ਬੁਰਜ ਅਲ ਅਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਰਜ ਅਲ ਅਰਬ
برج العرب
ਬੁਰਜ ਅਲ ਅਰਬ 2007 ਵਿੱਚ
Map
ਆਮ ਜਾਣਕਾਰੀ
ਰੁਤਬਾਸੰਪੂਰਨ
ਕਿਸਮਲਗਜ਼ਰੀ ਹੋਟਲ
ਆਰਕੀਟੈਕਚਰ ਸ਼ੈਲੀਹਾਈ-ਟੈਕ
ਜਗ੍ਹਾਦੁਬਈ, ਸੰਯੁਕਤ ਅਰਬ ਅਮੀਰਾਤ
ਨਿਰਮਾਣ ਆਰੰਭ1994
ਮੁਕੰਮਲ1999
ਖੁੱਲਿਆਦਸੰਬਰ 1999
ਲਾਗਤUS$1 billion[1]
ਉਚਾਈ
ਆਰਕੀਟੈਕਚਰਲ321 m (1,053 ft)
ਸਿਖਰ ਮੰਜ਼ਿਲ197.5 m (648 ft)
ਤਕਨੀਕੀ ਜਾਣਕਾਰੀ
ਮੰਜ਼ਿਲ ਦੀ ਗਿਣਤੀ56 (3 ਗਰਾਊਂਡ ਥੱਲੇ)[2]
ਲਿਫਟਾਂ/ਐਲੀਵੇਟਰ18[2]
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਟੌਮ ਰਾਈਟ, ਡਬਲਯੂ ਕੇ ਕੇ ਆਰਕੀਟੈਕਟ
ਵਿਕਾਸਕਾਰਜੁਮੀਰਾਹ
ਸਟ੍ਰਕਚਰਲ ਇੰਜੀਨੀਅਰਅਟਕਿੰਸ
ਹੋਰ ਜਾਣਕਾਰੀ
ਕਮਰਿਆਂ ਦੀ ਗਿਣਤੀ202[2]
ਵੈੱਬਸਾਈਟ
burj-al-arab.com
ਹਵਾਲੇ
[2][3][4][5][6]

ਬੁਰਜ ਅਲ ਅਰਬ (Arabic: برج العرب, ਅਰਬਾਂ ਦਾ ਟਾਵਰ ) ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਇੱਕ 7-ਤਾਰਾ ਲਗਜ਼ਰੀ ਹੋਟਲ ਹੈ। [7] ਇਹ ਦੁਨੀਆ ਦਾ ਤੀਜਾ ਸਭ ਤੋਂ ਉੱਚਾ ਹੋਟਲ ਹੈ (ਹਾਲਾਂਕਿ ਇਸਦੀ ਕੁੱਲ ਉਚਾਈ ਦਾ 39% ਗੈਰ-ਵਪਾਰਕ ਸਥਾਨ ਤੋਂ ਬਣਿਆ ਹੈ)।[8][9][10]  ਬੁਰਜ ਅਲ ਅਰਬ ਜੁਮੀਰਾਹ ਬੀਚ ਤੋਂ 280 ਮੀਟਰ (920 ਫੁੱਟ) ਦੂਰ ਇੱਕ ਨਕਲੀ ਟਾਪੂ ਤੇ ਬਣਿਆ ਹੋਇਆ ਹੈ ਅਤੇ ਇਹ ਇੱਕ ਪ੍ਰਾਈਵੇਟ ਕਰਵਿੰਗ ਬ੍ਰਿਜ ਦੁਆਰਾ ਮੇਨਲੈਂਡ ਨਾਲ ਜੁੜਿਆ ਹੋਇਆ ਹੈ। ਢਾਂਚੇ ਦੀ ਸ਼ਕਲ ਜਹਾਜ਼ ਦੇ ਬਾਦਬਾਨ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ। ਇਸਦੀ ਛੱਤ ਦੇ ਕੋਲ 210 ਮੀਟਰ (689 ਫੁੱਟ) ਦੀ ਉਚਾਈ ਤੇ ਇੱਕ ਹੈਲੀਪੈਡ ਹੈ। 

ਸਾਈਟ[ਸੋਧੋ]

