ਬੂਟਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੂਟਾ ਸਿੰਘ
ਜਨਮਬੂਟਾ ਸਿੰਘ
ਜਲੰਧਰ ਜ਼ਿਲ੍ਹਾ, ਬਰਤਾਨਵੀ ਪੰਜਾਬ
ਮੌਤ19 ਫ਼ਰਵਰੀ 1957
ਸ਼ਾਹਦਰਾ, ਪਾਕਿਸਤਾਨ
ਹੋਰ ਨਾਂਮਸ਼ਹੀਦ-ਏ-ਮੁਹੱਬਤ ਬੂਟਾ ਸਿੰਘ
ਪ੍ਰਸਿੱਧੀ ਉਸ ਦੀ ਪ੍ਰੀਤ ਕਹਾਣੀ
ਸਾਥੀਜ਼ੈਨਬ
ਬੱਚੇਤਨਵੀਰ ਕੌਰ (ਬਾਅਦ ਵਿੱਚ ਸੁਲਤਾਨਾ)

ਬੂਟਾ ਸਿੰਘ (ਸ਼ਾਹਮੁਖੀ: بوٹا سنگھ) ਬਰਤਾਨਵੀ ਫ਼ੌਜ ਦਾ ਇੱਕ ਸਿੱਖ ਸਾਬਕਾ ਫ਼ੌਜੀ ਸੀ ਜਿਸਨੇ ਦੂਜੀ ਸੰਸਾਰ ਜੰਗ ਸਮੇਂ ਲਾਰਡ ਮਾਊਂਟਬੈਟਨ ਦੀ ਕੰਮਾਂਡ ਤਹਿਤ ਬਰਮਾ ਸਰਹੱਦ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਉਹ ਅਤੇ ਉਸ ਦੀ ਪਤਨੀ, ਜ਼ੈਨਬ, ਭਾਰਤ ਅਤੇ ਪਾਕਿਸਤਾਨ ਵਿੱਚ ਆਪਣੀ ਦੁੱਖਦਾਈ ਪ੍ਰੀਤ ਕਹਾਣੀ ਕਰ ਕੇ ਜਾਣੇ-ਪਛਾਣੇ ਹਨ। ਭਾਰਤ ਦੀ ਵੰਡ ਵੇਲੇ ਬੂਟਾ ਸਿੰਘ ਨੇ ਜ਼ੈਨਬ ਨੂੰ ਬਚਾਇਆ ਅਤੇ ਹੌਲੀ-ਹੌਲੀ ਦੋਹਾਂ ਵਿੱਚ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਕੁਝ ਸਾਲ ਪਿੱਛੋਂ ਜ਼ੈਨਬ ਨੂੰ ਬਰਾਮਦ ਕਰ ਕੇ ਪਾਕਿਸਤਾਨ ਭੇਜ ਦਿੱਤਾ ਗਿਆ। ਬੂਟਾ ਸਿੰਘ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਕਿ ਵਿੱਚ ਦਾਖ਼ਲ ਹੋਇਆ ਅਤੇ ਜਦ, ਆਪਣੇ ਪਰਵਾਰ ਦੇ ਦਬਾਅ ਹੇਠ, ਜ਼ੈਨਬ ਨੇ ਬੂਟੇ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਤਾਂ ਦੁੱਖੀ ਬੂਟਾ ਸਿੰਘ ਨੇ ਆਪਣੀ ਧੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਸ ਦੀ ਮੌਤ ਹੋ ਗਈ ਪਰ ਉਸ ਦੀ ਧੀ ਬਚ ਗਈ।

ਸਰਹੱਦ ਦੇ ਦੋਹਾਂ ਪਾਸੇ ਇਹਨਾਂ ਦੀ ਕਹਾਣੀ ’ਤੇ ਕਈ ਫ਼ਿਲਮਾਂ ਅਤੇ ਕਿਤਾਬਾਂ ਦਾ ਰੂਪ ਲੈ ਚੁੱਕੀ ਹੈ। 1999 ਵਿੱਚ ਇਸ ਕਹਾਣੀ ’ਤੇ ਅਧਾਰਤ ਇੱਕ ਪੰਜਾਬੀ ਫ਼ੀਚਰ ਫ਼ਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਬਣੀ। ਇਸ਼ਰਤ ਰਹਿਮਾਨੀ ਦਾ ਨਾਵਲ, ਮੁਹੱਬਤ, ਇਸੇ ਕਹਾਣੀ ਬਾਰੇ ਹੈ। ਭਾਰਤ ਅਤੇ ਪਾਕਿ ਵਿੱਚ ਕਈ ਫ਼ਿਲਮਾਂ ਅਤੇ ਕਿਤਾਬਾਂ ਇਸ ਕਹਾਣੀ ਤੋਂ ਪ੍ਰਭਾਵਿਤ ਹੋਈਆਂ। ਲੈਰੀ ਕੌਲਸਿਨ ਦੀ ਕਿਤਾਬ, ਫ਼੍ਰੀਡਮ ਐਟ ਮਿਡਨਾਈਟ ਵਿੱਚ ਵੀ ਇਸ ਕਹਾਣੀ ਦਾ ਜ਼ਿਕਰ ਹੈ।