ਬੇਂਹ ਤੇ
ਬੇਂਹ ਤੇ | |
---|---|
ਸਰੋਤ | |
ਹੋਰ ਨਾਂ | ਬੇਂਹ ਰਾਂਗ ਬੁਆ |
ਸੰਬੰਧਿਤ ਦੇਸ਼ | ਵੀਅਤਨਾਮ |
ਇਲਾਕਾ | ਉੱਤਰੀ ਵੀਅਤਨਾਮ ਦੇ ਲਾਲ ਦਰਿਆ ਦੇ ਡੈਲਟਾ ਖੇਤਰ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚਿੱਟੇ ਚੌਲਾਂ ਦੇ ਆਟੇ, ਬਾਰੀਕ ਕਟੇ ਸੂਰ ਦੇ ਮੋਢੇ, ਯਹੂਦਾ ਦੇ ਕੰਨ ਦੀ ਉੱਲੀ (Auricularia auricula - judae), ਪਿਆਜ਼, ਲੂਣ, ਮਿਰਚ |
ਬੇਂਹ ਤੇ (ਵੀਅਤਨਾਮੀ ਵਿੱਚ ਸ਼ਾਬਦਿਕ ਅਰਥ "ਚੌਲਾਂ ਦਾ ਕੇਕ") ਵੀਅਤਨਾਮੀ ਪਕਵਾਨ ਵਿੱਚ ਛੋਟੇ ਭਾਪ ਨਾਲ ਬਣੇ ਚਾਵਲ ਕੇਕ ਦੀ ਇੱਕ ਕਿਸਮ ਹੈ। ਇਹ ਉੱਤਰੀ ਵੀਅਤਨਾਮ ਦੇ ਲਾਲ ਦਰਿਆ ਦੇ ਡੈਲਟਾ ਖੇਤਰ ਦੀ ਇੱਕ ਰਵਾਇਤੀ ਕਿਸਮ ਦੀ "ਬੇਂਹ" ਹੈ। ਬੇਂਹ ਤੇ ਚੌਲਾਂ ਦੇ ਆਟੇ ਨਾਲ ਬਣਿਆ ਹੁੰਦਾ ਹੈ ਜਿਸਤੋਂ ਬਾਅਦ ਇਸਨੂੰ ਲਾ ਦੋੰਗ ਦੇ ਪੱਤਿਆਂ ਨਾਲ ਲੰਬੇ ਸਲੰਡਰ ਦੀ ਆਕਾਰ ਵਿੱਚ ਬੰਨਕੇ ਉਬਾਲ ਦਿੱਤਾ ਜਾਂਦਾ ਹੈ। ਬੇਂਹ ਤੇ ਹਾਨੋਈ ਨਾਲ ਲਗਦੇ "ਹਾ ਤੇ" ਸੂਬੇ ਦਾ ਆਮ ਪਕਵਾਨ ਮੰਨਿਆ ਜਾਂਦਾ ਹੈ ਜਦਕਿ ਇਹ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪਾਇਆ ਜਾ ਸਕਦਾ ਹੈ। ਬੇਂਹ ਤੇ ਦਾ ਸਵਾਦ ਅਤੇ ਸਮੱਗਰੀ ਅੱਡ-ਅੱਡ ਖੇਤਰ ਦੀ ਅਲੱਗ ਹੋਂਦੀ ਹੈ।
ਸਮੱਗਰੀ
[ਸੋਧੋ]ਬੇਂਹ ਤੇ ਨੂੰ ਸਾਦੇ ਚਿੱਟੇ ਚੌਲਾਂ ਦੇ ਆਟੇ (ਜਿਸਨੂੰ ਵੀਅਤਨਾਮੀ ਵਿੱਚ 'ਗਾਓ ਤੇ' ਆਖਦੇ ਹਨ), ਬਾਰੀਕ ਕਟੇ ਸੂਰ ਦੇ ਮੋਢੇ, ਯਹੂਦਾ ਦੇ ਕੰਨ ਦੀ ਉੱਲੀ (Auricularia auricula - judae), ਪਿਆਜ਼, ਲੂਣ, ਮਿਰਚ ਪਕੇ ਬਣਾਇਆ ਜਾਂਦਾ ਹੈ। ਬੇਂਹ ਤੇ ਦੇ ਕੁਝ ਕਿਸਮਾਂ ਵਿੱਚ ਮੂੰਗਫਲੀ ਅਤੇ ਕੱਟਿਆ ਸ਼ੀਤਾਕੇ ਮਸ਼ਰੂਮ ਪਾਏ ਜਾਂਦੇ ਹਨ।
ਬਣਾਉਣ ਦਾ ਤਰੀਕਾ
[ਸੋਧੋ]ਬੇਂਹ ਤੇ ਨੂੰ ਬਣਾਉਣ ਲਈ ਪਹਿਲਾਂ ਚੌਲਾਂ ਨੂੰ ਪਾਣੀ ਵਿੱਚ ਪਾਕੇ ਰੱਖ ਦਿੱਤੇ ਜਾਂਦੇ ਹੈ ਜੱਦ ਤੱਕ ਇਹ ਨਰਮ ਨਾ ਹੋ ਜਾਨ। ਫੇਰ ਇੰਨਾਂ ਨੂੰ ਚੌਲਾਂ ਅਤੇ ਪਾਣੀ ਦਾ ਗਾੜਾ ਪੇਸਟ ਬਣਾ ਲਿੱਤਾ ਜਾਂਦਾ ਹੈ। ਇਸ ਮਿਸ਼ਰਣ ਨੂੰ 50 ਡਿਗਰੀ ਸੈਲਸੀਅਸ (ਪਰ ਬਿਨਾ ਉਬਾਲੇ) ਗਾੜਾ ਹੋਣ ਤੱਕ ਪਕਾਇਆ ਜਾਂਦਾ ਹੈ। ਭਰਨ ਲਈ, ਸੂਰ, ਪਿਆਜ਼, ਅਤੇ ਸ਼ਿਤਾਕੇ ਮਸ਼ਰੂਮ ਬਾਰੀਕ ਬਾਰੀਕ ਕੱਟਕੇ ਮਿਲਾ ਦਿੱਤੇ ਜਾਂਦੇ ਹਨ।