ਬੀਚਫਰੰਟ ਏਰੀਆ ਜਿੱਥੇ ਬੁਰਜ ਅਲ ਅਰਬ ਅਤੇ ਜੁਮੀਰਾਹਾ ਬੀਚ ਹੋਟਲ ਸਥਿਤ ਹੈ, ਪਹਿਲਾਂ ਇਸ ਨੂੰ ਮਿਆਮੀ ਬੀਚ ਕਿਹਾ ਜਾਂਦਾ ਸੀ।[11] ਇਹ ਹੋਟਲ, ਪੂਰਬਲੇ ਸ਼ਿਕਾਗੋ ਬੀਚ ਹੋਟਲ ਦੇ ਸਮੁੰਦਰੀ ਤੱਟ ਤੋਂ 280 ਮੀਟਰ ਦੂਰੀ ਤੇ ਸਥਿਤ ਹੈ। [12] ਜਗਾਹ ਦੇ ਨਾਮ ਦਾ ਮੂਲ ਸ਼ਿਕਾਗੋ ਬ੍ਰਿਜ ਐਂਡ ਆਇਰਨ ਕੰਪਨੀ ਵਿੱਚ ਸੀ, ਜੋ ਇੱਕ ਸਮੇਂ ਤੇ ਵਿਸ਼ਾਲ ਫਲੋਟਿੰਗ ਤੇਲ ਸਟੋਰੇਜ਼ ਟੈਂਕਾਂ ਨੂੰ ਵੇਲਡ ਕਰਦੀ ਹੁੰਦੀ ਸੀ, ਜਿਸ ਨੂੰ ਸਥਾਨਕ ਤੌਰ 'ਤੇ ਸਾਈਟ ਤੇ ਕਾਜ਼ਾਨ ਵਜੋਂ ਜਾਣਿਆ ਜਾਂਦਾ ਸੀ। 

1997 ਵਿੱਚ ਜਦੋਂ ਪੁਰਾਣਾ ਹੋਟਲ ਢਾਹ ਦਿੱਤਾ ਗਿਆ ਸੀ, ਇਸਦਾ ਪੁਰਾਣਾ ਨਾਮ ਬਰਕਰਾਰ ਰਿਹਾ। ਬੁਰਜ ਅਲ ਅਰਬ ਹੋਟਲ ਦੇ ਨਿਰਮਾਣ ਦੇ ਪੜਾਅ ਲਈ ਪਬਲਿਕ ਪ੍ਰੋਜੈਕਟ ਦੇ ਨਾਮ ਦੇ ਰੂਪ ਵਿੱਚ ਦੁਬਈ ਸ਼ਿਕਾਗੋ ਬੀਚ ਹੋਟਲ ਚੱਲਦਾ ਰਿਹਾ ਜਦੋਂ ਤੱਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਨਵਾਂ ਨਾਮ ਨਹੀਂ ਐਲਾਨਿਆ। 

ਡਿਜ਼ਾਇਨ ਅਤੇ ਉਸਾਰੀ[ਸੋਧੋ]

