ਬੈਫਿਨ ਟਾਪੂ
ਬੈਫਿਨ ਟਾਪੂ ਨੂਨਾਵਤ ਦੇ ਰਾਜਖੇਤਰ ਵਿੱਚ ਇੱਕ ਟਾਪੂ ਹੈ। ਇਹ ਕੈਨੇਡੀਅਨ ਆਰਕਟਿਕ ਆਰਕੀਪੇਲਾਗੋ ਦਾ ਸਭ ਤੋਂ ਵੱਡਾ ਮੈਂਬਰ ਹੈ। ਇਹ ਕੈਨੇਡਾ ਦਾ ਸਭ ਤੋਂ ਵੱਡਾ ਟਾਪੂ ਹੈ ਅਤੇ 507,451km² ਖੇਤਰਫਲ ਦੇ ਨਾਲ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਟਾਪੂ ਹੈ। ਸਾਲ 2007 ਤੱਕ ਇਸਦੀ ਆਬਾਦੀ 11,000 ਲੋਕਾਂ ਦੀ ਹੈ। ਇਸਦਾ ਨਾਮ ਬ੍ਰਿਟਿਸ਼ ਖੋਜੀ ਵਿਲੀਅਮ ਬੈਫਿਨ ਦੇ ਨਾਮ ਤੇ ਰੱਖਿਆ ਗਿਆ ਹੈ। ਇਹ ਟਾਪੂ ਨੋਰਸ ਵਿੱਚ ਹੇਲੁਲੈਂਡ (Hellulan) ਵਜੋਂ ਜਾਣਿਆ ਜਾਂਦਾ ਸੀ।