ਬ੍ਰਿਗੇਡੀਅਰ ਪ੍ਰੀਤਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬ੍ਰਿਗੇਡੀਅਰ ਪ੍ਰੀਤਮ ਸਿੰਘ ਇੱਕ ਭਾਰਤੀ ਫੌਜ ਅਧਿਕਾਰੀ ਸੀ, ਜਿਸਦਾ ਜਨਮ ਫਿਰੋਜ਼ਪੁਰ, ਪੰਜਾਬ, ਭਾਰਤ ਵਿੱਚ ਦੀਨਾ ਪਿੰਡ ਵਿੱਚ ਹੋਇਆ। ਉਹ 1942 ਵਿੱਚ ਸਿੰਗਾਪੁਰ ਦੀ ਲੜਾਈ ਵਿੱਚ ਲੜਿਆ ਸੀ। ਯੁੱਧ ਤੋਂ ਬਾਅਦ, ਉਹ ਤਰੱਕੀ ਕਰ ਕੇ ਲੈਫਟੀਨੈਂਟ ਕਰਨਲ ਬਣ ਗਿਆ। 1947 ਵਿੱਚ, ਉਹ ਪੁੰਛ ਵਿੱਚ ਪਾਕਿਸਤਾਨ ਵਿਰੁੱਧ ਲੜਿਆ। [1]

ਫੌਜੀ ਕਰੀਅਰ[ਸੋਧੋ]

ਓਪਰੇਸ਼ਨ ਈਸੀ. ਪੁੰਛ ਲਿੰਕ-ਅੱਪ 1 ਨਵੰਬਰ 1948 - 26 ਨਵੰਬਰ 1948

ਇੱਕ ਜਵਾਨ ਅਫ਼ਸਰ ਵਜੋਂ ਪ੍ਰੀਤਮ ਸਿੰਘ 1942 ਵਿੱਚ ਸਿੰਗਾਪੁਰ ਦੀ ਲੜਾਈ ਵਿੱਚ ਲੜਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸਨੂੰ ਦੁਸ਼ਮਣ ਨੇ ਕੈਦ ਕਰ ਲਿਆ, ਪਰ ਫੌਜੀ ਕੈਂਪ ਵਿੱਚੋਂ ਬਚ ਕੇ ਛੇ ਮਹੀਨਿਆਂ ਬਾਅਦ ਉਹ ਮਨੀਪੁਰ, ਭਾਰਤ ਪਹੁੰਚ ਗਿਆ। ਬਾਅਦ ਵਿੱਚ, ਉਸਨੂੰ ਉਸਦੀ ਬਹਾਦਰੀ ਲਈ ਪ੍ਰਸਿੱਧ ਮਿਲਟਰੀ ਕਰਾਸ ਨਾਲ ਸਨਮਾਨਿਤ ਕੀਤਾ ਗਿਆ। [2] ਲੈਫਟੀਨੈਂਟ ਕਰਨਲ ਪ੍ਰੀਤਮ ਸਿੰਘ ਨੂੰ ਦਸੰਬਰ 1948 ਵਿੱਚ ਤਰੱਕੀ ਦੇ ਕੇ ਬ੍ਰਿਗੇਡੀਅਰ ਦਾ ਅਹੁਦਾ ਦਿੱਤਾ ਗਿਆ ਸੀ। ਪੁੰਛ ਦੀ ਨਵੰਬਰ 1947 ਤੋਂ ਪਾਕਿਸਤਾਨੀ ਫੌਜ ਨੇ ਘੇਰਾਬੰਦੀ ਕੀਤੀ ਹੋਈ ਸੀ। ਇਹ ਘੇਰਾਬੰਦੀ 20 ਨਵੰਬਰ 1948 ਨੂੰ ਭਾਰਤੀ ਹਮਲੇ, ਓਪਰੇਸ਼ਨ ਈਜ਼ੀ ਦੁਆਰਾ ਚੁੱਕਿਆ ਗਿਆ। ਸਿੰਘ ਦੀ ਕਮਾਂਡ ਵਾਲ਼ੀ ਘਿਰੀ ਹੋਈ ਗੈਰੀਸਨ ਨੂੰ ਹਵਾਈ ਸਪਲਾਈ ਦੁਆਰਾ ਕਾਇਮ ਰੱਖਿਆ ਗਿਆ ਸੀ। ਫੌਜੀ ਕਾਰਵਾਈਆਂ ਪੁੰਛ ਕਸਬੇ ਅਤੇ ਪੁੰਛ ਜ਼ਿਲੇ ਦੇ ਪੂਰਬੀ ਹਿੱਸੇ ਨੂੰ ਭਾਰਤੀ ਹੱਥਾਂ ਵਿਚ ਅਤੇ ਪੱਛਮੀ ਪੁੰਛ ਨੂੰ ਪਾਕਿਸਤਾਨੀ ਹੱਥਾਂ ਵਿਚ ਦੇ ਦਿੱਤੇ ਜਾਣ ਨਾਲ਼ ਖਤਮ ਹੋਈਆਂ। 1951 ਵਿੱਚ ਸਿੰਘ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ। 

ਹਵਾਲੇ[ਸੋਧੋ]

  1. "Brigadier Pritam Singh". 2010-10-27. Archived from the original on 2010-10-27. Retrieved 2019-02-22.
  2. "A hero disowned by the nation deserves pardon". Times of India Blog. 2018-05-15. Retrieved 2019-02-22.