ਬੇਨੀਤੋ ਖ਼ੁਆਰਿਸ
ਬੇਨੀਤੋ ਖ਼ੁਆਰਿਸ | |
---|---|
![]() | |
ਮੈਕਸੀਕੋ ਦਾ 26ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 15 ਜਨਵਰੀ 1859 – 10 ਅਪਰੈਲ 1864 | |
ਸਾਬਕਾ | ਇਗਨਾਸੀਓ ਕੋਮੋਨਫੋਰਤ |
ਉੱਤਰਾਧਿਕਾਰੀ | ਫਰਦੀਨਾਂਦ ਮੈਕਸਮੀਲੀਅਨ ਜੋਜ਼ਫ (ਬਾਦਸ਼ਾਹ ਦੇ ਤੌਰ ਉੱਤੇ) |
ਦਫ਼ਤਰ ਵਿੱਚ 15 ਮਈ 1867 – 18 ਜੁਲਾਈ 1872 | |
ਸਾਬਕਾ | ਫਰਦੀਨਾਂਦ ਮੈਕਸਮੀਲੀਅਨ ਜੋਜ਼ਫ (ਬਾਦਸ਼ਾਹ ਦੇ ਤੌਰ ਉੱਤੇ) |
ਉੱਤਰਾਧਿਕਾਰੀ | ਸੇਬਾਸਤੀਅਨ ਲੇਰਦੋ ਦੇ ਟੇਖਾਦਾ |
ਮੈਕਸੀਕੋ ਦਾ ਰਾਸ਼ਟਰਪਤੀ ਫ਼ਰਾਂਸੀਸੀ ਦਖ਼ਲ ਸਮੇਂ ਜਲਾਵਤਨ ਸਰਕਾਰ | |
ਦਫ਼ਤਰ ਵਿੱਚ 10 ਅਪਰੈਲ 1864 – 15 ਮਈ 1867 | |
ਵਾਹਾਕਾ ਦਾ ਗਵਰਨਰ | |
ਦਫ਼ਤਰ ਵਿੱਚ 1847–1852 | |
ਨਿੱਜੀ ਜਾਣਕਾਰੀ | |
ਜਨਮ | ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ 21 ਮਾਰਚ 1806 ਸਾਨ ਪਾਬਲੋ ਗੂਏਲਾਤਾਓ, ਵਾਹਾਕਾ |
ਮੌਤ | 18 ਜੁਲਾਈ 1872 ਮੈਕਸੀਕੋ ਸ਼ਹਿਰ, ਮੈਕਸੀਕੋ | (ਉਮਰ 66)
ਸਿਆਸੀ ਪਾਰਟੀ | ਉਦਾਰਵਾਦੀ |
ਪਤੀ/ਪਤਨੀ | ਮਾਰਗਰੀਤਾ ਮਾਜ਼ਾ |
ਘਰੇਲੂ ਸਾਥੀ | ਖ਼ੁਆਨਾ ਰੋਸਾ ਚਾਗੋਇਆ |
ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ (/beˈnito ˈpaβlo ˈxwares garˈsi.a/ (ਮਦਦ·ਫ਼ਾਈਲ) ਬੈੱਨੀਤੋ ਪਾਬਲੋ ਖ਼ੁਆਰਿਸ ਗਾਰਸੀਆ), (21 ਮਾਰਚ 1806 – 18 ਜੁਲਾਈ 1872)[1][2] ਇੱਕ ਮੈਕਸੀਕਨ ਵਕੀਲ ਅਤੇ ਸਿਆਸਤਦਾਨ ਸੀ ਜੋ 5 ਵਾਰ ਮੈਕਸੀਕੋ ਦਾ ਰਾਸ਼ਟਰਪਤੀ ਰਿਹਾ।[3] ਇਸਨੇ ਮੁਲਕ ਉੱਤੇ ਫ਼ਰਾਂਸੀਸੀਆਂ ਦੇ ਕਬਜ਼ੇ ਦਾ ਵਿਰੋਧ ਕੀਤਾ, ਦੂਜੀ ਮੈਕਸੀਕਨ ਸਲਤਨਤ ਨੂੰ ਖ਼ਤਮ ਕੀਤਾ ਅਤੇ ਗਣਰਾਜ ਨੂੰ ਮੁੜ ਸਥਾਪਤ ਕਰ ਕੇ ਮੁਲਕ ਨੂੰ ਆਧੁਨਿਕ ਕਾਲ ਦੇ ਅਨੁਸਾਰ ਵਿਕਸਿਤ ਕੀਤਾ।
ਮੁੱਢਲਾ ਜੀਵਨ[ਸੋਧੋ]
