਧੋ]

ਬੁਢਲਾਡਾ ਪੰਜਾਬ ਰਾਜ ਹਾਈਵੇਅ-੧੦ ਅਤੇ ਪੰਜਾਬ ਰਾਜ ਹਾਈਵੇਅ-੨੧ ਉੱਤੇ ਸਥਿਤ ਹੈ । ਇਸ ਸ਼ਹਿਰ ਦਾ ਰੇਲਵੇ ਸਟੇਸ਼ਨ 1895 ਵਿਚ ਸਥਾਪਤ ਹੋਇਆ ਸੀ ਅਤੇ ਇਹ ਇਸ ਸ਼ਹਿਰ ਨੂੰ ਮਾਨਸਾ, ਬਠਿੰਡਾ, ਫਿਰੋਜ਼ਪੁਰ, ਦਿੱਲੀ, ਮੁੰਬਈ,‌ ਕੋਲਕਾਤਾ ਨਾਲ ਜੋੜਦਾ ਹੈ ।ਇਥੇ ਪੈਪਸੂ ਰੋਡਵੇਜ਼ ਦਾ ਡਿੱਪੂ ਵੀ ਮੌਜੂਦ ਹੈ।

ਜਨਸੰਖਿਆ[ਸੋਧੋ]

2011 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ ਬੁਢਲਾਡਾ ਦੀ ਅਬਾਦੀ 26,172 ਹੈ ਜਿਨ੍ਹਾਂ ਵਿਚੋਂ ਮਰਦਾਂ ਦੀ ਗਿਣਤੀ 13,832 ਅਤੇ ਇਸਤਰੀਆਂ ਦੀ ਗਿਣਤੀ 12,340 ਹੈ । ਇਥੋਂ ਦੀ ਸਾਖਰਤਾ ਦਰ 80.2% ਹੈ: ਪੁਰਸ਼ ਸਾਖਰਤਾ 84.8% ਅਤੇ ਇਸਤਰੀ ਸਾਖਰਤਾ 75.1% ਹੈ।

ਸਿੱਖਿਅਕ ਅਦਾਰੇ[ਸੋਧੋ]

ਇੱਥੇ ਸਰਕਾਰੀ ਅਤੇ ਨਿੱਜੀ ਸਿੱਖਿਅਕ ਸੰਸਥਾਵਾਂ ਮੋਜੂਦ ਹਨ ।

ਸਕੂਲਾਂ ਦੀ ਸੂਚੀ[ਸੋਧੋ]

  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਬੁਢਲਾਡਾ
  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਬੁਢਲਾਡਾ
  • ਡੀ.ਏ.ਵੀ. ਪਬਲਿਕ ਸਕੂਲ, ਬੁਢਲਾਡਾ
  • ਮਨੂ ਵਾਟਿਕਾ ਸਕੂਲ, ਬੁਢਲਾਡਾ
  • ਡੀ.ਏ.ਵੀ. ਮਾਡਲ ਸਕੂਲ, ਬੁਢਲਾਡਾ
  • ਸ੍ਰੀ ਹਿਤਾਭਿਲਾਸੀ਼ ਸਰਵਹਿੱਤਕਾਰੀ ਵਿੱਦਿਆ ਮੰਦਰ, ਬੁਢਲਾਡਾ
  • ਐੱਸ.ਕੇ.ਡੀ. ਮੈਮੋਰੀਅਲ ਪਬਲਿਕ ਸਕੂਲ, ਬੁਢਲਾਡਾ

ਕਾਲਜਾਂ ਦੀ ਸੂਚੀ[ਸੋਧੋ]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]