ਬੁਰਜ ਅਲ ਅਰਬ ਨੂੰ ਆਰਕੀਟੈਕਟ ਟੌਮ ਰਾਈਟ ਦੀ ਅਗਵਾਈ ਵਿੱਚ ਬਹੁ-ਪੱਖੀ ਸਲਾਹ-ਮਸ਼ਵਰੇ ਵਾਲੇ ਅਦਾਰੇ ਅਟਕਿੰਸ ਨੇ ਡਿਜ਼ਾਇਨ ਕੀਤਾ ਸੀ। ਟੌਮ ਰਾਈਟ ਬਾਅਦ ਵਿੱਚ ਡਬਲਯੂ ਕੇ ਕੇ ਆਰਕੀਟੈਕਚਰ ਦਾ ਸਹਿ-ਸੰਸਥਾਪਕ ਬਣਿਆ। ਡਿਜ਼ਾਇਨ ਅਤੇ ਉਸਾਰੀ ਦਾ ਪ੍ਰਬੰਧ ਕੈਨੇਡੀਅਨ ਇੰਜੀਨੀਅਰ ਰਿਕ ਗ੍ਰੈਗਰੀ ਨੇ ਕੀਤਾ ਸੀ, ਡਬਲਿਊ ਐਸ ਅਟਕਿੰਸ ਦੀ ਵੀ ਭਾਗੀਦਾਰੀ ਸੀ। ਇਹ ਪੁਰਤਗਾਲ ਦੇ ਲਿਸਬਨ ਵਿੱਚ ਵਾਸਕੋ ਡੀ ਗਾਮਾ ਟਾਵਰ ਨਾਲ ਮਿਲਦਾ-ਜੁਲਦਾ ਹੈ। ਟਾਪੂ ਦੀ ਉਸਾਰੀ ਦਾ ਕਾਰਜ 1994 ਵਿੱਚ ਸ਼ੁਰੂ ਹੋਇਆ ਸੀ ਅਤੇ ਸਿਖਰਲੇ ਨਿਰਮਾਣ ਦੇ ਦੌਰਾਨ 2,000 ਨਿਰਮਾਣ ਵਰਕਰ ਇਸ ਵਿੱਚ ਸ਼ਾਮਲ ਸੀ। ਇਹ ਇੱਕ ਜੇ-ਕਲਾਸ ਯੌਟ ਦੇ ਹਵਾ ਨਾਲ ਭਰੇ ਹੋਏ ਬਾਦਬਾਨ ਨਾਲ ਮੇਲ ਖਾਂਦੀ ਹੈ।[13]  ਦੋ "ਖੰਭ" ਇੱਕ ਵਿਸ਼ਾਲ "ਮਸਤੂਲ" ਬਣਾਉਣ ਲਈ ਇੱਕ V ਦੀ ਸ਼ਕਲ ਵਿੱਚ ਫੈਲਦੇ ਹਨ, ਜਦੋਂ ਕਿ ਉਹਨਾਂ ਦੇ ਵਿਚਕਾਰਲਾ ਸਪੇਸ ਵੱਡਾ ਐਟਰੀਅਮ ਬਣਿਆ ਹੋਇਆ ਹੈ। ਆਰਕੀਟੈਕਟ ਟੌਮ ਰਾਈਟ ਨੇ [14] ਕਿਹਾ ਸੀ, "ਕਲਾਇੰਟ ਦੀ ਇਛਾ ਐਸੀ ਇਮਾਰਤ ਦੀ ਸੀ ਜੋ ਦੁਬਈ ਲਈ ਇੱਕ ਪ੍ਰਤੀਕ ਜਾਂ ਸੰਕੇਤਕ ਬਿਆਨ ਬਣ ਜਾਵੇ, ਇਹ ਸਿਡਨੀ ਦੇ ਆਪਣੇ ਓਪੇਰਾ ਹਾਊਸ, ਲੰਡਨ ਦੇ ਨਾਲ ਬਿਗ ਬੇਨ, ਜਾਂ ਪੈਰਿਸ ਵਿੱਚ ਆਈਫਲ ਟਾਵਰ ਨਾਲ ਮਿਲਦਾ ਹੋਵੇ। ਇਮਾਰਤ ਉਸ ਦੇਸ਼ ਦੇ ਨਾਮ ਦੀ ਸਮਾਰਥੀ ਬਣਨੀ ਚਾਹੀਦੀ ਹੈ।"[15][not in citation given]

ਹਵਾਲੇ[ਸੋਧੋ]

 1. "Arabian Knight". Forbes.com. Retrieved 24 September 2015.
 2. 2.0 2.1 2.2 2.3 "Burj Al Arab Hotel – The Skyscraper Center". Council on Tall Buildings and Urban Habitat.
 3. ਫਰਮਾ:Emporis
 4. ਫਰਮਾ:Skyscraperpage
 5. ਬੁਰਜ ਅਲ ਅਰਬ, ਸਟਰਕਚਰੇ
 6. "Stay at Burj Al Arab". Jumeirah. Retrieved 4 January 2010.
 7. Eytan, Declan. "Milan: Inside the World's Only Certified 7 Star Hotel". Forbes (in ਅੰਗਰੇਜ਼ੀ). Retrieved 2018-04-05.
 8. "Vanity Height: the Use-less Space in Today's Tallest". CTBUH. Archived from the original on 2013-11-17. Retrieved 2013-11-25. {{cite web}}: Unknown parameter |dead-url= ignored (|url-status= suggested) (help)
 9. "Study: Skyscrapers Topped by Wasted Space". World Property Channel. 2013-09-06. Archived from the original on 2013-11-13. Retrieved 2013-11-25. {{cite web}}: Unknown parameter |dead-url= ignored (|url-status= suggested) (help)
 10. Solon, Olivia (2013-09-06). "Report names and shames vanity skyscrapers with unnecessary spires". Wired. Archived from the original on 2013-11-15. Retrieved 2013-11-25. {{cite web}}: Unknown parameter |dead-url= ignored (|url-status= suggested) (help)
 11. Krane, Jim City of Gold: Dubai and the Dream of Capitalism, page 103, St. Martin's Press (September 15, 2009)
 12. "Dubai's Chicago Beach Hotel". Dubai As It Used To Be. Retrieved 2013-11-25.
 13. "Burj Al Arab – Atkins".
 14. "Burj Al Arab". Galinsky. Archived from the original on 2008-04-29. Retrieved 2008-06-08.
 15. "Dubai's Dream Palace – Burj Al-Arab Hotel". Megastructures. Episode 70. Archived from the original on 2012-03-24. Retrieved 2018-05-11. {{cite episode}}: Unknown parameter |serieslink= ignored (|series-link= suggested) (help)