ਬੇਨੀਤੋ ਖ਼ੁਆਰਿਸ ਦਾ ਜਨਮ 21 ਮਾਰਚ 1806 ਨੂੰ ਵਾਹਾਕਾ ਦੇ ਸਾਨ ਪਾਬਲੋ ਗੂਏਲਾਤਾਓ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਹੋਇਆ। ਇਸ ਦੇ ਮਾਤਾ-ਪਿਤਾ ਬਰੀਗੀਦਾ ਗਾਰਸੀਆ ਅਤੇ ਮਾਰਸੇਲੀਨੋ ਖ਼ੁਆਰਿਸ ਦੋਨਾਂ ਦੀ ਸ਼ੱਕਰ ਰੋਗ ਨਾਲ ਮੌਤ ਹੋ ਗਈ ਜਦੋਂ ਇਹ ਸਿਰਫ਼ 3 ਤਿੰਨ ਸਾਲਾਂ ਦਾ ਸੀ। ਇਸ ਤੋਂ ਥੋੜਾ ਸਮਾਂ ਬਾਅਦ ਹੀ ਇਸ ਦੇ ਦਾਦਾ-ਦਾਦੀ ਦੀ ਵੀ ਮੌਤ ਹੋ ਗਈ ਅਤੇ ਇਸ ਦੇ ਇੱਕ ਅੰਕਲ ਨੇ ਇਸਨੂੰ ਪਾਲਿਆ।[4][5] 12 ਸਾਲ ਦੀ ਉਮਰ ਤੱਕ ਇਹ ਖੇਤਾਂ ਵਿੱਚ ਅਤੇ ਨਾਲ ਹੀ ਆਜੜੀ ਦਾ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਇਹ ਵਾਹਾਕਾ ਸ਼ਹਿਰ ਵਿੱਚ ਸਕੂਲ ਵਿੱਚ ਪੜ੍ਹਨ ਲੱਗਿਆ।[3] ਉਸ ਸਮੇਂ ਉਸਨੂੰ ਸਿਰਫ਼ ਜ਼ਾਪੋਤੇਕ ਭਾਸ਼ਾ ਆਉਂਦੀ ਸੀ।
ਹਵਾਲੇ[ਸੋਧੋ]
- ↑ "Benito Juarez". Encyclopedia of World Biography. Retrieved 18 February 2011.
- ↑ "Benito Juárez (March 21, 1806 – July 18, 1872)". Banco de Mexico. Archived from the original on ਮਾਰਚ 1, 2017. Retrieved 18 February 2011. Check date values in:
|archive-date=
(help) - ↑ 3.0 3.1 "Juárez' Birthday". Sistema Internet de la Presidencia. Archived from the original on 2012-02-22. Retrieved 2009-03-23.
- ↑ Stacy, Lee, ed. (2002). Mexico and the United States. Vol. 1. Marshall Cavendish. p. 435. ISBN 978-0-7614-7402-9.
- ↑ "Juárez, Benito, on his early years". Historical Text Archive. Retrieved 2009-03-23.
ਬਾਹਰੀ ਸਰੋਤ[ਸੋਧੋ]
- Mexico's Lincoln: The Ecstasy and Agony of Benito Juarez Archived 2008-05-14 at the Wayback Machine.
- Historical Text Archive: Juarez, Benito, on La Reforma
- Encyclopaedia Britannica – Biography of Benito Juárez
- Timeline Archived 2006-02-12 at the Wayback Machine.
- Juárez Photos – Planeta.com Archived 2015-06-09 at the Wayback Machine.
- Benito Juárez at Find-A-Grave